ਆਈ ਤਾਜਾ ਵੱਡੀ ਖਬਰ
ਕਈ ਵਾਰ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਅਤੇ ਹਾਦਸੇ ਵਾਪਰ ਜਾਂਦੇ ਹਨ । ਜਿਸਦੇ ਵਿੱਚ ਕਈ ਲੋਕਾਂ ਦੀਜਾਨ ਤੱਕ ਚਲੀ ਜਾਂਦੀ ਹੈ । ਹਾਦਸੇ ਸਭ ਦੀ ਜ਼ਿੰਦਗੀ ਦੇ ਵਿੱਚ ਵਾਪਰਦੇ ਹਨ । ਕਈ ਵਾਰ ਇਹ ਹਾਦਸੇ ਇਨੇ ਜ਼ਿਆਦਾ ਭਿਆਨਕ ਹੁੰਦੇ ਹਨ ਘਰਾਂ ਦੇ ਘਰ ਤੱਕ ਤਬਾਹ ਹੁੰਦੇ ਹਨ । ਛੋਟਾ ਜਿਹਾ ਹਾਦਸਾ ਵੱਡੀ ਚਿੰਗਾਰੀ ਦਾ ਕੰਮ ਕਰਦਾ ਹੈ । ਇਹਨਾਂ ਹਾਦਸਿਆਂ ਦੇ ਵਾਪਰਨ ਦੇ ਇੱਕ ਵੱਡੀ ਵਜ੍ਹਾ ਸਾਡੀਆਂ ਲਾਹਪ੍ਰਵਾਹੀਆਂ ਵੀ ਹਨ । ਜਦੋਂ ਅਸੀਂ ਆਪਣਾ ਕੋਈ ਕੰਮ ਲਾਹਪ੍ਰਵਾਹੀ ਨਾਲ ਕਰਦੇ ਹਾਂ ਅਤੇ ਇਹਨਾਂ ਲਾਹਪ੍ਰਵਾਹੀਆਂ ਸਦਕਾ ਹੀ ਵੱਡੇ ਹਾਦਸੇ ਵਾਪਰ ਜਾਂਦੇ ਹਨ । ਅਜਿਹਾ ਹੀ ਹਾਦਸਾ ਵਾਪਰਿਆਂ ਹੈ ਇੱਕ ਪੰਜਾਬ ਪੁਲਿਸ ਦੇ ਨੋਜਵਾਨ ਦੇ ਨਾਲ ।
ਜੋ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੁਲਿਸ ਲਾਈਨ ਵਿਖੇ ਤਾਇਨਾਤ ਸੀ । ਜਿਸਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ੇਰਬਹਾਦੁਰ ਸਿੰਘ ਵਜੋਂ ਹੋਈ ਹੈ ਅਤੇ ਉਮਰ ਕਰੀਬ 20 ਸਾਲ ਹੀ ਦੱਸੀ ਜਾ ਰਹੀ ਹੈ । ਸ਼ੇਰਬਹਾਦੁਰ ਸਿੰਘ ਨੂੰ ਹੱਜੇ 3 ਮਹੀਨੇ ਪਹਿਲਾਂ ਹੀ ਨੌਕਰੀ ਮਿਲੀ ਸੀ । ਪਰ ਇੱਕ ਹਾਦਸੇ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ । ਇੱਕ ਪਰਿਵਾਰ ਦਾ ਨੌਜਵਾਨ ਪੁੱਤਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ।
ਉਸ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟਿਆ ਹੈ ਜਿਨ੍ਹਾਂ ਦਾ ਪੁੱਤਰ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਹਨਾਂ ਨੇ ਆਪਣਾ ਪੁੱਤਰ ਪੜਾ ਲਿਖਾ ਕੇ ਨੌਕਰੀ ਤੇ ਲਗਾਇਆ ਸੀ । ਪਰ ਅੱਜ ਇੱਕ ਹਾਦਸੇ ਨੇ 20 ਸਾਲਾਂ ਨੌਜਵਾਨ ਦੀ ਜਾਨ ਲੈ ਲਈ । ਸ਼ੇਰਬਹਾਦੁਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ । ਮ੍ਰਿਤਕ ਦੇ ਪਰਿਵਾਰ ਦਾ ਇਸ ਸਮੇ ਰੋ-ਰੋ ਕੇ ਹਾਲ ਬੁਰਾ ਹੋਇਆ ਪਿਆ ਹੈ ।
ਓਥੇ ਹੀ ਹੁਣ ਪਰਿਵਾਰ ਦੇ ਵਲੋਂ ਸ਼ੇਰਬਹਾਦੁਰ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੇ ਕੋਲੋ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ । ਬਹੁਤ ਸਾਰੇ ਨੌਜਵਾਨ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਹਨ ਕਿ ਉਹ ਜ਼ਿੰਦਗੀ ਦੇ ਵਿੱਚ ਕੁਝ ਕੰਮ ਕਾਰ ਕਰ ਕੇ ਕੀਤੇ ਚੰਗੀ ਥਾਂ ਤੇ ਨੌਕਰੀ ਕਰਨ ਲੱਗ ਪੈਣ । ਉਹ ਮਿਹਨਤ ਕਰਦੇ ਵੀ ਹਨ ਅਤੇ ਜ਼ਿੰਦਗੀ ਚ ਸਫਲ ਵੀ ਹੋ ਜਾਂਦੇ ਹਨ । ਪਰ ਕਈ ਵਾਰ ਉਹਨਾਂ ਦੇ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਉਹਨਾਂ ਦਾ ਸਭ ਕੁਝ ਤਬਾਹ ਹੋ ਜਾਂਦਾ ਹੈ।
Previous Postਸਾਵਧਾਨ ਪੰਜਾਬ ਦੇ ਇਸ ਜਿਲ੍ਹੇ ਚ 2 ਦਿਨ ਪੈ ਸਕਦਾ ਭਾਰੀ ਮੀਂਹ – ਹੁਣੇ ਹੁਣੇ ਆਇਆ ਤਾਜਾ ਵੱਡਾ ਅਲਰਟ
Next Postਪੰਜਾਬ: ਚੋਰ ਨੇ ਨਕਦੀ ਮੋਬਾਈਲ ਫੋਨ ਅਤੇ ਛੋਟੇ ਬਚੇ ਨੂੰ ਰਾਤ 2 ਵਜੇ ਨਾਲ ਬੈਗ ਚ ਪਾ ਲਿਆ ਫਿਰ ਇਸ ਤਰਾਂ ਲੱਗਾ ਪਤਾ