ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਮੌਨਸੂਨ ਦੇ ਮੌਸਮ ਦੇ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਦੀਆਂ ਪਈਆਂ ਹਨ ਇਸ ਪਿੱਛੇ ਦਾ ਕਾਰਨ ਹੈ ਕਿ ਮੀਂਹ ਭੈਣ ਦੇ ਘਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੁੰਦਾ ਪਿਆ ਹੈ ਤੇ ਪਾਣੀ ਖੜਾ ਹੋਣ ਦੇ ਕਾਰਨ ਮੱਛਰ ਪੈਦਾ ਹੁੰਦਾ ਪਿਆ ਹੈ l ਜਿਸ ਕਾਰਨ ਡੇਂਗੂ ਦੀ ਬਿਮਾਰੀ ਲਗਾਤਾਰ ਵਧਦੀ ਪਈ ਹੈ l ਡੇਂਗੂ ਦੀ ਬਿਮਾਰੀ ਵਧਣ ਦੇ ਕਾਰਨ ਇਸ ਤੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ l ਜਿਸ ਕਾਰਨ ਪੰਜਾਬ ਭਰ ਦੇ ਵਿੱਚ ਇੱਕ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ l ਇਸੇ ਵਿਚਾਲੇ ਜਲੰਧਰ ਜ਼ਿਲ੍ਹੇ ਵਿਚ ਇਕ-ਇਕ ਕਰਕੇ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ। ਮੰਗਲਵਾਰ ਨੂੰ ਡੇਂਗੂ ਦਾ ਇਕ ਹੋਰ ਪਾਜ਼ੇਟਿਵ ਕੇਸ ਮਿਲਣ ਨਾਲ ਜ਼ਿਲ੍ਹੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 19 ’ਤੇ ਪਹੁੰਚ ਗਈ, ਜਿਨ੍ਹਾਂ ਵਿਚੋਂ 13 ਮਰੀਜ਼ ਸ਼ਹਿਰੀ ਅਤੇ 6 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ। ਜਿਸ ਕਾਰਨ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਵਾਸਤੇ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ l ਪਰ ਇਸ ਦੇ ਬਾਵਜੂਦ ਵੀ ਇਹ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਉਧਰ ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆ ਪਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਡੇਂਗੂ ਪਾਜ਼ੇਟਿਵ ਆਉਣ ਵਾਲਾ 18 ਸਾਲਾ ਨੌਜਵਾਨ ਗੌਤਮ ਨਗਰ ਦਾ ਰਹਿਣ ਵਾਲਾ ਹੈ। ਉਹ 4-5 ਦਿਨ ਪਹਿਲਾਂ ਸਿਵਲ ਹਸਪਤਾਲ ਵਿਚ ਬੁਖ਼ਾਰ ਕਾਰਨ ਦਾਖ਼ਲ ਹੋਇਆ ਸੀ ਅਤੇ ਜਦੋਂ ਉਸ ਦਾ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਉਕਤ ਡੇਂਗੂ ਪਾਜ਼ੇਟਿਵ ਨੌਜਵਾਨ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਜਾ ਚੁੱਕਾ ਹੈ। ਉਨ੍ਹਾ ਲੋਕਾਂ ਨੂੰ ਖਾਸ ਅਪੀਲ ਕੀਤੀ ਕਿ ਤੁਸੀਂ ਡੇਂਗੂ ਤੋਂ ਬਚਣ ਵਾਸਤੇ ਆਪਣੇ ਆਲੇ ਦੁਆਲੇ ਦੇ ਸਾਫ ਸਫਾਈ ਦਾ ਖਾਸ ਧਿਆਨ ਰੱਖੋ l ਚੰਗਾ ਤੇ ਸਿਹਤਮੰਦ ਭੋਜਨ ਖਾਓ ਜਿਸ ਨਾਲ ਤੁਹਾਡੇ ਸਰੀਰ ਦੀ ਇਮਿਊਨਿਟੀ ਵਧੇ l
Previous Post1 ਸਾਲ ਦੇ ਬੱਚੇ ਨੇ ਚਬਾ ਲਿਆ ਸੱਪ , ਪਹੁੰਚੇ ਹਸਪਤਾਲ ਤਾਂ ਹੈਰਾਨ ਰਹੇ ਗਏ ਡਾਕਟਰ
Next Postਪੰਜਾਬ ਚ ਵਾਹਨ ਚਲਾਉਣ ਵਾਲੇ ਰਗੜੇ ਨਾ ਜਾਇਓ , ਅੱਜ ਤੋਂ ਲਾਗੂ ਹੋਇਆ ਨਵਾਂ ਰੂਲ