ਪੰਜਾਬੀਓ ਅੱਜ ਸ਼ਾਮ ਤੋਂ ਖਿੱਚੋ ਤਿਆਰੀ , ਇਹਨਾਂ ਜਿਲਿਆਂ ਚ ਭਾਰੀ ਮੀਂਹ ਦਾ ਜਾਰੀ ਹੋਇਆ ਅਲਰਟ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਦਿਨ ਬ ਦਿਨ ਗਰਮੀ ਵਧਦੀ ਹੀ ਜਾ ਰਹੀ ਸੀ । ਪਿਛਲੇ ਦਿਨੀ ਪੰਜਾਬ ਦੇ ਕਈ ਇਲਾਕਿਆਂ ਚ ਬਾਰਿਸ਼ ਨਾਲ ਮੌਸਮ ਖੁਸ਼ਮਿਜਾਜ਼ ਹੋਇਆ । 1 ਜੁਲਾਈ ਤੋਂ ਪੰਜਾਬ ਚ ਲਗਭਗ ਮਾਨਸੂਨ ਪਹੁੰਚ ਗਿਆ ਸੀ । ਪਰ ਘੱਟ ਬਾਰਿਸ਼ ਪੈਣ ਕਾਰਨ ਕਈ ਇਲਾਕੇ ਗਰਮੀ ਕਾਰਨ ਸਤਾਏ ਸਨ

ਪਰ ਅੱਜ ਸ਼ਾਮ ਤੋਂ ਪੰਜਾਬ ਵਾਸੀਆਂ ਲਈ ਚੰਗੀ ਖਬਰ ਆਈ ਹੈ । ਪੰਜਾਬ ਦੇ ਇਹਨਾਂ 6 ਜਿਲਿਆਂ ਚ ਸਵੇਰੇ 9 ਵਜੇ ਤੱਕ ਦਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ । ਜਿਹਨਾਂ ਚ ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਚੰਗੀ ਬਾਰਿਸ਼ ਪੈਣ ਦੀ ਮੌਸਮ ਵਿਭਾਗ ਵਲੋਂ ਸੰਭਾਵਨਾ ਦੱਸੀ ਗਏ ਹੈ । ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਯੈਲੋ ਅਲਰਟ ਦਸਿਆ ਗਿਆ ਹੈ ।28 ਜੁਲਾਈ ਤੱਕ ਪੰਜਾਬ ਵਿੱਚ ਸਿਰਫ਼ 82.8 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ। ਪਰ ਇਸ ਵਾਰ ਘਟ ਬਾਰਿਸ਼ ਹੋਣ ਕਾਰਨ ਚਿੰਤਾ ਦਾ ਵਿਸ਼ਾ ਦਸਿਆ ਗਿਆ ਹੈ । ਪਠਾਨਕੋਟ ਚ ਆਮ ਦੀ ਤਰਾਂ ਨਾਲੋਂ 29 ਫੀਸਦੀ ਵੱਧ ਮੀਂਹ ਪਿਆ । ਜਦਕਿ ਸ਼੍ਰੀ ਫਤਹਿਗੜ੍ਹ ਸਾਹਿਬ ਚ ਸਭ ਤੋਂ ਘਟ ਮੀਂਹ ਪਿਆ । ਮਾਨਸਾ ਤੇ ਤਰਨਤਾਰਨ ਜਿਲ੍ਹੇ ਚ ਆਮ ਹੀ ਮੀਂਹ ਪਿਆ