ਬਚ ਜਾਵੋ ਪੰਜਾਬ ਵਾਲਿਓ ਹੁਣ ਸ਼ੁਰੂ ਹੋ ਗਿਆ ਇਹ ਕੰਮ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਕਈ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ ਜਿਸ ਦੇ ਨਾਲ ਮਾਹੌਲ ਦੇ ਵਿਚ ਤ-ਣਾ-ਅ ਦੀ ਸਥਿਤੀ ਬਣ ਜਾਂਦੀ ਹੈ। ਇਨ੍ਹਾਂ ਘਟਨਾਵਾਂ ਦੇ ਵਿਚ ਨਿੱਤ ਨਵੇਂ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਜਾਣ ਕੇ ਹਰ ਕੋਈ ਬੇਹੱਦ ਹੈਰਾਨ ਹੋ ਜਾਂਦਾ ਹੈ। ਇਨ੍ਹਾਂ ਘਟਨਾਵਾਂ ਦੇ ਵਿਚ ਲੱਖਾਂ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਨੂੰ ਸੁਣਨ ਵਿੱਚ ਮਿਲਦੀਆਂ ਹਨ। ਵੱਡੇ ਸ਼ਹਿਰਾਂ ਦੇ ਵਿਚ ਚਾਲਾਕ ਫ਼ਿਰਕੇ ਦੇ ਲੋਕ ਇਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਕੁਝ ਇਹੋ ਜਿਹਾ ਹੀ ਹਾਦਸਾ ਜ਼ੀਰਕਪੁਰ ਖੇਤਰ ਦੇ ਵਿੱਚ ਵਾਪਰਿਆ ਹੈ।

ਜਿਥੇ ਘਰ ਦੇ ਵਿੱਚ ਕੰਮ ਕਰਨ ਦੇ ਬਹਾਨੇ ਆਈਆਂ ਹੋਈਆਂ ਔਰਤਾਂ ਨੇ ਲੱਖਾਂ ਰੁਪਏ ਦੀ ਚੋ-ਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਚੁੱਪ ਚਾਪ ਘਰ ਤੋਂ ਰਫ਼ੂਚੱਕਰ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੀ ਸਵਾਸਤਿਕ ਵਿਹਾਰ ਸੁਸਾਇਟੀ ਦੇ ਵਿੱਚ ਕੰਮ ਮੰਗਣ ਦੇ ਬਹਾਨੇ ਦੋ ਔਰਤਾਂ ਇਕ ਘਰ ਦੇ ਵਿਚ ਦਾਖਲ ਹੋਇਆ ਜਿਥੋਂ ਉਹ ਕੁਝ ਸਮੇਂ ਬਾਅਦ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਈਆਂ। ਇਸ ਸਬੰਧੀ ਸ਼ਿਕਾਇਤਕਰਤਾ ਦੀਪਿਕਾ ਪਤਨੀ ਸ਼ਿਲਪ ਘਈ ਵਾਸੀ ਮਕਾਨ ਨੰਬਰ 203 ਗਰੀਨ ਵਿਊ ਹਾਈਟਸ ਸਵਾਸਤਿਕ ਵਿਹਾਰ ਨੇ ਪੁਲਸ ਨੂੰ ਦੱਸਿਆ ਕਿ 28 ਫਰਵਰੀ ਦੀ ਸਵੇਰ ਤਕਰੀਬਨ ਸਾਢੇ ਅੱਠ ਵਜੇ ਉਨ੍ਹਾਂ ਦੇ ਘਰ ਦੋ ਔਰਤਾਂ ਆਈਆਂ।

ਜਿਨ੍ਹਾਂ ਨੇ ਆਖਿਆ ਕਿ ਸਾਨੂੰ ਕੰਮ ਦੀ ਜ਼ਰੂਰਤ ਹੈ ਅਤੇ ਸਾਨੂੰ ਘਰੇਲੂ ਕੰਮ ਕਰਨ ਦੇ ਲਈ ਰੱਖ ਲਵੋ। ਉਹਨਾਂ ਦੋਵਾਂ ਔਰਤਾਂ ਨੇ ਆਪਣਾ ਨਾਮ ਸੁਨੀਤਾ ਅਤੇ ਮੀਨੂੰ ਦੱਸਿਆ। ਦੀਪਿਕਾ ਨੇ ਦੋਵਾਂ ਔਰਤਾਂ ਨੂੰ ਕੱਲ ਤੋਂ ਕੰਮ ‘ਤੇ ਆਉਣ ਲਈ ਕਹਿ ਦਿੱਤਾ ਪਰ ਉਨ੍ਹਾਂ ਦੋਵਾਂ ਨੇ ਆਖਿਆ ਕਿ ਉਹ ਉਨ੍ਹਾਂ ਦਾ ਕੰਮ ਚੈੱਕ ਕਰ ਲੈਣ ਅਤੇ ਇਹ ਆਖ ਕੇ ਉਹ ਘਰ ਦਾ ਕੰਮ ਕਰਨ ਲੱਗ ਪਈਆਂ। ਜਿਸ ਤੋਂ ਬਾਅਦ ਮੁੜ ਸਵੇਰੇ ਕੰਮ ‘ਤੇ ਆਉਣ ਦਾ ਕਹਿਣ ‘ਤੇ ਉਹ ਦੋਵੇਂ ਔਰਤਾਂ ਚਲੀਆਂ ਗਈਆਂ। ਸ਼ਾਮ ਜਦੋਂ ਦੀਪਿਕਾ ਨੇ ਅਲਮਾਰੀ ਚੈੱਕ ਕੀਤੀ ਤਾਂ ਉਸ ਨੂੰ ਸੋਨੇ ਦੀਆਂ 2 ਚੂੜੀਆਂ, 2 ਮੁੰਦਰੀਆਂ ਅਤੇ ਸੋਨੇ ਦੇ ਪੈਂਡੈਂਟ ਸਮੇਤ 5 ਤੋਲੇ ਦੇ ਗਹਿਣੇ ਗਾਇਬ ਮਿਲੇ।
ਜਿਸ ਦੀ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈਆਂ ਜਿਨ੍ਹਾਂ ਦੇ ਆਧਾਰ ਉੱਪਰ ਏਐਸਆਈ ਸੁਖਦੇਵ ਸਿੰਘ ਨੇ ਧਾਰਾ 381, 544 ਆ-ਈ-ਪੀ-ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।`