ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਲੋਕਾਂ ਦੇ ਬਚਾਅ ਲਈ ਬਹੁਤ ਸਾਰੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉਥੇ ਹੀ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋ ਸਕੇ। ਪੰਜਾਬ ਵਿੱਚ ਕਰੋਨਾ ਦੇ ਕਾਰਨ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਸਰਕਾਰ ਵੱਲੋਂ ਜਿੱਥੇ ਬੇਰੁਜ਼ਗਾਰ ਹੋਏ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦਾ ਭਰੋਸਾ ਦਿਵਾਉਂਦੇ ਹੋਏ ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਵਿੱਚ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪੰਜਾਬ ਸਰਕਾਰ ਵੱਲੋਂ ਲੁਧਿਆਣੇ ਜ਼ਿਲ੍ਹੇ ਦੇ ਆਸਪਾਸ ਦੇ ਹੋਰ ਜ਼ਿਲਿਆਂ ਦੇ ਲੋਕਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਖੁਸ਼ੀ ਵੇਖੀ ਜਾ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਲੁਧਿਆਣਾ ਦੇ ਨਜ਼ਦੀਕ ਹਲਵਾਰਾ ਏਅਰਪੋਰਟ ਤੋਂ ਜਲਦੀ ਹੀ ਯਾਤਰੀ ਜਹਾਜ ਉਡਾਨ ਭਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹਲਵਾਰਾ ਏਅਰਪੋਰਟ ਟਰਮੀਨਲ ਦਾ ਨਿਰਮਾਣ ਪਹਿਲਾਂ ਏਅਰਪੋਰਟ ਅਥਾਰਿਟੀ ਅਤੇ ਪੰਜਾਬ ਸਰਕਾਰ ਦੁਆਰਾ ਕੀਤਾ ਜਾਣਾ ਸੀ।
ਪਰ ਹੁਣ ਇਸ ਦੀ ਜ਼ਿੰਮੇਵਾਰੀ ਸਰਕਾਰ ਨੇ ਗ੍ਰੇਟਰ ਲੁਧਿਆਣਾ ਖੇਤਰ ਵਿਕਾਸ ਅਥਾਰਿਟੀ ਨੂੰ ਸੌਂਪ ਦਿੱਤੀ ਹੈ। ਜਦੋਂ ਏਅਰਪੋਰਟ ਅਥਾਰਟੀ ਨੇ ਆਪਣੇ ਹਿੱਸੇ ਦਾ ਕੰਮ ਨਹੀਂ ਕੀਤਾ ਤਾਂ ਹੁਣ ਸੂਬਾ ਸਰਕਾਰ ਵੱਲੋਂ ਇਸ ਕੰਮ ਨੂੰ ਮੁਕੰਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਲੋਕ ਨਿਰਮਾਣ ਵਿਭਾਗ ਇਹ ਕੰਮ 43 ਕਰੋੜ ਰੁਪਏ ਨਾਲ ਕਰੇਗਾ।
ਇਸ ਦੇ ਲਈ 161.28 ਏਕੜ ਜ਼ਮੀਨ ਨੂੰ ਐਕੁਆਇਰ ਕੀਤੀ ਜਾਣੀ ਸੀ ਅਤੇ ਬਾਉਡਰੀ ਵਾਲ ਅਤੇ ਅਪ੍ਰੋਚ ਰੋਡ ਦੀ ਉਸਾਰੀ ਕੀਤੀ ਜਾਣੀ ਸੀ, ਉੱਥੇ ਹੀ ਏਅਰਪੋਰਟ ਟਰਮੀਨਲ ਅਤੇ ਏਅਰ ਕਰਾਫ਼ਟ ਪਾਰਕਿੰਗ ਏਰੀਆ ਦਾ ਨਿਰਮਾਣ ਏਅਰਪੋਰਟ ਅਥਾਰਟੀ ਵੱਲੋਂ ਕੀਤਾ ਜਾਣਾ ਸੀ। ਹੁਣ ਏਅਰਪੋਰਟ ਅਥਾਰਿਟੀ ਤੋਂ ਆਪਣੀ ਡਰਾਇੰਗ ਪਾਸ ਕਰਨ ਤੋਂ ਬਾਅਦ ਇਹ ਜਲਦੀ ਹੀ ਇਸ ਦਾ ਟੈਂਡਰ ਜਾਰੀ ਕਰੇਗਾ। ਪੰਜਾਬ ਸਰਕਾਰ ਨੇ ਏਅਰਪੋਰਟ ਟਰਮੀਨਲ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ।
Previous Postਪੰਜਾਬ ਚ ਇਥੇ ਗੜਿਆਂ ਨੇ ਵਿਛਾਈ ਚਿੱਟੀ ਚਾਦਰ – ਇਹੋ ਜਿਹਾ ਰਹੇਗਾ ਆਉਣ ਵਾਲੇ ਮੌਸਮ ਦਾ ਹਾਲ
Next Postਕੇਂਦਰ ਸਰਕਾਰ ਵਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਈ ਇਹ ਵੱਡੀ ਖਬਰ