ਆਈ ਤਾਜਾ ਵੱਡੀ ਖਬਰ
ਵਿਸ਼ਵ ਅੰਦਰ ਸ਼ੁਰੂ ਹੋਈ ਕਰੋਨਾ ਨੇ ਮੁੜ ਤੋਂ ਆਪਣਾ ਪ੍ਰ-ਕੋ-ਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬ੍ਰਿਟੇਨ ਵਿੱਚ ਵੀ ਮਿਲਣ ਵਾਲੇ ਕਰੋਨਾ ਦੇ ਨਵੇ ਸਟਰੇਨ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਵੇਖਦੇ ਹੋਏ ਮੁੜ ਤੋਂ ਤਾਲਾ ਬੰਦੀ ਕੀਤੀ ਗਈ ਹੈ। ਪਹਿਲਾਂ ਹੀ ਦੁਨੀਆਂ ਵਿੱਚ ਕਰੋਨਾ ਨਾਲ ਪ੍ਰਭਾਵਿਤ ਹੋਏ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਕਰੋਨਾ ਦੀ ਅਗਲੀ ਲਹਿਰ ਨੇ ਫਿਰ ਤੋਂ ਸਾਰੀ ਦੁਨੀਆਂ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਕਰ ਦਿੱਤਾ ਹੈ।
ਦੁਨੀਆ ਦੇ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਨੂੰ ਕਰੋਨਾ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਪਰ ਫਿਰ ਵੀ ਦਿਨ ਬ ਦਿਨ ਕਰੋਨਾ ਕੇਸਾਂ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਇਹਨਾਂ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕ ਤੇ ਵਿਦਿਆਰਥੀਆਂ ਦੇ ਕਰੋਨਾ ਤੋਂ ਪੌਜੇਟਿਵ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਤੱਕ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕਰੋਨਾ ਤੋਂ ਪੌਜੇਟਿਵ ਹੋਣ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਅੱਜ ਫਿਰ ਲੁਧਿਆਣਾ ਦੇ ਅਧੀਨ ਆਉਂਦੇ ਨਿਜੀ ਸਕੂਲਾਂ ਵਿੱਚ ਪੰਜ ਵਿਦਿਆਰਥੀ ਅਤੇ ਦੋ ਅਧਿਆਪਕ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਜਿਨ੍ਹਾਂ ਵਿੱਚ ਡੀ ਪੀ ਐਸ ਦੇ 2 ਵਿਦਿਆਰਥੀ ਤੇ ਇੱਕ ਅਧਿਆਪਕ, ਸਰਕਾਰੀ ਸਕੂਲ ਪਿੰਡ ਚੌਂਤਾ ਦੇ 2 ਵਿਦਿਆਰਥੀ, ਮਲਟੀ ਪਰਪਜ ਸਕੂਲ ਲੁਧਿਆਣਾ ਦਾ 1 ਟੀਚਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੁਧਿਆਣਾ ਦਾ 1 ਵਿਦਿਆਰਥੀ , ਇਨ੍ਹਾਂ ਸਭ ਦੇ ਕਰੋਨਾ ਤੋਂ ਪੌਜੇਟਿਵ ਹੋਣ ਦੀ ਜਾਣਕਾਰੀ ਸਿਵਲ ਸਰਜਨ ਲੁਧਿਆਣਾ ਡਾਕਟਰ ਸੁਖ ਜੀਵਨ ਕੱਕੜ ਵੱਲੋਂ ਦਿੱਤੀ ਗਈ ਹੈ। ਸੂਬੇ ਅੰਦਰ ਵਧ ਰਹੇ ਕਰੋਨਾ ਕੇਸਾਂ ਦੇ ਕਾਰਨ ਵਿਦਿਆਰਥੀਆਂ ਨੂੰ ਮੁੜ ਤੋਂ ਆਨਲਾਈਨ ਪ੍ਰੀਖਿਆਵਾਂ ਦੇਣੀਆਂ ਪੈਣਗੀਆਂ। ਸਕੂਲਾਂ ਨੂੰ ਮੁੜ ਖੋਲਣ ਤੇ ਬੱਚਿਆਂ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਉਥੇ ਹੀ ਸਰਕਾਰ ਵੱਲੋਂ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਉਥੇ ਹੀ ਕੁਝ ਅਧਿਆਪਕਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਉੱਪਰ ਬੱਚਿਆਂ ਦੀ ਹਾਜਰੀ ਵਧਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਅੱਗ ਸਾਰੇ ਬੱਚੇ ਸਕੂਲ ਆਉਂਦੇ ਹਨ ਤਾਂ ਉਨ੍ਹਾਂ ਵਿੱਚ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਜਾ ਰਿਹਾ। ਕਿਉਂ ਕੇ ਕਮਰਿਆਂ ਅੰਦਰ ਬੱਚੇ ਇਕ ਦੂਜੇ ਤੋਂ ਦੂਰ ਨਹੀਂ ਬੈਠ ਸਕਦੇ। ਸਕੂਲਾਂ ਵਿੱਚ ਕਮਰੇ ਘੱਟ ਹੋਣ ਕਾਰਨ ਵਿਦਿਆਰਥੀਆਂ ਨੂੰ ਇਕ ਦੂਸਰੇ ਦੇ ਨਜ਼ਦੀਕ ਬੈਠਣਾ ਪੈ ਰਿਹਾ ਹੈ। ਸਕੂਲ ਵਿਚ ਵਧਣ ਵਾਲੇ ਕਰੋਨਾ ਦੇ ਕੇਸਾਂ ਕਾਰਨ ਬੱਚਿਆਂ ਦੇ ਮਾਪੇ ਚਿੰ-ਤਾ ਵਿਚ ਹਨ।
Home ਤਾਜਾ ਖ਼ਬਰਾਂ ਪੰਜਾਬ : ਹੁਣ ਇਹਨਾਂ ਵੱਡੇ ਪ੍ਰਾਈਵੇਟ ਸਕੂਲਾਂ ਚ ਵਿਦਿਆਰਥੀ ਅਤੇ ਟੀਚਰ ਆਏ ਕੋਰੋਨਾ ਪੌਜੇਟਿਵ – ਇਸ ਵੇਲੇ ਦੀ ਵੱਡੀ ਖਬਰ
ਤਾਜਾ ਖ਼ਬਰਾਂ
ਪੰਜਾਬ : ਹੁਣ ਇਹਨਾਂ ਵੱਡੇ ਪ੍ਰਾਈਵੇਟ ਸਕੂਲਾਂ ਚ ਵਿਦਿਆਰਥੀ ਅਤੇ ਟੀਚਰ ਆਏ ਕੋਰੋਨਾ ਪੌਜੇਟਿਵ – ਇਸ ਵੇਲੇ ਦੀ ਵੱਡੀ ਖਬਰ
Previous Postਹੁਣੇ ਹੁਣੇ ਕੋਰੋਨਾ ਕਰਕੇ ਪੰਜਾਬ ਚ ਇਹਨਾਂ ਪਾਬੰਦੀਆਂ ਦਾ ਹੋ ਗਿਆ ਐਲਾਨ , 1 ਮਾਰਚ ਤੋਂ ਹੋਣਗੀਆਂ ਲਾਗੂ
Next Postਕਨੇਡਾ ਜਾਣ ਵਾਲਿਆਂ ਲਈ ਹੁਣੇ ਹੁਣੇ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ