ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਨਾਲ ਲੱਗਦੇ ਹੋਰ ਸੂਬਿਆਂ ਦੇ ਵਿੱਚ ਵੀ ਮੌਸਮ ਦਾ ਮਿਜਾਜ਼ ਬਦਲਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਵਿੱਚ ਵੀ ਮੌਸਮ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਜਿਵੇਂ ਜਿਵੇਂ ਤਿਉਹਾਰੀ ਸੀਜਨ ਆਉਣਾ ਸ਼ੁਰੂ ਹੋ ਗਿਆ ਹੈ, ਉਸਦੇ ਨਾਲ ਹੀ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦਿਨਾਂ ਦੇ ਵਿੱਚ ਵੀ ਮੌਸਮ ਕਾਫ਼ੀ ਬਦਲ ਚੁੱਕਾ ਹੈ। ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿਚ ਤਾਪਮਾਨ ਵਿੱਚ ਕਾਫੀ ਕਮੀ ਵੇਖੀ ਜਾ ਸਕਦੀ ਹੈ।
ਇਸ ਸਾਲ ਕਰੋਨਾ ਮਹਾਮਾਰੀ ਦੇ ਚੱਲਦਿਆਂ ਹੋਇਆਂ ਲੋਕਾਂ ਨੂੰ ਨਾ ਤਾਂ ਤਿਉਹਾਰਾਂ ਦਾ ਪਤਾ ਲੱਗਿਆ ਤੇ ਨਾ ਹੀ ਮੌਸਮ ਦਾ। ਕਿਉਂਕਿ ਕਰੋਨਾ ਮਹਾਮਾਰੀ ਨੇ ਸਭ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।ਇਸ ਸਾਲ ਮਾਨਸੂਨ ਜਲਦੀ ਚਲਾ ਗਿਆ ਤੇ ਮੀਂਹ ਵੀ ਜਲਦੀ ਹੀ ਖਤਮ ਹੋ ਗਏ। ਇਸ ਵਾਰ ਸਰਦੀ ਜਲਦੀ ਆ ਸਕਦੀ ਹੈ ਇਸ ਦਾ ਅੰਦਾਜ਼ਾ ਹੁਣ ਮੌਸਮ ਵੇਖ ਕੇ ਲਾਇਆ ਜਾ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਬੱਦਲ ਨਹੀਂ ਆ ਰਹੇ ਜਿਸ ਕਾਰਨ ਮੌਸਮ ਸਾਫ਼ ਹੈ।
ਮਹਾਨਗਰ ਲੁਧਿਆਣਾ ਦੇ ਵਿੱਚ ਪਿਛਲੇ ਦਿਨਾਂ ਤੋਂ ਮੌਸਮ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਸਵੇਰੇ 5 ਤੋਂ 7 ਵਜੇ ਦੌਰਾਨ ਠੰਡ ਦੇ ਕਾਰਨ ਹਲਕੀ-ਹਲਕੀ ਕੰਬਣੀ ਮਹਿਸੂਸ ਹੋ ਰਹੀ ਹੈ। ਹਾੜੀ ਦੀਆਂ ਫਸਲਾਂ ਲਈ ਠੰਡ ਦਾ ਇਹ ਮੌਸਮ ਬਹੁਤ ਹੀ ਮਹੱਤਵਪੂਰਨ ਹੈ। ਹੁਣ ਲੋਕ ਗੁਲਾਬੀ ਠੰਡ ਮਹਿਸੂਸ ਕਰ ਸਕਣਗੇ । ਪਿੱਛਲੇ ਸਾਲ ਠੰਡ ਨਵੰਬਰ ਤੋਂ ਸ਼ੁਰੂ ਹੋ ਗਈ ਸੀ । ਡਾਕਟਰ ਗਿੱਲ ਦੇ ਅਨੁਸਾਰ ਠੰਡ ਇਸ ਵਾਰ ਜ਼ਿਆਦਾ ਸਮਾਂ ਰਹਿ ਸਕਦੀ ਹੈ।
ਪੀ ਏ ਯੂ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਕੇ ਕੇ ਗਿੱਲ ਨੇ ਕਿਹਾ ਹੈ ਕਿ ਅਕਤੂਬਰ ਦੇ ਦੂਜੇ ਹਫਤੇ ਤੋਂ ਬਾਅਦ ਗੁਲਾਬੀ ਠੰਢ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਕਮੀ ਮਹਿਸੂਸ ਕੀਤੀ ਗਈ ਹੈ ,ਜੋਂ ਸਰਦੀਆਂ ਦੇ ਆਉਣ ਦੀ ਨਿਸ਼ਾਨੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਤੋਂ ਹੀ ਹਵਾਵਾਂ ਦੀ ਦਿਸ਼ਾ ਬਦਲ ਗਈ ਹੈ । ਹੁਣ ਉੱਤਰੀ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ ,ਜਦੋਂ ਉੱਤਰ ਤੋਂ ਹਵਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਤਾਂ ਇਹ ਸਰਦੀਆਂ ਦੇ ਆਉਣ ਦੀ ਨਿਸ਼ਾਨੀ ਹੈ। ਸਵੇਰੇ 7 ਵਜੇ ਦੇ ਕਰੀਬ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਸੀ।
Previous Postਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ,ਸਾਰੇ ਪ੍ਰੀਵਾਰ ਨੂੰ ਇਸ ਤਰਾਂ ਮੌਤ ਦੇ ਕੇ ਖੁਦ ਵੀ ਚੁਣੀ ਮੌਤ
Next Postਹੁਣ ਵੈਕਸੀਨ ਬਾਰੇ ਆਈ ਇਹ ਮਾੜੀ ਖਬਰ – ਹਰ ਕੋਈ ਪਿਆ ਚਿੰਤਾ ਵਿਚ