ਆਈ ਤਾਜਾ ਵੱਡੀ ਖਬਰ
ਅਜੋਕਾ ਚੱਲ ਰਿਹਾ ਯੁੱਗ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵਧਦਾ ਜਾ ਰਿਹਾ ਹੈ ਜਿਸ ਦੌਰਾਨ ਕਈ ਤਰ੍ਹਾਂ ਦੇ ਮਸਲੇ ਵੀ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਦੇ ਵਿੱਚ ਕੁਝ ਮਸਲੇ ਇਨਸਾਨਾਂ ਦੀ ਪ੍ਰਗਤੀ ਦੇ ਲਈ ਲਾਹੇਵੰਦ ਹੁੰਦੇ ਹਨ ਜਦ ਕਿ ਕੁਝ ਸਿਹਤ ਸਮੱਸਿਆਵਾਂ ਨੂੰ ਲੈ ਕੇ ਪੈਦਾ ਹੋਏ ਹੁੰਦੇ ਹਨ। ਸਮੇਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਐਲਾਨ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਕੀਤੇ ਜਾਂਦੇ ਹਨ ਤਾਂ ਜੋ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘ-ਟ-ਨਾ ਨੂੰ ਰੋਕਿਆ ਜਾ ਸਕੇ।
ਕੁਝ ਅਜਿਹਾ ਹੀ ਐਲਾਨ ਪੰਜਾਬੀਆਂ ਦੇ ਸਭ ਤੋਂ ਵੱਧ ਪਸੰਦੀਦਾ ਦੇਸ਼ਾਂ ਵਿੱਚੋਂ ਇੱਕ ਦੇਸ਼ ਆਸਟ੍ਰੇਲੀਆ ਨੇ ਕੀਤਾ ਹੈ। ਜਿਸ ਦੌਰਾਨ ਉਥੋਂ ਦੀ ਫੈਡਰਲ ਸਰਕਾਰ ਨੇ ਦੇਸ਼ ਦੇ ਅੰਦਰ ਹੋਣ ਵਾਲੀਆਂ ਅ-ਪ-ਰਾ-ਧਿ-ਕ ਗਤੀਵਿਧੀਆਂ ਨੂੰ ਰੋਕਣ ਦੇ ਲਈ ਨਵੇਂ ਸ-ਖ਼-ਤ ਵੀਜ਼ਾ ਨਿਯਮ ਬਣਾਉਣ ਦੀ ਗੱਲ ਆਖੀ ਹੈ। ਵੀਜ਼ਾ ਅਰਜ਼ੀਆਂ ਦੇ ਮੁਲਾਂਕਣ ਸਬੰਧੀ ਗੱਲ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਆਖਿਆ ਕਿ ਹੁਣ ਉਨ੍ਹਾਂ ਗੈਰ-ਆਸਟ੍ਰੇਲੀਅਨ ਲੋਕਾਂ ਨੂੰ ਦੇਸ਼ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਜਾਵੇਗਾ ਜੋ ਕਿਸੇ ਨਾ ਕਿਸੇ ਅ-ਪ-ਰਾ-ਧਿ-ਕ ਗਤੀਵਿਧੀਆਂ ਦੇ ਵਿਚ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਚਰਿੱਤਰ ਟੈਸਟ ਵਿੱਚ ਨਵੀਂ ਸੋਧ ਬਾਰੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਹ ਬਿਆਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਜਿਹਾ ਫੈਸਲਾ ਸਮਾਜ ਦੇ ਕਮਜ਼ੋਰ ਵਰਗਾਂ ਦੀ ਰੱਖਿਆ ਦੇ ਉਦੇਸ਼ਾਂ ਨਾਲ ਵੀ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਹਾਨੀ ਪਹੁੰਚਣ ਤੋਂ ਰੋਕਿਆ ਜਾ ਸਕੇ। ਇਸ ਨਵੇਂ ਫੈਸਲੇ ਦੇ ਤਹਿਤ ਆਖਿਆ ਗਿਆ ਹੈ ਕਿ ਜੇਕਰ ਕੋਈ ਗੈਰ-ਆਸਟ੍ਰੇਲੀਅਨ ਦੇਸ਼ ਦੇ ਅੰਦਰ ਕਿਸੇ ਆ-ਪ-ਰਾ-ਧਿ-ਕ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਵਿਰੁੱਧ ਸ-ਖ-ਤ ਕਾਰਵਾਈ ਕੀਤੀ ਜਾ ਸਕਦੀ ਹੈ
ਅਤੇ ਇਸ ਦੇ ਨਾਲ ਹੀ ਚਰਿੱਤਰ ਟੈਸਟ ਨੂੰ ਵੀਜ਼ਾ ਅਰਜ਼ੀਆਂ ਦੇ ਲਈ ਬਹੁਤ ਸ-ਖ-ਤ ਕਰਨ ਦਾ ਫੈਸਲਾ ਵੀ ਕੀਤਾ ਹੈ। ਜੋ ਗੈਰ – ਆਸਟ੍ਰੇਲੀਅਨ ਲੋਕ ਇਸ ਸਮੇਂ ਚਰਿਤਰ ਟੈਸਟ ਪਾਸ ਨਹੀਂ ਕਰ ਸਕੇ ਅਤੇ ਆਪਣੇ ਚੰਗੇ ਚਰਿੱਤਰ ਨੂੰ ਬਣਾਏ ਰੱਖਣ ਵਿੱਚ ਅਸਫਲ ਹੁੰਦੇ ਹਨ ਤਾਂ ਭਵਿੱਖ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਦੇ ਵਿਚ ਰਹਿਣਾ ਮੁਮਕਿਨ ਨਹੀਂ ਹੋਵੇਗਾ।
Previous Postਪੰਜਾਬ : ਸਿਹਰੇ ਸਜਾ ਕੇ ਬੈਠੇ ਲਾੜੇ ਨੂੰ ਪੁਲਸ ਨੇ ਇਸ ਕਾਰਨ ਕੀਤਾ ਗਿਰਫ਼ਤਾਰ ,ਸਜ-ਧਜ ਕੇ ਬੈਠੀ ਰਹਿ ਗਈ ਲਾੜੀ
Next Post25 ਸਾਲਾਂ ਦੇ ਪੰਜਾਬੀ ਨੌਜਵਾਨ ਨੂੰ ਵਿਦੇਸ਼ ਚ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ