ਆਈ ਤਾਜਾ ਵੱਡੀ ਖਬਰ
ਸੂਬਾ ਸਰਕਾਰ ਵੱਲੋਂ ਵੱਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਜਿਥੇ 15 ਮਈ ਤੱਕ ਲਈ ਮਿੰਨੀ ਤਾਲਾਬੰਦੀ ਕੀਤੀ ਗਈ ਹੈ। ਉੱਥੇ ਹੀ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਜਿਸ ਨਾਲ ਕਰੋਨਾ ਕੇਸਾਂ ਦੇ ਵਾਧੇ ਨੂੰ ਠੱਲ੍ਹ ਪਾਈ ਜਾ ਸਕੇ। ਉੱਥੇ ਹੀ ਸੂਬੇ ਵਿਚ ਹੋਣ ਵਾਲੇ ਰਾਜਨੀਤਿਕ, ਧਾਰਮਿਕ ਅਤੇ ਸਮਾਜਕ ਇਕੱਠਾਂ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਬੱਚਿਆਂ ਦੇ ਵਿਦਿਅਕ ਅਦਾਰਿਆਂ ਨੂੰ ਜਿਥੇ ਬੰਦ ਕੀਤਾ ਗਿਆ ਹੈ, ਉਥੇ ਹੀ ਬੱਚਿਆਂ ਦੀ ਪੜ੍ਹਾਈ ਘਰ ਤੋਂ ਆਨਲਾਇਨ ਜਾਰੀ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਹੋਰ ਵੀ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਅਗਰ ਇਨ੍ਹਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਪੁਲਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।
ਪੰਜਾਬ ਵਿੱਚ ਸਫ਼ਰ ਕਰਨ ਚ ਆ ਰਹੀ ਦਿੱਕਤ ਨੂੰ ਦੂਰ ਕਰਨ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ। ਪੰਜਾਬ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਉਪਰ ਪਾਬੰਦੀ ਲਗਾਈ ਗਈ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਨੇ ਇੱਕ ਦਿਨ ਲਈ ਦੂਜੇ ਰਾਜਾਂ ਵਿੱਚ ਜਾਣ ਵਾਲੀਆਂ ਬੱਸਾਂ ਉਪਰ ਪਾਬੰਦੀ ਲਗਾ ਦਿੱਤੀ ਸੀ। ਉਸ ਤੋਂ ਬਾਅਦ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਮੁੜ ਤੋਂ ਯਾਤਰੀਆਂ ਦੀ ਸੁਵਿਧਾ ਲਈ ਦੂਜੇ ਰਾਜਾਂ ਵਿਚ ਜਾਣ ਵਾਲੀਆਂ ਬੱਸਾਂ ਨੂੰ ਸ਼ੁਰੂ ਕੀਤੇ ਜਾਣ ਫੈਸਲਾ ਸੋਮਵਾਰ ਸ਼ਾਮ ਨੂੰ ਕੀਤਾ ਗਿਆ।
ਇਸ ਫੈਸਲੇ ਦੇ ਤਹਿਤ ਹੀ ਮੰਗਲਵਾਰ ਸਵੇਰ ਤੋਂ ਦੂਜੇ ਰਾਜਾਂ ਵਿਚ ਜਾਣ ਵਾਲੀਆਂ ਬੱਸਾਂ ਦੀ ਰਵਾਨਗੀ ਸ਼ੁਰੂ ਕਰ ਦਿੱਤੀ ਗਈ। ਮੰਗਲਵਾਰ ਸਵੇਰ ਨੂੰ ਜਲੰਧਰ ਡਿਪੂ ਦੀਆਂ ਦੋ ਬੱਸਾਂ ਹਿਮਾਚਲ ਲਈ ਰਵਾਨਾ ਕੀਤੀਆਂ ਗਈਆਂ ਤੇ ਉਤਰਾਖੰਡ, ਦਿੱਲੀ,ਟਨਕਪੁਰ ,ਹਰਿਦੁਆਰ ਲਈ ਵੀ ਬੱਸਾਂ ਰਵਾਨਾ ਕੀਤੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਲਈ ਵੀ ਬੱਸਾਂ ਚਲਾਉਣ ਤੇ ਸਹਿਮਤੀ ਬਣ ਗਈ ਹੈ।
ਉੱਥੇ ਹੀ ਹਿਮਾਚਲ ਦੇ ਲਈ 4 ਬੱਸਾਂ ਭੇਜੀਆਂ ਗਈਆਂ ਹਨ, ਜੋ ਕਿ ਜਵਾਲਾ ਜੀ, ਸ਼ਿਮਲਾ ਰੋਡ ਅਤੇ ਧਰਮਸ਼ਾਲਾ ਰਵਾਨਾ ਹੋਈਆਂ ਹਨ। ਦੁਪਹਿਰ 2:30 ਵਜੇ ਤਕ ਜ਼ਿਆਦਾਤਰ ਸਰਕਾਰੀ ਬੱਸਾਂ ਹੀ ਬੱਸ ਅੱਡੇ ਉਪਰ ਦੇਖਣ ਨੂੰ ਮਿਲੀਆ, ਪ੍ਰਾਈਵੇਟ ਬੱਸਾਂ ਦੀ ਆਵਾਜਾਈ ਘੱਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਜਲੰਧਰ ਵਿੱਚ ਅੱਜ ਪਠਾਨਕੋਟ ,ਹੁਸ਼ਿਆਰਪੁਰ ,ਨਵਾਂ ਸ਼ਹਿਰ ਆਦਿ ਡਿਪੋ ਦੀਆਂ ਬੱਸਾਂ ਵੀ ਦਿੱਲੀ ਲਈ ਰਵਾਨਾ ਹੋਈਆਂ ਹਨ।
Previous Postਚਲ ਰਹੇ ਕਿਸਾਨ ਅੰਦੋਲਨ ਵਿਚਕਾਰ ਮੋਦੀ ਸਰਕਾਰ ਲਈ ਆ ਗਈ ਇਹ ਵੱਡੀ ਮਾੜੀ ਖਬਰ
Next Postਪੰਜਾਬ : ਇਸ ਸੀਨੀਅਰ ਲੀਡਰ ਨੇ ਖੁਦ ਚੁਣੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ