ਆਈ ਤਾਜ਼ਾ ਵੱਡੀ ਖਬਰ
ਪੰਜਾਬ ਭਰ ‘ਚ ਜਿਸ ਤਰ੍ਹਾਂ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਇਹ ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ । ਅਪਰਾਧੀਆਂ ਵੱਲੋਂ ਹਰ ਰੋਜ਼ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਪਰ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਵੱਖੋ ਵੱਖਰੇ ਤਰੀਕਿਆਂ ਨਾਲ ਇਨ੍ਹਾਂ ਅਪਰਾਧੀਆਂ ਨੂੰ ਕਾਬੂ ਕੀਤਾ ਜਾਂਦਾ ਹੈ । ਇਸੇ ਵਿਚਾਲੇ ਪੁਲਸ ਨੇ ਇਕ ਹੋਰ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ । ਪੁਲੀਸ ਵੱਲੋਂ ਫਿਲਮੀ ਸਟਾਈਲ ਚ ਤਸਕਰ ਫੜੇ ਗਏ ਜਿਸ ਦੀ ਚਰਚਾ ਚਾਰੇ ਪਾਸੇ ਛਿੜੀ ਹੋਈ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਪੁਲੀਸ ਅਧਿਕਾਰੀਆਂ ਦੇ ਵੱਲੋਂ ਫ਼ਿਲਮੀ ਅੰਦਾਜ਼ ਵਿੱਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ । ਪੁਲੀਸ ਨੇ ਪਹਿਲਾਂ ਤਸਕਰਾਂ ਦੀ ਦਾ ਪਿੱਛਾ ਕੀਤਾ ਤੇ ਤਸਕਰਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ । ਇਸ ਤੋਂ ਬਾਅਦ ਵੀ ਜਦੋਂ ਤਸਕਰ ਭੱਜੇ ਤਾਂ ਇੰਸਪੈਕਟਰ ਨੇ ਪਿਸਤੌਲ ਲੈ ਕੇ ਬਾਜ਼ਾਰ ਵਿੱਚ ਉਸ ਦਾ ਪਿੱਛਾ ਕੀਤਾ । ਪੁਲਸ ਨੇ ਦੱਸ ਕਿਲੋਮੀਟਰ ਉਸ ਦਾ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ।
ਕਾਰ ਵਿੱਚ ਦੋ ਨਸ਼ਾ ਤਸਕਰ ਸਵਾਰ ਸਨ । ਜਿਨ੍ਹਾਂ ਕੋਲ ਦੱਸ ਗ੍ਰਾਮ ਹੈਰੋਇਨ ਬਰਾਮਦ ਲਈ ਇਹ ਸਾਰਾ ਦ੍ਰਿਸ਼ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ । ਇਹ ਸਾਰੀ ਘਟਨਾ ਫ਼ਿਰੋਜ਼ਪੁਰ ਦੇ ਮੇਨ ਬਾਜ਼ਾਰ ਦੀ ਦੱਸੀ ਜਾ ਰਹੀ ਹੈ ਜਿਥੇ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕਰ ਕੇ ਇਸ ਇਲਾਕੇ ਦੇ ਪੁਲੀਸ ਵੱਲੋਂ ਇਨ੍ਹਾਂ ਦਾ ਪਿੱਛਾ ਕਰਕੇ ਕਾਬੂ ਕੀਤਾ ਗਿਆ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੁਲੀਸ ਨੇ ਕਾਰ ਸਵਾਰ ਤਸਕਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ।
ਪਰ ਇਹ ਇਸ਼ਾਰਾ ਵੇਖ ਕੇ ਨਸ਼ਾ ਤਸਕਰ ਨਾਕਾ ਤੋੜ ਕੇ ਭੱਜੇ । ਪੁਲਿਸ ਨੂੰ ਦੇਖ ਕੇ ਕਾਰ ਸਵਾਰਾਂ ਨੇ ਰਫਤਾਰ ਵਧਾ ਦਿੱਤੀ ਅਤੇ ਬਾਜ਼ਾਰ ਦੇ ਵਿੱਚੋ ਭੱਜਣ ਲੱਗੇ। ਐਸਐਚਓ ਮੋਹਿਤ ਧਵਨ ਵੀ ਸਰਕਾਰੀ ਗੱਡੀ ਨੂੰ ਪਿੱਛੇ ਲੈ ਗਏ। ਉਨ੍ਹਾਂ ਨੇ ਤਸਕਰਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੇ ਬਾਵਜੂਦ ਤਸਕਰ ਭੱਜਦੇ ਰਹੇ। ਉਹ ਆਪਣੇ ਸਾਹਮਣੇ ਆਈ ਹਰ ਚੀਜ਼ ਨੂੰ ਮਿੱਧਦਾ ਰਿਹਾ। ਇਹ ਦੇਖ ਕੇ ਪੁਲਿਸ ਨੇ ਖੱਬੇ ਪਾਸੇ ਕਾਰ ਦੇ ਟਾਇਰ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੇ ਬਾਵਜੂਦ ਉਹ ਭੱਜਦਾ ਰਿਹਾ। ਲੰਬਾ ਸਮਾਂ ਉਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਤਸਕਰਾਂ ਨੂੰ ਕਾਬੂ ਕਰ ਲਿਆ ।
Previous Postਪੰਜਾਬ: ਪਤਨੀ ਅਤੇ ਬੱਚਿਆਂ ਨੂੰ ਮਿਲਣ ਆਏ ਨਸ਼ੇੜੀ ਨੇ ਕੀਤਾ ਖੌਫਨਾਕ ਕਾਂਡ
Next Postਪੰਜਾਬ ਸਰਕਾਰ ਵਲੋਂ ਸਕੂਲਾਂ ਅਤੇ ਕਾਲਜਾਂ ਲਈ ਰੱਖੜੀ ਦੇ ਤਿਉਹਾਰ ਮੌਕੇ ਏਨੇ ਵਜੇ ਖੋਲਣ ਦੇ ਦਿੱਤੇ ਹੁਕਮ