ਆਈ ਤਾਜਾ ਵੱਡੀ ਖਬਰ
ਇਸ ਸਮੇਂ ਪੰਜਾਬ ਵਿੱਚ ਜਿੱਥੇ ਕੋਰੋਨਾ ਦੇ ਕੇਸਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਉੱਥੇ ਹੀ ਆਏ ਦਿਨ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਸਿਆਣੇ ਵੀ ਸੱਚ ਹੀ ਕਹਿੰਦੇ ਨੇ ਕਿ ਜਿਸ ਇਨਸਾਨ ਦੇ ਜਿੰਨੇ ਸਾਹ ਲਿਖੇ ਹੁੰਦੇ ਨੇ ਉਹ ਆਪਣੇ ਸਾਹ ਪੂਰੇ ਕਰਕੇ ਹੀ ਇਸ ਦੁਨੀਆ ਤੋਂ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਹਾਦਸਿਆਂ ਵਿਚ ਉਨ੍ਹਾਂ ਲੋਕਾਂ ਦਾ ਜਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਮੌਤ ਨੂੰ ਮਾਤ ਦੇ ਕੇ ਮੁੜ ਜਿੰਦਗੀ ਵਿਚ ਦਸਤਕ ਦਿੱਤੀ ਹੋਵੇ। ਸਰਵ ਸਾਂਝੀ ਬਾਣੀ ਦੇ ਵਿੱਚ ਪਵਿੱਤਰ ਸਤਰਾਂ ਅੰਕਿਤ ਹਨ ਜਿਨ੍ਹਾਂ ਵਿੱਚ ਆਖਿਆ ਗਿਆ ਹੈ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ।
ਜਿੰਨੀ ਦੇਰ ਉਸ ਅਕਾਲ ਪੁਰਖ਼ ਵਾਹਿਗੁਰੂ ਦੀ ਮਰਜ਼ੀ ਨਹੀਂ ਹੁੰਦੀ ਉਨੀ ਦੇਰ ਤੱਕ ਕੋਈ ਕੁਝ ਨਹੀਂ ਕਰ ਸਕਦਾ। ਇਨਸਾਨ ਦਾ ਜੰਮਣਾ ਅਤੇ ਮਰਨਾ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਇਨ੍ਹਾਂ ਸਤਰਾਂ ਨੂੰ ਬਹੁਤ ਸਾਰੀਆਂ ਹੋਈਆਂ ਘਟਨਾਵਾਂ ਨੇ ਸਾਰਥਕ ਕਰ ਦਿੱਤਾ। ਔਰਤ ਦੀ ਮੌਤ ਤੋਂ ਬਾਅਦ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਸਨ ਕਿ ਔਰਤ ਜਿਊਂਦੀ ਨਿਕਲੀ ਜਿਸ ਕਾਰਨ ਹਰ ਕੋਈ ਹੈਰਾਨ ਰਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਰੀਦਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕੰਮੇਆਣਾ ਗੇਟ ਕੋਲ ਡਾਕਟਰ ਅੰਬੇਦਕਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਦੀ ਮਾਤਾ ਗੁਰਦੀਪ ਕੌਰ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚਲ ਰਹੇ ਸਨ।
ਸ਼ੁੱਕਰਵਾਰ ਨੂੰ ਉਹ ਅਚਾਨਕ ਹੀ ਜ਼ਮੀਨ ਤੇ ਡਿੱਗ ਗਏ ਸਨ,ਜਿਸ ਕਾਰਨ ਉਹ ਬੇਹੋਸ਼ ਹੋ ਅਤੇ ਕਾਫੀ ਸਮੇਂ ਤੱਕ ਉਨ੍ਹਾਂ ਨੂੰ ਹੋਸ਼ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਸਮਝ ਲਿਆ ਗਿਆ। ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਸੰਸਕਾਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਦਿੱਤਾ ਗਿਆ।
ਪਰ ਅਚਾਨਕ ਹੀ ਚਮਤਕਾਰ ਹੋਇਆ, ਮਾਤਾ ਜੀ ਦਾ ਇਕ ਪੈਰ ਹਿੱਲਿਆ ਤੇ ਉਸ ਤੋਂ ਬਾਦ ਉਨ੍ਹਾਂ ਵਿਚ ਹਲਚਲ ਨੂੰ ਦੇਖਦੇ ਹੋਏ ਡਾਕਟਰ ਨੂੰ ਬੁਲਾਇਆ ਗਿਆ, ਤੇ ਡਾਕਟਰ ਨੇ ਚੈਕ ਤੋਂ ਬਾਅਦ ਦੱਸਿਆ ਕਿ ਮਾਤਾ ਜੀ ਬਿਲਕੁਲ ਠੀਕ-ਠਾਕ ਹਨ। ਜਿੱਥੇ 75 ਸਾਲਾ ਔਰਤ ਨੂੰ ਮ੍ਰਿਤਕ ਸਮਝ ਕੇ ਘਰ ਵਿਚ ਸੋਗ ਮਨਾਇਆ ਜਾ ਰਿਹਾ ਸੀ, ਉਥੇ ਹੀ ਉਨ੍ਹਾਂ ਦੇ ਠੀਕ ਠਾਕ ਹੋਣ ਉਪਰੰਤ ਘਰ ਵਿਚ ਫਿਰ ਤੋਂ ਖੁਸ਼ੀ ਪਰਤ ਆਈ।
Previous Postਚੀਨ ਤੋਂ ਹੁਣ ਵਜਿਆ ਦੁਨੀਆਂ ਲਈ ਇਹ ਨਵੇਂ ਖਤਰੇ ਦਾ ਘੁੱਗੂ – ਆਏ ਤਾਜਾ ਵੱਡੀ ਖਬਰ
Next PostLPG ਸਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ , ਹੋ ਗਿਆ ਇਹ ਐਲਾਨ