ਆਈ ਤਾਜਾ ਵੱਡੀ ਖਬਰ
ਦਸੰਬਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਠੰਡ ਵੀ ਲਗਾਤਾਰ ਵਧ ਰਹੀ ਹੈ । ਪੰਜਾਬ ਦੇ ਮੌਸਮ ਨੂੰ ਲੈ ਕੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਹਨ ਤੇ ਭਵਿੱਖਵਾਣੀਆਂ ਕੀਤੀਆਂ ਜਾ ਰਹੀਆਂ ਹਨ । ਇਸੇ ਵਿਚਾਲੇ ਹੁਣ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਪ੍ਰਾਪਤ ਹੁੰਦੀ ਪਈ ਹੈ ਕਿ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਦਰਅਸਲ ਪਹਾੜੀ ਇਲਾਕਿਆਂ ਦੇ ਵਿੱਚ ਹੁਣ ਲਗਾਤਾਰ ਮੌਸਮ ਬਦਲ ਰਿਹਾ ਹੈ। ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਇਸ ਦਾ ਪ੍ਰਭਾਵ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਹੁਣ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬਦਲੇਗਾ । ਉਥੇ ਜੇਕਰ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੀ ਤਾਂ, ਅੱਜ ਵੀ ਜੰਮੂ-ਕਸ਼ਮਰੀ ਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਬਰਫ਼ਬਾਰੀ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ । ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਵਿਚ ਵੀ ਆਉਣ ਵਾਲੇ ਕੁਝ ਦਿਨਾਂ ਵਿਚ ਠੰਡ ਵਧਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਸੀ, ਕੀ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਫਬਾਰੀ ਦਾ ਪੰਜਾਬ ਦੇ ਵਿੱਚ ਤੇ ਹੋਰਾਂ ਖੇਤਰਾਂ ਦੇ ਵਿੱਚ ਪ੍ਰਭਾਵ ਦਿਖਾਈ ਦੇਵੇਗਾ ਜਿਸ ਦੇ ਚਲਦੇ ਪੰਜਾਬ ਦੇ ਨਾਲ ਨਾਲ ਹੋਰਾਂ ਮੈਦਾਨੀ ਇਲਾਕਿਆਂ ਦੇ ਵਿੱਚ ਖੰਡ ਕੜਾਕੇ ਦੀ ਪਵੇਗੀ। ਉਧਰ ਮੌਸਮ ਵਿਭਾਗ ਮੁਤਾਬਕ ਨੇ ਪੰਜਾਬ ਵਿਚ ਅਜੇ ਵੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ ਬਣਿਆ ਹੋਇਆ । ਚੰਡੀਗੜ੍ਹ ਵਿਚ ਤਾਪਮਾਨ ਆਮ ਨਾਲੋਂ 1 ਡਿਗਰੀ ਘੱਟ ਬਣਿਆ ਹੋਇਆ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 7 ਦਿਨਾਂ ਵਿਚ ਪੰਜਾਬ-ਚੰਡੀਗੜ੍ਹ ਵਿਚ ਮੌਸਮ ਖ਼ੁਸ਼ਕ ਰਹੇਗਾ ਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਪੰਜਾਬ ਦਾ ਬੀਤੇ ਕੁਝ ਦਿਨਾਂ ਤੋਂ ਪ੍ਰਦੂਸ਼ਣ ਦਾ ਪੱਧਰ ਕਾਫੀ ਖਰਾਬ ਹੋਇਆ ਪਿਆ ਸੀ, ਪਰ ਹੁਣ ਲਗਾਤਾਰ ਇਸ ਦੇ ਵਿੱਚ ਵੀ ਕਾਫੀ ਸੁਧਾਰ ਵੇਖਣ ਨੂੰ ਮਿਲਦਾ ਪਿਆ ਹੈ । ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸੇ ਵਿਚਾਲੇ ਹੁਣ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਪਹਾੜੀ ਇਲਾਕਿਆਂ ਦੇ ਵਿੱਚ ਪਈ ਬਰਫਬਾਰੀ ਤੋਂ ਬਾਅਦ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਪ੍ਰਭਾਵ ਦੇਖਣ ਮਿਲੇਗਾ ।
Previous Postਚਲ ਰਹੇ ਮੈਚ ਦੌਰਾਨ ਇਥੇ ਮਚੀ ਭਗਦੜ , ਕਈ ਲੋਕਾਂ ਦੀ ਮੌਤ ਦੀ ਆ ਰਹੀ ਖਬਰ
Next Postਮਸ਼ਹੂਰ ਅਦਾਕਾਰਾ ਨੇ ਚੁਕਿਆ ਖੌਫਨਾਕ ਕਦਮ , ਛੱਤ ਤੇ ਲਟਕਦੀ ਮਿਲੀ ਲਾਸ਼