ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਪੰਜਾਬ ਸਰਕਾਰ ਵਲੋਂ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਆਈ ਇਹ ਤਾਜਾ ਵੱਡੀ ਖਬਰ , ਜਿਸ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿਥੇ 300 ਯੂਨਿਟ ਮੁਫਤ ਬਿਜਲੀ ਦਿੱਤੇ ਜਾਣ ਦੇ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ ਅਤੇ ਇਹ ਸੁਵਿਧਾ 1 ਜੁਲਾਈ ਤੋਂ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਪੰਜਾਬ ਦੇ ਬਹੁਤ ਸਾਰੇ ਪਰਵਾਰਾਂ ਨੂੰ ਹਰ ਦੋ ਮਹੀਨੇ ਬਾਅਦ ਆਉਣ ਵਾਲੇ ਬਿੱਲ ’ਚ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ ,1 ਜੁਲਾਈ ਤੋਂ ਪੰਜਾਬ ’ਚ ਨਵੀਆਂ ਬਿਜਲੀ ਦਰਾਂ ਲਾਗੂ ਹੋ ਗਈਆਂ ਹਨ।
ਆਮ ਆਦਮੀ ਪਾਰਟੀ ਵੱਲੋਂ ਹਰ ਵਰਗ ਦੇ ਘਰੇਲੂ ਖਪਤਕਾਰ ਨੂੰ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਅਤੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਰਿਹਾਇਸ਼ੀ ਖਪਤਕਾਰ ਦੀ ਬਿਜਲੀ ਦੀ ਖਪਤ 2 ਮਹੀਨਿਆਂ ਲਈ 600 ਯੂਨਿਟ ਦਾ ਬਿੱਲ ਜ਼ੀਰੋ ਆਵੇਗਾ। ਉਨ੍ਹਾਂ ਨੂੰ ਕੋਈ ਫਿਕਸਡ ਚਾਰਜਿਜ਼, ਸਰਕਾਰੀ ਟੈਕਸ ,ਊਰਜਾ ਚਾਰਜਿਜ਼, ਮੀਟਰ ਦਾ ਕਿਰਾਇਆ ਨਹੀਂ ਲਗਾਇਆ ਜਾਵੇਗਾ।
ਉਥੇ ਹੀ ਦੱਸ ਦਈਏ ਕਿ ਘਰੇਲੂ ਸਪਲਾਈ ਸ਼ਡਿਊਲ ਆਫ ਟੈਰਿਫ ਅਧੀਨ ਆਉਂਦੇ ਬਾਕੀ ਸਾਰੇ ਖਪਤਕਾਰਾਂ ਜਿਵੇਂ ਸਰਕਾਰੀ ਹਸਪਤਾਲ,ਸੈਨਿਕ ਰੈਸਟ ਹਾਊਸ, ਸਰਕਾਰੀ ਸਹਾਇਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ,ਸਰਕਾਰੀ ਡਿਸਪੈਂਸਰੀਆਂ, ਸਾਰੇ ਧਾਰਮਿਕ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਅਤੇ ਅਟੈਲਚਡ ਹੋਟਲ ਨੂੰ ਛੱਡ ਕੇ ਘਰੇਲੂ ਖਖਤਕਾਰਾਂ ਨੂੰ ਇਸ ਦਾ ਲਾਭ ਮਿਲੇਗਾ। ਨਾਨ-ਐੱਸ. ਸੀ./ਬੀ. ਸੀ., ਬੀ.ਪੀ.ਐੱਲ,ਤੇ ਐੱਸ. ਸੀ., ਬੀ. ਸੀ., ਪੰਜਾਬ ਦੇ ਆਜ਼ਾਦੀ ਘੁਲਾਟੀਆਂ ਨਾਲ ਉਨ੍ਹਾਂ ਦੇ ਵਾਰਿਸ ਖਪਤਕਾਰ ਸਵੈ-ਘੋਸ਼ਣਾ ਪੱਤਰ ’ਚ ਸ਼ਰਤਾਂ ਪੂਰੀਆਂ ਕਰਦੇ ਹਨ।
ਉਨ੍ਹਾਂ ਸਾਰੇ ਖਪਤਕਾਰਾਂ ਨੂੰ ਊਰਜਾ ਚਾਰਜਿਜ਼ ਸਮੇਤ ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਅਤੇ ਸਰਕਾਰੀ ਟੈਕਸ ਅਦਾ ਨਹੀਂ ਕਰਨਾ ਹੋਵੇਗਾ। ਕਿਉਂਕਿ ਉਹਨਾਂ ਸਭ ਨੂੰ ਮੁਫਤ ਬਿਜਲੀ ਸਿਰਫ 600 ਯੂਨਿਟ ਅਤੇ 300 ਯੂਨਿਟਾਂ ’ਤੇ ਉਪਲੱਬਧ ਹੋਣਗੇ।
Previous Postਪੰਜਾਬ ਦੇ ਫੌਜੀ ਨੌਜਵਾਨ ਦੀ ਹੋਈ ਜੰਮੂ ਚ ਮੌਤ – ਡੇਢ ਸਾਲ ਪਹਿਲਾ ਹੋਇਆ ਸੀ ਵਿਆਹ
Next Postਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਵੱਡੀ ਰਾਹਤ ਦਿੰਦੇ ਕੀਤਾ ਇਹ ਐਲਾਨ, ਖੁਦ CM ਭਗਵੰਤ ਮਾਨ ਨੇ ਟਵੀਟ ਕਰ ਦਿੱਤੀ ਜਾਣਕਰੀ