ਆਈ ਤਾਜਾ ਵੱਡੀ ਖਬਰ
ਬਰਸਾਤਾਂ ਦੇ ਮੌਸਮ ਵਿੱਚ ਪੰਜਾਬ ਭਰ ਦੇ ਵਿੱਚ ਡੇਂਗੂ ਦਾ ਖਤਰਾ ਹੁਣ ਲਗਾਤਾਰ ਮੰਡਰਾਉਂਦਾ ਹੋਇਆ ਦਿਖਾਈ ਦਿੰਦਾ ਪਿਆ l ਕਈ ਲੋਕ ਇਸ ਦੀ ਲਪੇਟ ਵਿੱਚ ਆਉਂਦੇ ਪਏ ਹਨ l ਇਸੇ ਵਿਚਾਲੇ ਹੁਣ ਪੰਜਾਬ ਵਾਸੀਆਂ ਦੇ ਲਈ ਖਤਰੇ ਦੀ ਘੰਟੀ ਵੱਧ ਚੁੱਕੀ ਹੈ, ਕਿਉਂਕਿ ਪੰਜਾਬ ਅੰਦਰ ਡੇਂਗੂ ਦਾ ਪ੍ਰਸਾਰ ਲਗਾਤਾਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਜਿਸ ਦੇ ਚਲਦੇ ਪੰਜਾਬੀਆਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ l ਉਧਰ ਪੰਜਾਬ ਦੇ ਜਿਲਾ ਲੁਧਿਆਣਾ ਅੰਦਰ ਸੈਂਕੜੇ ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਣ ’ਤੇ ਸਿਹਤ ਵਿਭਾਗ ’ਚ ਕਾਫੀ ਹਲਚਲ ਹੈ, ਹੁਣ ਸਿਹਤ ਵਿਭਾਗ ਦੇ ਵੱਲੋਂ ਇਸ ਦੇ ਪ੍ਰਸਾਰ ਨੂੰ ਰੋਕਣ ਵਾਸਤੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ ।
ਹਾਲਾਂਕਿ ਮੈਨਪਾਵਰ ਦੀ ਕਮੀ ਕਾਰਨ ਪੂਰੇ ਜ਼ਿਲ੍ਹੇ ਨੂੰ ਕਵਰ ਕਰਨਾ ਅਸੰਭਵ ਪ੍ਰਤੀਤ ਹੋ ਰਿਹਾ , ਪਰ ਸਿਹਤ ਵਿਭਾਗ ਦੇ ਵੱਲੋਂ ਅਜਿਹੀ ਸਥਿਤੀ ’ਚ ਲੋਕਾਂ ’ਚ ਪਾਏ ਜਾ ਰਹੇ ਡਰ ਨੂੰ ਦੂਰ ਕਰਨ ਵਾਸਤੇ ਆਪਣੇ ਪੱਧਰ ਤੇ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਗਈਆਂ ਹਨ l ਦੂਜੇ ਪਾਸੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ’ਚ ਡੇਂਗੂ ਤੇ ਹੋਰ ਬੀਮਾਰੀਆਂ ਦੇ ਪ੍ਰਸਾਰ ਨਾਲ ਨਜਿੱਠਣ ਲਈ ਪ੍ਰਸ਼ਾਸਨ ਤੇ ਸਿਹਤ ਟੀਮਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ। ਜਿਸ ਤੋਂ ਬਾਅਦ ਵਧ ਰਹੇ ਡੇਂਗੂ ਦੇ ਪ੍ਰਸਾਰ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਗਈ l ਇਸ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਡੀ. ਸੀ. ਸਾਹਨੀ ਨੇ ਕਿਹਾ ਕਿ ਹੁਣ ਤੱਕ ਡੇਂਗੂ ਦੇ 54 ਮਾਮਲੇ ਸਾਹਮਣੇ ਆਏ ਹਨ ਤੇ ਟੀਮਾਂ ਡੇਂਗੂ ਦੇ ਫੈਲਾਅ ਨੂੰ ਕੰਟਰੋਲ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀਆਂ ਹੈ। ਨਗਰ ਨਿਗਮ ਵੱਲੋਂ 632 ਚਲਾਨ ਵੀ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੂੰ ਜ਼ਿਲੇ ਭਰ ‘ਚ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ। ਡੀ. ਸੀ. ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ । ਉਨ੍ਹਾਂ ਨੇ ਲੋਕਾਂ ਨੂੰ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਤੇ ਖੜ੍ਹੇ ਪਾਣੀ ਬਾਰੇ ਜਾਗਰੂਕ ਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ। ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸਬੰਧੀ ਕੰਮ ਕਰਨਾ ਚਾਹੀਦਾ ਹੈ ਤਾਂ, ਹੀ ਅਸੀਂ ਇਸ ਸਥਿਤੀ ‘ਚੋਂ ਬਾਹਰ ਨਿਕਲ ਸਕਦੇ ਹਾਂ l
Previous Postਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ
Next Postਪੰਜਾਬ ਸਰਕਾਰ ਵਲੋਂ ਔਰਤਾਂ ਲਈ ਕੀਤਾ ਵੱਡਾ ਐਲਾਨ , ਜਨਤਾ ਚ ਛਾਈ ਖੁਸ਼ੀ ਦੀ ਲਹਿਰ