ਪੰਜਾਬ : ਨਾਨਕੇ ਆਏ ਮਾਸੂਮ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ, ਛੱਤ ਤੋਂ ਡਿਗਣ ਕਾਰਨ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਛੋਟੇ ਹੁੰਦੇ ਜਦੋ ਸਕੂਲ ਦੇ ਵਿਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ , ਤਾ ਸਭ ਬੱਚਿਆਂ ਨੂੰ ਇੱਕ ਚਾਅ ਜਿਹਾ ਹੁੰਦਾ ਸੀ ਆਪਣੇ ਨਾਨਕੇ ਪਿੰਡ ਜਾਣ ਦਾ , ਪਰ ਜਿਸ ਤਰਾਂ ਅੱਜ ਕਲ ਲੋਕਾਂ ਦਾ ਰਹਿਣ ਸਹਿਣ ਬਦਲਦਾ ਪਿਆ ਹੈ ਉਸਦੇ ਚਲਦੇ ਬੱਚਿਆਂ ਦਾ ਲੀਅਫ਼ ਸਟਾਈਲ ਪੂਰੀ ਤਰਾਂ ਨਾਲ ਬਦਲ ਚੁਕੀਆਂ ਹੈ , ਪਰ ਨਾਨਕੇ ਜਾਣ ਵਾਲਾ ਬੱਚਿਆਂ ਦਾ ਅੱਜ ਵੀ ਚਾਅ ਬਰਕਾਰ ਹੈ , ਇਸੇ ਵਿਚਾਲੇ ਨਾਨਕੇ ਗਏ ਇੱਕ ਬਚੇ ਨਾਲ ਅਜੇਹੀ ਘਟਨਾ ਵਾਪਰ ਗਈ ਜਿਸਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿਤੇ ਹਨ ।

ਦਰਅਸਲ ਨਾਨਕੇ ਆਏ ਮਾਸੂਮ ਬੱਚੇ ਨਾਲ ਵਾਪਰਿਆ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਕਾਰਨ ਬਚੇ ਦੀ ਮੌਤ ਤੱਕ ਹੋ ਗਈ । ਮਾਮਲਾ ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਇਆ ਜਿਥੇ ਇਕ ਬੱਚੇ ਦੀ ਕੋਠੇ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ, । ਮ੍ਰਿਤਕ ਬੱਚੇ ਦਾ ਨਾਮ ਗੁਰਨੂਰ ਸਿੰਘ ਹੈਰੀ ਦੱਸਦਿਆਂ ਜਾ ਰਿਹਾ ਤੇ ਉਮਰ ਤਕਰੀਬਨ 5 ਸਾਲ ਦੀ ਦਸੀ ਜਾ ਰਹੀ ।

ਓਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਰਿਸ਼ਤੇਦਾਰ ਸਮਾਜਸੇਵੀ ਡਾ. ਹਰਬੰਸ ਸਿੰਘ ਗੁਰਮ ਨੇ ਦੱਸਿਆ ਕਿ ਗੁਰਨੂਰ ਆਪਣੀ ਮਾਤਾ ਨਾਲ ਨਾਨਕੇ ਪਿੰਡ ਸੰਘੇੜਾ ਵਿਖੇ ਮਿਲਣ ਆਇਆ ਹੋਇਆ ਸੀ।ਇਸ ਦੌਰਾਨ ਉਹ ਕੋਠੇ ‘ਤੇ ਖੇਡਦਾ-ਖੇਡਦਾ ਉਹ ਅਚਾਨਕ ਛੱਤ ਤੋਂ ਥੱਲੇ ਡਿੱਗ ਪਿਆ ਤੇ ਉਸ ਨੂੰ ਕਈ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ‘ਚ ਉਸਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ।

ਜਿਥੇ ਉਸਦੀ ਖਰਾਬ ਹਾਲਤ ਕਾਰਨ ਡਾਕਟਰਾਂ ਵੱਲੋਂ ਉਸ ਨੂੰ ਫਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ। ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਬਚੇ ਦੇ ਮਾਪਿਆਂ ਤੇ ਪਰਿਵਾਰਕ ਮੇਮ੍ਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।