ਆਈ ਤਾਜਾ ਵੱਡੀ ਖਬਰ
ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਆਪਣੀਆਂ ਜਮੀਨਾਂ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ, ਤਾਂ ਜੋ ਉਹ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰ ਸਕੇ ਤੇ ਆਪਣੀ ਪਰਿਵਾਰ ਨੂੰ ਇੱਕ ਚੰਗਾ ਭਵਿੱਖ ਦੇ ਸਕੇ l ਇਸ ਨਾਲ ਪਰਿਵਾਰ ਵੀ ਆਰਥਿਕ ਹਾਲਤ ਵੀ ਸੁਧਰ ਜਾਵੇਗੀ ਇਹੀ ਉਮੀਦਾਂ ਤੇ ਆਸਾਂ ਦੇ ਨਾਲ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਹਨ l ਪਰ ਕਈ ਵਾਰ ਇਹ ਆਸਾਂ ਤੇ ਉਮੀਦਾਂ ਤੇ ਪਾਣੀ ਉਸ ਵੇਲੇ ਫਿਰ ਜਾਂਦਾ ਹੈ, ਜਦੋਂ ਬੱਚਿਆਂ ਦੀ ਵਿਦੇਸ਼ੀ ਧਰਤੀ ਉੱਪਰ ਮੌਤ ਹੋ ਜਾਂਦੀ ਹੈ ਜਾਂ ਉਹਨਾਂ ਦੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਜਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਆਪਣੀ ਨੌਜਵਾਨ ਧੀ ਨੂੰ ਮਾਪਿਆਂ ਵੱਲੋਂ ਕੈਨੇਡਾ ਭੇਜਿਆ ਗਿਆ ਸੀ, ਪਰ ਉੱਥੇ ਜਾ ਕੇ ਉਸਦੀ ਮੌਤ ਦੀ ਖਬਰ ਮਾਪਿਆਂ ਤੱਕ ਪਹੁੰਚੇਗੀ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾl ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਬਰ੍ਹੇ ਦੀ 2 ਮਹੀਨੇ ਪਹਿਲਾਂ ਕੈਨੇਡਾ ਗਈ ਇਕ ਲੜਕੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ, ਜਿਸ ਕਾਰਨ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਇਸ ਵੇਲੇ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਨੇ ਇੰਨੇ ਚਾਵਾਂ ਦੇ ਨਾਲ ਤੇ ਜ਼ਮੀਨ ਵੇਚ ਕੇ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਉਹ ਉੱਥੇ ਜਾ ਕੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਕਰ ਸਕੇ ਤੇ ਆਪਣਾ ਆਪ ਦੇਖੋ ਸੁਨਹਿਰੀ ਬਣਾ ਸਕੇ l ਪਰ ਜਿਸ ਤਰੀਕੇ ਦੇ ਨਾਲ ਇਹ ਭਾਣਾ ਵਾਪਰਿਆ ਹੈ l ਉਸ ਦੇ ਚਲਦੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਉਧਰ ਪਰਿਵਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਲਾਸ਼ ਨੂੰ ਭਾਰਤ ਲਿਆ ਕੇ ਉਨ੍ਹਾਂ ਨੂੰ ਸੌਂਪਿਆ ਜਾਵੇ ਤਾਂ ਜੋ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ ਤੇ ਪਰਿਵਾਰ ਵੱਲੋਂ ਆਪਣੀ ਧੀ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ।
ਉਧਰ ਪਿੰਡ ਬਰ੍ਹੇ ਦਾ ਕਿਸਾਨ ਮਿੱਠੂ ਸਿੰਘ ਨੇ ਆਪਣੀ 1 ਏਕੜ ਜ਼ਮੀਨ ਵੇਚ ਕੇ ਆਪਣੀ ਧੀ ਬੇਅੰਤ ਕੌਰ ਨੂੰ 31 ਮਾਰਚ 2024 ਨੂੰ ਕੈਨੇਡਾ ਭੇਜਿਆ ਸੀ। ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਕਿਸਾਨ ਮਿੱਠੂ ਸਿੰਘ ਦਾ ਕਹਿਣਾ ਹੈ ਕਿ ਉਹ 2 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਇਕ ਏਕੜ ਜ਼ਮੀਨ ਵੇਚ ਕੇ 24 ਲੱਖ ਰੁਪਏ ਲਗਾ ਕੇ ਉਸ ਨੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ। ਜਿੱਥੋਂ ਹੁਣ ਫੋਨ ਆਇਆ ਹੈ ਕਿ ਉਨ੍ਹਾਂ ਦੀ ਧੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਧੀ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ ਕਰੀਬ 25 ਲੱਖ ਰੁਪਏ ਖਰਚ ਆਉਣਗੇ ਪਰ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਧੀ ਨੂੰ ਕੈਨੇਡਾ ਭੇਜਣ ਵੇਲੇ ਉਨ੍ਹਾਂ ਸੋਚਿਆ ਸੀ ਕਿ ਬੇਟੀ ਕੈਨੇਡਾ ਜਾ ਕੇ ਘਰ ਦੀ ਗਰੀਬੀ ਦੂਰ ਕਰੇਗੀ ਅਤੇ ਆਪਣੇ ਭੈਣ ਅਤੇ ਭਰਾ ਦਾ ਭਵਿੱਖ ਬਣਾਏਗੀ, ਪਰ ਸਾਡੇ ਸਾਰੇ ਸੁਫ਼ਨੇ ਅਧੂਰੇ ਰਹਿ ਗਏ। ਉਧਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਮਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਧੀ ਨੂੰ ਵਿਦੇਸ਼ ਇਸ ਕਰਕੇ ਭੇਜਿਆ ਸੀ ਤਾਂ ਜੋ ਉਹ ਉਨਾਂ ਦੇ ਸੁਪਨੇ ਪੂਰੇ ਕਰ ਸਕੇ ਤੇ ਆਪਣਾ ਭਵਿੱਖ ਬਣਾ ਸਕੇ l ਪਰ ਜਿਸ ਤਰੀਕੇ ਦੇ ਨਾਲ ਇਹ ਭਾਣਾ ਵਾਪਰ ਗਿਆ ਹੈ ਉਸਦੇ ਚਲਦੇ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੀ ਇਲਾਕੇ ਭਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ।
Home ਤਾਜਾ ਖ਼ਬਰਾਂ ਪੰਜਾਬ : ਜ਼ਮੀਨ ਵੇਚ ਕੇ 2 ਮਹੀਨੇ ਪਹਿਲਾਂ ਧੀ ਨੂੰ ਭੇਜਿਆ ਸੀ ਕੈਨੇਡਾ , ਪਰ ਇੰਝ ਆਵੇਗੀ ਮੌਤ ਪਰਿਵਾਰ ਨੇ ਕਦੇ ਸੋਚਿਆ ਨਹੀਂ ਸੀ
ਤਾਜਾ ਖ਼ਬਰਾਂ
ਪੰਜਾਬ : ਜ਼ਮੀਨ ਵੇਚ ਕੇ 2 ਮਹੀਨੇ ਪਹਿਲਾਂ ਧੀ ਨੂੰ ਭੇਜਿਆ ਸੀ ਕੈਨੇਡਾ , ਪਰ ਇੰਝ ਆਵੇਗੀ ਮੌਤ ਪਰਿਵਾਰ ਨੇ ਕਦੇ ਸੋਚਿਆ ਨਹੀਂ ਸੀ
Previous Postਕੈਨੇਡਾ ਚ ਪਤੀ ਨੇ ਕੀਤਾ ਸੀ ਪਤਨੀ ਦਾ ਬੇਰਹਿਮੀ ਨਾਲ ਕਤਲ , ਹੁਣ ਕੋਰਟ ਨੇ ਸੁਣਾਈ ਉਮਰ ਕੈਦ ਦੀ ਸਜ਼ਾ
Next Postਪਾਲੀਵੁੱਡ ਇੰਡਸਟਰੀ ਤੋਂ ਆਈ ਵੱਡੀ ਮਾੜੀ ਖਬਰ , ਮਸ਼ਹੂਰ ਗਾਇਕ ਦੀ ਹੋਈ ਇਸ ਤਰਾਂ ਅਚਾਨਕ ਮੌਤ