ਪੰਜਾਬ ਸਕੂਲਾਂ ਦੇ ਵਿਦਿਆਰਥੀਆਂ ਲਈ ਹੁਣ ਹੋਇਆ ਇਹ ਐਲਾਨ , ਬੱਚਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਸਮੇਂ ਦੀ ਨਜ਼ਾਕਤ ਮਨੁੱਖ ਨੂੰ ਬਹੁਤ ਕੁੱਝ ਸਿਖਾ ਦਿੰਦੀ ਹੈ ਅਤੇ ਮੌਜੂਦਾ ਸਮੇਂ ਜੋ ਕੋਰੋਨਾ ਕਾਲ ਚੱਲ ਰਿਹਾ ਹੈ ਉਸ ਨੇ ਵੀ ਮਨੁੱਖ ਦੀ ਜ਼ਿੰਦਗੀ ਉੱਤੇ ਗਹਿਰਾ ਅਸਰ ਪਾਇਆ ਹੈ। ਇਸ ਕੋਰੋਨਾ ਕਾਲ ਦੌਰਾਨ ਇਨਸਾਨਾਂ ਨੇ ਕਈ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰੀ ਦੇਖਿਆ ਅਤੇ ਇਨਾਂ ਨੂੰ ਦੇਖ ਕੇ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਜਾਣ ਦੀ ਬਜਾਏ ਪਿੱਛੇ ਵੱਲ ਨੂੰ ਜਾ ਰਹੇ ਹੁੰਦੇ ਹਾਂ। ਪਰ ਫਿਰ ਵੀ ਹਿੰਮਤੀ ਮਨੁੱਖ ਦੇ ਸਦਕਾ ਇਨ੍ਹਾਂ ਆਈਆਂ ਹੋਈਆਂ ਪ੍ਰਸਥਿਤੀਆਂ ਨੂੰ ਹਲਾਤਾਂ ਮੁਤਾਬਕ ਢਾਲਣਾ ਸ਼ੁਰੂ ਕਰ ਦਿੱਤਾ ਗਿਆ।

ਕੋਰੋਨਾ ਕਾਲ ਦੌਰਾਨ ਸਭ ਤੋਂ ਵੱਡੀ ਦਿੱਕਤ ਵਿੱਦਿਆ ਹਾਸਲ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਹੋਈ ਸੀ ਪਰ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਦੇ ਹੱਲ ਵਾਸਤੇ ਡੀ ਡੀ ਪੰਜਾਬੀ ਦਾ ਸਹਾਰਾ ਲੈਂਦੇ ਹੋਏ ਬੱਚਿਆਂ ਦੇ ਸਿੱਖਿਆ ਦੇ ਪਸਾਰ ਨੂੰ ਨਿਰੰਤਰ ਜਾਰੀ ਰੱਖਿਆ। ਹੁਣ ਇਕ ਵਾਰ ਫਿਰ ਸਿੱਖਿਆ ਵਿਭਾਗ ਵੱਲੋਂ ਡੀ ਡੀ ਪੰਜਾਬੀ ਦਾ ਸਹਾਰਾ ਲਿਆ ਜਾ ਰਿਹਾ ਪਰ ਇਸ ਵਾਰ ਕਾਰਨ ਪੰਜਾਬ ਦੇ ਸਕੂਲਾਂ ਦੀ ਬਦਲੀ ਹੋਈ ਨੁਹਾਰ ਹੈ। ਜਿਸ ਨੂੰ ਡੀ ਡੀ ਪੰਜਾਬੀ ਚੈਨਲ ਉਪਰ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3:30 ਤੋਂ 4:00 ਵਜੇ ਪ੍ਰੋਗਰਾਮ ਨਵੀਆਂ ਪੈੜਾਂ ਦੇ ਹੇਠ ਪੇਸ਼ ਕੀਤਾ ਜਾਵੇਗਾ।

ਇਸ ਨਵੇਂ ਪ੍ਰੋਗਰਾਮ ਦੇ ਵਿਚ ਪੰਜਾਬ ਦੇ ਸਕੂਲਾਂ ਦੀ ਬਦਲੀ ਹੋਈ ਨੁਹਾਰ ਦੇ ਬਾਰੇ ਵਿਚ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਪ੍ਰੋਗਰਾਮ 27 ਮਾਰਚ ਤੋਂ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਯੋਗ ਅਗਵਾਈ ਹੇਠ ਸਕੂਲਾਂ ਦੀ ਜੋ ਕਾਇਆ ਕਲਪ ਕੀਤੀ ਗਈ ਹੈ ਉਸ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਇਹ ਇੱਕ ਨਿਵੇਕਲਾ ਯਤਨ ਹੈ।

ਜਿੱਥੇ ਵਿਭਾਗ ਪਹਿਲਾਂ ਹੀ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਜ਼ਰੀਏ ਇਨ੍ਹਾਂ ਕੰਮਾਂ ਦੀ ਚਰਚਾ ਕਰ ਚੁੱਕਾ ਹੈ ਉਥੇ ਹੀ ਹੁਣ ਡੀ ਡੀ ਪੰਜਾਬੀ ਉਪਰ ਆਮ ਸਕੂਲਾਂ ਤੋਂ ਬਣਾਏ ਗਏ ਸਮਾਰਟ ਸਕੂਲ, ਸ਼ਿੰਗਾਰੀ ਗਈ ਇਮਾਰਤ ਅਤੇ ਸਵਾਗਤੀ ਦਰਵਾਜ਼ੇ, ਵੱਖ-ਵੱਖ ਵਰਗ ਦੇ ਸਕੂਲਾਂ ਅਤੇ ਬੱਚਿਆਂ ਵਾਸਤੇ ਕੀਤੀ ਗਈ ਬੇਹਤਰੀਨ ਚਿੱਤਰਕਾਰੀ, ਪ੍ਰੋਜੈਕਟਰ, ਐਲਸੀਡੀ, ਐਜੂਸੈਟ ਸਮੇਤ ਅਤੇ ਹੋਰ ਸਕੂਲੀ ਕੰਮ-ਕਾਜ਼ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।