ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਜਦੋਂ ਕੁਦਰਤ ਦਾ ਕਹਿਰ ਵਰਤਦਾ ਹੈ ਤਾਂ ਇਨਸਾਨੀ ਤਾਕਤ ਉਸ ਅੱਗੇ ਫਿੱਕੀ ਪੈ ਜਾਂਦੀ ਹੈ। ਇਸ ਲਈ ਕੁਦਰਤ ਬਾਰ-ਬਾਰ ਆਪਣੇ ਹੋਣ ਦਾ ਅਹਿਸਾਸ ਕਰਵਾ ਦਿੰਦੀ ਹੈ ਕਿ ਉਸ ਤੋਂ ਸ਼ਕਤੀਸ਼ਾਲੀ ਕੋਈ ਨਹੀਂ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਵਾਰ-ਵਾਰ ਕੁਦਰਤ ਵੱਲੋਂ ਵਰਸੋਏ ਜਾ ਰਹੇ ਕਹਿਰ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਿੱਥੇ ਸੁਨਾਮੀ ਭੂਚਾਲ ਬਰਡ ਫਲੂ ਅਤੇ ਹੋਰ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦੇ ਆਉਣ ਕਾਰਨ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਦੁਨੀਆਂ ਦਾ ਆਰਥਿਕ ਤੌਰ ਤੇ ਉੱਪਰ ਉਠਣਾ ਮੁਸ਼ਕਿਲ ਹੋ ਗਿਆ ਹੈ।
ਪੰਜਾਬ ਦੇ ਲਈ ਹੁਣ ਮਾੜੀ ਖਬਰ ਆਈ ਹੈ ਜਿੱਥੇ ਕਰੋਨਾ ਤੋਂ ਬਾਅਦ ਇਹ ਖ਼ਤਰੇ ਦਾ ਘੁੱਗੂ ਵੱਜ ਗਿਆ ਹੈ। ਜਿਸ ਕਾਰਨ ਸਰਕਾਰ ਵੀ ਫਿਕਰਾਂ ਵਿੱਚ ਪੈ ਗਈ ਹੈ। ਦੇਸ਼ ਅੰਦਰ ਪਹਿਲਾਂ ਹੀ ਕਰੋਨਾ ਦੀ ਦੂਜੀ ਲਹਿਰ ਕਾਰਨ ਬਹੁਤ ਸਾਰੇ ਅਣਗਿਣਤ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਤੋਂ ਲੋਕ ਨਿਜਾਤ ਨਹੀਂ ਪਾ ਸਕੇ ਸਨ ਕਿ ਬਰਡ ਫ਼ਲੂ ਨੇ ਦਸਤਕ ਦੇ ਦਿੱਤੀ, ਉਸੇ ਨਾਲ ਹੀ ਇਸ ਮਹੀਨੇ ਵਿੱਚ ਕਈ ਭੂਚਾਲ ਆ ਚੁੱਕੇ ਹਨ, ਉਥੇ ਹੀ ਗੁਜਰਾਤ ਵਿੱਚ ਆਏ ਚਕ੍ਰਵਾਤੀ ਤੂਫਾਨ ਨੇ ਕਾਫ਼ੀ ਭਾਰੀ ਨੁਕਸਾਨ ਕੀਤਾ ਹੈ। ਤੇ ਹੁਣ ਦੇਸ਼ ਦੇ ਕਈ ਸੂਬਿਆਂ ਵਿੱਚ ਨਵੀਂ ਆਫਤ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹ ਬਲੈਕ ਫੰਗਸ ਨਾਂ ਦੀ ਬਿਮਾਰੀ ਲੋਕਾਂ ਵਿੱਚ ਹੋਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ।
ਹੁਣ ਤੱਕ ਬਹੁਤ ਸਾਰੇ ਸੂਬਿਆਂ ਵਿਚ ਇਸ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ। ਇਸ ਦਾ ਅਸਰ ਮਰੀਜ਼ ਦੇ ਮੂੰਹ ਅਤੇ ਅੱਖਾਂ ਉਪਰ ਵਧੇਰੇ ਹੁੰਦਾ ਹੈ। ਇਸ ਬਿਮਾਰੀ ਦੀ ਚਪੇਟ ਵਿੱਚ ਆਏ ਬਹੁਤ ਸਾਰੇ ਲੋਕ ਜੇਰੇ ਇਲਾਜ ਹਨ ਅਤੇ ਕੁਝ ਦੀ ਮੌਤ ਹੋ ਚੁੱਕੀ ਹੈ। ਇਸ ਦੀ ਰੋਕਥਾਮ ਲਈ ਇੱਕ ਟੀਕਾ ਅਮਫਨੈਕਸ ਲਗਾਇਆ ਜਾਂਦਾ ਹੈ ਜੋ ਕਿ ਹਜ਼ਾਰਾਂ ਰੁਪਏ ਵਿੱਚ ਆਉਂਦਾ ਹੈ। ਇਸ ਟੀਕੇ ਦੀ ਕੀਮਤ 2600 ਰੁਪਏ ਦੱਸੀ ਗਈ ਹੈ। ਉਥੇ ਹੀ ਕਈ ਜਗ੍ਹਾ ਇਹ ਟੀਕਾ ਬਲੈਕ ਵਿੱਚ 8 ਹਜ਼ਾਰ ਰੁਪਏ ਦਾ ਮਿਲ ਰਿਹਾ ਹੈ।
ਇਸ ਦੀ ਜਾਣਕਾਰੀ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਦੇ ਨਾਲ ਸਬੰਧਤ ਮਰੀਜ਼ ਦੇ ਵਾਰਸਾਂ ਵੱਲੋਂ ਦਿੱਤੀ ਗਈ ਹੈ। ਉਥੇ ਹੀ ਗਰੀਬ ਵਰਗ ਨੂੰ ਇਹ ਟੀਕਾ ਪੰਜਾਬ ਸਰਕਾਰ ਵੱਲੋਂ ਮੁਫਤ ਵਿੱਚ ਮੁਹਾਇਆ ਕਰਵਾਉਣਾ ਚਾਹੀਦਾ ਹੈ। ਹੁਣ ਤੱਕ ਇਹ ਬਿਮਾਰੀ ਦਿੱਲੀ, ਰਾਜਸਥਾਨ, ਮਹਾਰਾਸ਼ਟਰ ਅਤੇ ਹੋਰਨਾ ਸੂਬਿਆਂ ਤੋਂ ਬਾਅਦ ਪੰਜਾਬ ਵਿੱਚ ਵੀ ਫੈਲ ਚੁੱਕੀ ਹੈ।
Previous PostLPG ਸਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਤਾਜਾ ਖਬਰ – ਲੋਕਾਂ ਚ ਖੁਸ਼ੀ
Next Postਸਾਵਧਾਨ : ਹੁਣੇ ਹੁਣੇ ਪੰਜਾਬ ਚ ਇਥੇ ਲਈ 19 ਅਗਸਤ ਤੱਕ ਲਾਗੂ ਹੋ ਗਿਆ ਇਹ ਸਰਕਾਰੀ ਹੁਕਮ