ਪੰਜਾਬ ਦੇ ਸ਼ਰਧਾਲੂਆਂ ਦਾ ਭਰਿਆ ਟਰੱਕ ਡਿਗਿਆ ਖਾਈ ਚ, ਮੱਥਾ ਟੇਕਣ ਜਾ ਰਹਿਆਂ ਨਾਲ ਵਾਪਰਿਆ ਵੱਡਾ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਜਾ ਰਹੀ ਹੈ। ਉਥੇ ਹੀ ਇਨ੍ਹੀਂ ਦਿਨੀਂ ਬਰਸਾਤ ਦੇ ਮੌਸਮ ਦੇ ਚਲਦਿਆਂ ਹੋਇਆਂ ਪਹਾੜੀ ਰਸਤਿਆਂ ਉੱਪਰ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬਰਸਾਤ ਕਾਰਨ ਜਿਥੇ ਪਹਾੜੀ ਖੇਤਰਾਂ ਵਿੱਚ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਉਥੇ ਹੀ ਕਈ ਜਗ੍ਹਾ ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਵੀ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ ਅਤੇ ਕਈ ਰਸਤੇ ਬੰਦ ਹੋ ਜਾਂਦੇ ਹਨ। ਵਾਪਰਨ ਵਾਲੇ ਸੜਕ ਹਾਦਸਿਆਂ ਨੇ ਕਈ ਲੋਕਾਂ ਦੇ ਮਨ ਵਿੱਚ ਡਰ ਵੀ ਪੈਦਾ ਕਰ ਦਿੱਤਾ ਹੈ। ਹੁਣ ਪੰਜਾਬ ਦੇ ਸ਼ਰਧਾਲੂਆਂ ਦਾ ਭਰਿਆ ਟਰਾਲਾ ਖਾਈ ਵਿਚ ਡਿਗ ਗਿਆ ਹੈ ਇਥੇ ਮੱਥਾ ਟੇਕਣ ਜਾ ਰਿਹਾ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਦੇ ਕੁੱਲੂ ਜ਼ਿਲੇ ਤੋਂ ਸਾਹਮਣੇ ਆਈ ਹੈ ਜਿੱਥੇ ਚਿੰਤਪੁਰਨੀ ਨੇੜੇ ਸੀਤਲਾ ਮੰਦਰ ਨਜਦੀਕ ਇਹ ਹਾਦਸਾ ਵਾਪਰਿਆ ਹੈ ਜਿੱਥੇ ਪੰਜਾਬ ਦੇ ਜਗਰਾਉਂ ਅਤੇ ਮੋਗਾ ਦੇ ਨਾਲ ਸਬੰਧਤ ਸ਼ਰਧਾਲੂਆਂ ਦਾ ਇੱਕ ਟਰਾਲਾ ਉਸ ਸਮੇਂ ਖਾਈ ਵਿਚ ਡਿਗ ਗਿਆ ਜਦੋਂ ਇਹ ਟਰਾਲਾ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਤੋਂ ਬਾਅਦ ਅੱਜ 12 ਵਜੇ ਦੇ ਕਰੀਬ ਸ਼ੀਤਲਾ ਮੰਦਰ ਲਈ ਗਿਆ ਸੀ। ਜਿਸ ਤੋਂ ਬਾਅਦ ਯਾਤਰੀਆਂ ਵੱਲੋਂ ਜਵਾਲਾ ਦੇਵੀ ਜਾਣ ਦਾ ਪ੍ਰੋਗਰਾਮ ਸੀ। ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ ਜਿੱਥੇ ਤੰਗ ਸੜਕ ਹੋਣ ਦੇ ਚਲਦਿਆਂ ਹੋਇਆਂ ਦੂਜੇ ਪਾਸੇ ਤੋਂ ਆ ਰਹੀ ਆਲਟੋ ਗੱਡੀ ਦੇ ਲੰਘਣ ਨਾਲ ਖਾਈ ਵਿਚ ਜਾ ਡਿੱਗਿਆ।

ਖਾਈ ਵਿਚ ਡਿੱਗਣ ਕਾਰਨ ਜਿੱਥੇ ਬਾਰਾਂ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਜਿੱਥੇ ਰਾਹਤ ਟੀਮਾਂ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਉਥੇ ਹੀ ਐਂਬੂਲੈਸ ਦੇ ਜ਼ਰੀਏ ਚਿੰਤਪੁਰਨੀ ਦੇ ਹਸਪਤਾਲ ਵਿਚ ਜ਼ਖਮੀਆਂ ਨੂੰ ਦਾਖਲ ਕਰਵਾ ਦਿੱਤਾ ਗਿਆ।

ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁਝ ਦੇ ਗੰਭੀਰ ਸੱਟਾਂ ਦੇ ਚਲਦਿਆਂ ਹੋਇਆਂ ਤਿੰਨ ਸ਼ਰਧਾਲੂਆਂ ਦੀਆਂ ਹੱਡੀਆਂ ਵੀ ਟੁਟੀਆਂ ਹਨ। ਜਿਨ੍ਹਾਂ ਨੂੰ ਟਾਂਡਾ ਦੇ ਮੈਡੀਕਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਵਿਚ ਛੋਟੇ-ਛੋਟੇ ਬੱਚਿਆਂ ਨੂੰ ਝਰੀਟ ਤੱਕ ਵੀ ਨਹੀਂ ਆਈ।