ਫੂਡ ਡਿਲੀਵਰੀ ਵਾਲੇ ਮੁੰਡੇ ਨੇ ਕੁੱਤੇ ਤੋਂ ਬਚਣ ਲਈ ਲਗਾਈ ਤੀਜੀ ਮੰਜ਼ਿਲ ਤੋਂ ਛਾਲ, ਹਾਲਤ ਨਾਜ਼ੁਕ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਘਰ ਬੈਠੇ ਹੀ ਸਵਾਦਿਸ਼ਟ ਖਾਣਿਆਂ ਦਾ ਮਜ਼ਾ ਲਿਆ ਜਾ ਸਕਦਾ ਹੈ ਅਤੇ ਫੋਨ ਕਰਕੇ ਆਰਡਰ ਦੇ ਕੇ ਘਰ ਖਾਣਾ ਮੰਗਵਾ ਲਿਆ ਜਾਂਦਾ ਹੈ। ਉਥੇ ਹੀ ਖਾਣੇ ਨੂੰ ਲੈ ਕੇ ਕਈ ਤਰਾਂ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ। ਪਰ ਕਈ ਵਾਰ ਇਸ ਖਾਣੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿੱਥੇ ਲੋਕਾਂ ਦੀ ਜਾਨ ਤੇ ਬਣ ਆਉਂਦੀ ਹੈ। ਹੁਣ ਫੂਡ ਡਿਲੀਵਰੀ ਵਾਲੇ ਮੁੰਡੇ ਨੇ ਕੁੱਤੇ ਤੋਂ ਬਚਣ ਲਈ ਲਗਾਈ ਤੀਜੀ ਮੰਜ਼ਿਲ ਤੋਂ ਛਾਲ, ਹਾਲਤ ਨਾਜ਼ੁਕ, ਜਿਸ ਬਾਰੇ ਇੱਕ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਕੁੱਤੇ ਤੋਂ ਬਚਣ ਵਾਸਤੇ ਇਕ ਨੌਜਵਾਨ ਵੱਲੋਂ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਗਈ ਹੈ।

ਦੱਸ ਦਈਏ ਕਿ ਜਿੱਥੇ ਹੈਦਰਾਬਾਦ ਦੇ ਬੰਜਾਰਾ ਹਿਲਜ਼ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਸ਼ੋਭਨਾ ਨੇ ਸਵਿਗੀ ਤੋਂ ਖਾਣਾ ਮੰਗਵਾਇਆ ਸੀ। ਜਿਸ ਤੋਂ ਬਾਅਦ ਇਹ ਆਰਡਰ ਮਿਲਣ ਤੋਂ ਬਾਅਦ ਇਸ ਦੀ ਡਿਲਵਰੀ ਕਰਨ ਵਾਸਤੇ ਰਿਜ਼ਵਾਨ ਨਾਮ ਦਾ ਲੜਕਾ ਦਿੱਤੇ ਗਏ ਪਤੇ ਤੇ ਖਾਣਾ ਪਹੁੰਚਾਉਣ ਵਾਸਤੇ ਆਇਆ ਸੀ ਤਾਂ ਉਸ ਸਮੇਂ ਹੀ ਔਰਤ ਦੇ ਕੁੱਤੇ ਵੱਲੋਂ ਉਸ ਨੌਜਵਾਨ ਉਪਰ ਹਮਲਾ ਕਰ ਦਿੱਤਾ ਗਿਆ। ਜਿਸ ਦੇ ਚਲਦਿਆਂ ਹੋਇਆਂ ਫੂਡ ਡਿਲੀਵਰੀ ਲੜਕੇ ਨੇ ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

ਇਸ ਕੁੱਤੇ ਦੇ ਹਮਲੇ ਤੋਂ ਬਚਣ ਵਾਸਤੇ ਜਿੱਥੇ ਫੂਡ ਡਿਲੀਵਰੀ ਬੁਆਏ ਰਿਜ਼ਵਾਨ ਛੱਤ ਵੱਲ ਭੱਜ ਗਿਆ ਸੀ ਉੱਥੇ ਹੀ ਤੀਸਰੀ ਮੰਜ਼ਲ ਦੀ ਛੱਤ ਤੱਕ ਕੁੱਤਾ ਵੀ ਉਸ ਦੇ ਪਿੱਛੇ ਚਲਾ ਗਿਆ। ਔਰਤ ਵੱਲੋਂ ਜਿੱਥੇ ਗੁਆਂਢੀਆਂ ਨੂੰ ਮਦਦ ਵਾਸਤੇ ਬੁਲਾਇਆ ਗਿਆ ਅਤੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ।

ਉਥੇ ਹੀ ਤੀਸਰੀ ਮੰਜਲ ਤੇ ਔਰਤ ਦੇ ਪਹੁੰਚਣ ਤੋਂ ਪਹਿਲਾਂ ਨੌਜਵਾਨ ਵੱਲੋਂ ਛੱਤ ਤੋਂ ਛਾਲ ਮਾਰ ਦਿੱਤੀ ਗਈ। ਨੌਜਵਾਨ ਨੂੰ ਜਿੱਥੇ ਗੰਭੀਰ ਜ਼ਖਮੀ ਹਾਲਤ ਵਿੱਚ ਨਿਮਸ ‘ਚ ਭਰਤੀ ਕਰਵਾਇਆ ਗਿਆ ਹੈ। ਉੱਥੇ ਹੀ ਨੌਜਵਾਨ ਦੇ ਭਰਾ ਦੀ ਸ਼ਿਕਾਇਤ ਤੇ ਕੁੱਤੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਘਟਨਾ 12 ਜਨਵਰੀ ਦੀ ਦੱਸੀ ਜਾ ਰਹੀ ਹੈ। ਜਿੱਥੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।