ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਦੇਸ਼ ਅੰਦਰ ਜਿੱਥੇ ਚੱਲ ਰਹੇ ਸਾਉਣ ਦੇ ਮਹੀਨੇ ਦੇ ਦੌਰਾਨ ਵੱਖ-ਵੱਖ ਲੋਕਾਂ ਦੀਆਂ ਧਾਰਮਿਕ ਆਸਥਾ ਵੱਖ-ਵੱਖ ਧਰਮਾਂ ਦੇ ਨਾਲ ਜੁੜੀਆਂ ਹੋਈਆਂ ਹਨ। ਉਥੇ ਹੀ ਲੋਕਾਂ ਵੱਲੋਂ ਵੱਖ-ਵੱਖ ਰੀਤੀ-ਰਿਵਾਜ਼ ਵੀ ਮਨਾਏ ਜਾ ਰਹੇ ਹਨ ਅਤੇ ਇਸ ਮਹੀਨੇ ਦੇ ਵਿੱਚ ਸਾਰੇ ਧਰਮਾਂ ਦੀ ਆਪਣੀ ਆਪਣੀ ਇੱਕ ਵੱਖਰੀ ਪਰੰਪਰਾ ਵੀ ਵੇਖੀ ਜਾ ਰਹੀ ਹੈ। ਜਿੱਥੇ ਵੱਖ-ਵੱਖ ਧਾਰਮਿਕ ਅਸਥਾਨਾਂ ਉਪਰ ਵੀ ਲੋਕਾਂ ਵੱਲੋਂ ਜਾ ਕੇ ਨਤਮਸਤਕ ਹੋਇਆ ਜਾ ਰਿਹਾ ਹੈ। ਉਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਸਨ। ਬੀਤੇ ਦਿਨ ਇੱਥੇ ਮੋਹਾਲੀ ਤੋਂ ਹਿਮਾਚਲ ਤੇ ਬਾਬਾ ਬਾਲਕ ਨਾਥ ਮੰਦਿਰ ਮੱਥਾ ਟੇਕਣ ਜਾ ਰਹੇ 11 ਨੌਜਵਾਨਾਂ ਵੱਲੋਂ ਸੱਤ ਨੌਜਵਾਨਾਂ ਦੀ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਮੌਤ ਹੋ ਗਈ ਸੀ।
ਉੱਥੇ ਹੀ ਹੁਣ ਮੱਥਾ ਟੇਕਣ ਗਏ ਨੌਜਵਾਨ ਦੀ ਇਸ ਤਰਾਂ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਜਾਣ ਵਾਲੇ ਸ਼ਰਧਾਲੂਆਂ ਨਾਲ ਜਿੱਥੇ ਕਈ ਹਾਦਸੇ ਵਾਪਰ ਰਹੇ ਹਨ ਉਥੇ ਹੀ ਇਕ ਅਜਿਹੀ ਹੋਰ ਮੰਦਭਾਗੀ ਖਬਰ ਆਦਮਪੁਰ ਕਠਾਰ ਤੋਂ ਸਾਹਮਣੇ ਆਈ ਹੈ। ਜਿੱਥੇ ਤਰਨਤਾਰਨ ਤੋਂ ਚਿੰਤਪੁਰਨੀ ਜਾ ਰਹੇ 8 ਸ਼ਰਧਾਲੂਆਂ ਦੇ ਵਿੱਚੋ ਇੱਕ ਸ਼ਰਧਾਲੂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਸਾਰੇ ਦੋਸਤ ਕਠਾਰ ਆਦਮਪੁਰ ਦੇ ਆਰੀਆ ਸਮਾਜ ਮੰਦਰ ਵਿਖੇ ਕੁਝ ਸਮੇਂ ਲਈ ਆਰਾਮ ਕਰਨ ਵਾਸਤੇ ਰੁਕੇ ਸਨ ਜਿਥੇ ਨਹਾਉਣ ਤੋਂ ਬਾਅਦ ਕੱਪੜੇ ਸੁੱਕਣੇ ਪਾ ਦਿੱਤੇ। ਜਦੋਂ ਸਾਰੇ ਫਿਰ ਅੱਗੇ ਆਪਣੀ ਮੰਜਲ ਵੱਲ ਚੱਲਣ ਲੱਗੇ ਤਾਂ ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨੌਸ਼ਹਿਰਾ ਪੰਨੂਆ ਜਿਲ੍ਹਾ ਤਰਨਤਾਰਨ ਛੱਤ ਤੋਂ ਆਪਣੀ ਕਮੀਜ ਉਤਾਰਨੀ ਭੁੱਲ ਗਿਆ, ਜਿੱਥੇ ਉਹ ਵਾਪਸ ਲੈਣ ਗਿਆ ਤਾਂ ਛੱਤ ਤੇ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਉਸ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਹੀ ਮੰਦਰ ਦੇ ਸੇਵਾਦਾਰਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੋਸਟ ਮਾਰਟਮ ਤੋਂ ਬਾਅਦ ਜਿੱਥੇ ਅਵਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੈ ਉਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਆਰਿਆ ਸਮਾਜ ਮੰਦਿਰ ਦੇ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ।
Previous Postਪੰਜਾਬ: 2 ਸਕੀਆਂ ਭੈਣਾਂ ਨੂੰ ਘਰ ਚ ਜ਼ਹਿਰੀਲੇ ਸੱਪ ਨੇ ਡਸਿਆ, ਛੋਟੀ ਦੀ ਹੋਈ ਮੌਤ- ਪਰਿਵਾਰ ਤੇ ਟੁਟਿਆ ਦੁਖਾਂ ਦਾ ਪਹਾੜ
Next Postਪੰਜਾਬ ਦੀ ਇਸ ਮਸ਼ਹੂਰ ਹਸਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਚਾਨਕ ਮੌਤ, ਛਾਈ ਸੋਗ ਦੀ ਲਹਿਰ