ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਅਗਲੀ ਲਹਿਰ ਬਹੁਤ ਸਾਰੇ ਦੇਸ਼ਾਂ ਨੂੰ ਫਿਰ ਤੋਂ ਆਪਣੀ ਚਪੇਟ ਵਿਚ ਲੈ ਰਹੀ ਹੈ। ਵੈਸੇ ਤਾਂ ਕੋਈ ਵੀ ਦੇਸ਼ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ ਹੈ। ਇਸ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਚਲੇ ਗਏ। ਲੋਕ ਭਾਰੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਹਵਾਈ ਉਡਾਨਾਂ ਦੇ ਬੰਦ ਹੋਣ ਨਾਲ ਵੀ ਏਅਰਲਾਈਨਸ ਨੂੰ ਭਾਰੀ ਘਾਟਾ ਪਿਆ ਹੈ। ਵਿਦਿਅਕ ਅਦਾਰਿਆਂ ਦੇ ਬੰਦ ਹੋਣ ਨਾਲ ਵੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ 30 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲਾਂ ਦੇ ਬਾਰੇ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਜਿੱਥੇ ਬਹੁਤ ਸਾਰੇ ਨਿੱਜੀ ਸਕੂਲ ਫੀਸਾ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਉੱਥੇ ਹੀ ਬਹੁਤ ਸਾਰੇ ਮਾਪਿਆਂ ਵੱਲੋਂ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਖੰਨਾ ਵਿੱਚ ਅਮਲੋਹ ਰੋਡ ਦਾ ਉਦਘਾਟਨ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਦਾ ਜਿਕਰ ਕਰਦੇ ਹੋਏ ਦੱਸਿਆ ਹੈ ਕਿ ਬਹੁਤ ਸਾਰੇ ਨਿੱਜੀ ਸਕੂਲਾਂ ਵੱਲੋਂ ਮਨਮਾਨੀ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਜਿਨ੍ਹਾਂ ਖਿਲਾਫ਼ ਸਰਕਾਰ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ। ਕਿਉਂਕਿ ਕਰੋਨਾ ਦੇ ਦੌਰਾਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਮਾਪੇ ਬੱਚਿਆਂ ਦੀਆਂ ਫੀਸਾਂ ਦੇਣ ਤੋਂ ਅਸਮਰਥ ਹਨ। ਉਥੇ ਹੀ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਦੀ ਮਜਬੂਰੀ ਨਹੀਂ ਸਮਝੀ ਗਈ। ਬਹੁਤ ਸਾਰੇ ਨਿੱਜੀ ਸਕੂਲਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਤੇ ਪੰਜਾਬ ਦੇ ਸਕੂਲਾਂ ਦੀ ਐਨਓਸੀ ਰੱਦ ਕਰ ਦਿੱਤੀ ਗਈ ਹੈ।
ਕਿਉਂਕਿ ਇਹ ਸਕੂਲ ਮਨਮਾਨੀ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਅਜਿਹੇ ਸਕੂਲਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਹੈ ਕਿ ਸਭ ਸਹੂਲਤਾਂ ਨਾਲ ਲੈਸ ਸਰਕਾਰੀ ਸਕੂਲ ਵਿੱਚ ਅਗਰ ਕਿਸੇ ਵੀ ਨਿੱਜੀ ਸਕੂਲ ਦਾ ਬੱਚਾ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ, ਉਸ ਨੂੰ ਬਿਨਾਂ ਨਤੀਜਾ ਅਤੇ ਬਿਨਾਂ ਐਨਓਸੀ ਦੇ ਦਾਖਲਾ ਦਿੱਤਾ ਜਾਵੇਗਾ।
Previous Postਸਾਵਧਾਨ : ਪੰਜਾਬ ਚ ਨਾਈਟ ਕਰਿਫ਼ਊ ਚ ਦੁਕਾਨਾਂ ਖੋਲਣ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ
Next Postਵਾਪਰਿਆ ਕਹਿਰ ਵਿਆਹ ਦੀਆਂ ਖੁਸ਼ੀਆਂ ਚ ਕੋਰੋਨਾ ਦੇ ਕਾਰਨ ਘਰੋਂ ਡੋਲੀ ਦੀ ਥਾਂ ਅਰਥੀ ਉਠੀ – ਤਾਜਾ ਵੱਡੀ ਖਬਰ