ਫਿਰ ਵਾਪਰਿਆ ਕਹਿਰ ਪਹਾੜਾਂ ਚ ਬਦਲ ਫਟਣ ਨਾਲ ਮੱਚੀ ਭਾਰੀ ਤਬਾਹੀ ਹੋਈਆਂ ਕਈ ਮੌਤਾਂ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਤੋਂ ਬਾਅਦ ਮੌਸਮ ਵੀ ਅਜਿਹੀ ਕਰੋਪੀ ਦਿਖਾ ਰਿਹਾ ਹੈ ਕਿ ਸਭ ਪਾਸੇ ਮੌਸਮ ਦੀ ਤਬਦੀਲੀ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪਿਛਲੇ ਕਈ ਦਿਨਾਂ ਤੋਂ ਹੋਣ ਵਾਲੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਹਾਦਸੇ ਵਾਪਰਨ ਦੀਆਂ ਖਬਰਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਪੰਜਾਬ ਵਿੱਚ ਅਸਮਾਨੀ ਬਿਜਲੀ ਪੈਣ ਅਤੇ ਬਰਸਾਤ ਹੋਣ ਕਾਰਨ ਬਹੁਤ ਸਾਰੇ ਹਾਦਸੇ ਵਾਪਰੇ ਹਨ ਅਤੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉੱਥੇ ਹੀ ਹਿਮਾਚਲ ਦੇ ਵਿੱਚ ਵੀ ਪਿਛਲੇ ਮਹੀਨੇ ਤੋਂ ਲਗਾਤਾਰ ਜ਼ਮੀਨ ਖਿਸਕਣ ਕਾਰਨ ਹਾਦਸੇ ਵਾਪਰ ਚੁੱਕੇ ਹਨ। ਜਿੱਥੇ ਬਹੁਤ ਸਾਰੇ ਸੈਲਾਨੀ ਵੀ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਜਿਸ ਤੋਂ ਬਚਾਅ ਵਾਸਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਹੁਣ ਇਥੇ ਪਹਾੜਾਂ ਵਿੱਚ ਬੱਦਲ ਫਟਣ ਕਾਰਨ ਫਿਰ ਤੋਂ ਕਹਿਰ ਵਾਪਰਿਆ ਹੈ ਜਿੱਥੇ ਭਾਰੀ ਤਬਾਹੀ ਹੋਣ ਨਾਲ ਕਈ ਮੌਤਾਂ ਹੋ ਗਈਆਂ ਹਨ, ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪਹਾੜੀ ਸੂਬੇ ਜੰਮੂ-ਕਸ਼ਮੀਰ ਵਿੱਚ ਵੀ ਬਦਲ ਫਟਣ ਕਾਰਣ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਸੋਪੋਰ ਇਲਾਕੇ ਵਿੱਚ ਬੱਦਲ ਫਟਣ ਦੀ ਘਟਨਾ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਉੱਥੇ ਹੀ ਬੱਦਲ ਫਟਣ ਦੀ ਇਸ ਘਟਨਾ ਕਾਰਨ ਇੱਕ ਪਰਿਵਾਰ ਦਾ ਇਕ ਮੈਂਬਰ ਲਾਪਤਾ ਵੀ ਦੱਸੇ ਗਏ ਹਨ। ਬੱਦਲ ਫਟਣ ਦੀ ਇਹ ਘਟਨਾ ਵਿੱਚ ਜਿੱਥੇ ਰਾਜੌਰੀ ਤੇ ਕਲਸਿਆਨ ਨੌਸ਼ਹਿਰਾਂ ਦੇ ਇਕ ਪਰਿਵਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਜਿੱਥੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋਈ ਹੈ ਉਥੇ ਹੀ 80 ਸਾਲਾ ਇਕ ਬਜ਼ੁਰਗ ਲਾਪਤਾ ਦੱਸਿਆ ਜਾ ਰਿਹਾ ਹੈ। ਜਿਸ ਦੀ ਭਾਲ ਐੱਸ ਡੀ ਆਰ ਐਫ ਦੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ।

ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਪੁਲਸ ਅਤੇ ਰਾਜ ਆਫ਼ਤ ਰਿਸਪਾਂਸ ਫੋਰਸ ਦੇ ਦਲ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਇਸ ਹਾਦਸੇ ਦਾ ਸ਼ਿਕਾਰ ਹੋਏ ਸਥਾਨਕ ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। ਮਰਨ ਵਾਲੇ ਇਨ੍ਹਾਂ ਲੋਕਾਂ ਵਿੱਚ ਤਿੰਨ ਨਾਬਾਲਗ ਵੀ ਸ਼ਾਮਲ ਹਨ। ਇਹ ਹਾਦਸਾ ਸ਼ਨੀਵਾਰ ਨੂੰ ਦੇਰ ਰਾਤ ਵਾਪਰਿਆ ਹੈ, ਜਿਸ ਸਮੇਂ ਅਚਾਨਕ ਬੱਦਲ਼ ਫਟ ਗਏ ਸਨ। ਇਸ ਪਰਿਵਾਰ ਦੇ ਲੋਕ ਇਸ ਦੀ ਚਪੇਟ ਵਿਚ ਆ ਗਏ।