ਪੰਜਾਬ ਦੇ ਸਰਕਾਰੀ ਸਕੂਲਾਂ 28 ਫਰਵਰੀ ਤਕ ਲਈ ਸੁਣਾਇਆ ਇਹ ਹੁਕਮ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਮੇਤ ਹੋਰਾਂ ਸੂਬਿਆਂ ਵਿੱਚ ਮੌਸਮ ਨੇ ਆਪਣੀ ਕਰਵਟ ਬਦਲ ਲਈ ਹੈ । ਜਿੱਥੇ ਗਰਮੀ ਜਾਦੀ ਹੋਈ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਹਲਕੀ ਹਲਕੀ ਠੰਢ ਵੀ ਮਹਿਸੂਸ ਹੋ ਚੁੱਕੀ ਹੈ । ਘਰਾਂ ਦੇ ਵਿੱਚ ਪੱਖੇ ਬੰਦ ਹੋ ਚੁੱਕੇ ਨੇ, ਤੇ ਲੋਕਾਂ ਨੇ ਕੰਬਲ ਲੈ ਕੇ ਰਾਤ ਨੂੰ ਸੌਣਾ ਸ਼ੁਰੂ ਕਰ ਦਿੱਤਾ ਹੈ । ਕਈ ਥਾਵਾਂ ਤੇ ਤਾਂ ਬੱਚੇ ਸਕੂਲਾਂ ਵਿਚ ਸਵੈਟਰ ਪਾ ਕੇ ਵੀ ਜਾਣ ਲੱਗ ਪਏ ਹਨ । ਸਵੇਰ ਅਤੇ ਸ਼ਾਮ ਦੇ ਮੌਸਮ ਵਿਚ ਬਹੁਤ ਤਬਦੀਲੀ ਆ ਚੁੱਕੀ ਹੈ, ਹਾਲਾਂਕਿ ਦੁਪਹਿਰ ਸਮੇਂ ਹਲਕੀ ਹਲਕੀ ਗਰਮੀ ਹਾਲੇ ਵੀ ਮਹਿਸੂਸ ਹੁੰਦੀ ਹੈ ।

ਇਸ ਬਦਲਦੇ ਮੌਸਮ ਨੂੰ ਲੈ ਕੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਇੱਕ ਵੱਡਾ ਫ਼ੈਸਲਾ ਸੁਣਾ ਦਿੱਤਾ ਹੈ । ਦਰਅਸਲ ਹੁਣ ਪੰਜਾਬ ਦੇ ਸਕੂਲਾਂ ਦਾ ਟਾਈਮ ਬਦਲ ਚੁੱਕਿਆ ਹੈ । ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਸਾਮਾਨ ਇੱਕ ਨਵੰਬਰ ਤੋਂ ਬਦਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਕਿ 1 ਨਵੰਬਰ 2022 ਤੋਂ 28 ਫਰਵਰੀ 2023 ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ।

ਉੱਥੇ ਹੀ ਵਧ ਰਹੀ ਠੰਢ ਨੂੰ ਲੈ ਕੇ ਬੁਲਾਰੇ ਨੇ ਦੱਸਿਆ ਕਿ ਬਦਲੇ ਹੋਏ ਸਮੇਂ ਮੁਤਾਬਕ ਹੁਣ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9.00 ਵਜੇ ਤੋਂ 3.20 ਵਜੇ ਤੱਕ ਦਾ ਹੋਵੇਗਾ।

ਸੋ ਜਿਹੜਾ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਉਸ ਪਿੱਛੇ ਦਾ ਅਸਲ ਕਾਰਨ ਇਹ ਹੈ ਕਿ ਮੌਸਮ ਵਿੱਚ ਕਾਫ਼ੀ ਤਬਦੀਲੀ ਆ ਚੁੱਕੀ ਹੈ ਤੇ ਸਵੇਰ ਅਤੇ ਸ਼ਾਮ ਨੂੰ ਠੰਢ ਮਹਿਸੂਸ ਹੁੰਦੀ ਹੈ , ਇਸੇ ਮੌਸਮ ਦੇ ਬਦਲਾਅ ਨੂੰ ਵੇਖਦਿਆਂ ਹੋਇਆਂ ਹੁਣ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ । ਸੋ ਇਸ ਖ਼ਬਰ ਬਾਬਤ ਤੁਹਾਡੀ ਕੀ ਰਾਇ ਹੈ ਤੁਸੀਂ ਆਪਣੀ ਰਾਏ ਸਾਡੇ ਕੁਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੋ ।