ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਪਹਿਲਾਂ ਹੀ ਕਰੋਨਾ ਦੇ ਕਾਰਨ ਲੋਕ ਦਹਿਸ਼ਤ ਦੇ ਮਾਹੌਲ ਅੰਦਰ ਜੀ ਰਹੇ ਹਨ । ਉਥੇ ਹੀ ਸਾਹਮਣੇ ਆਉਣ ਵਾਲੇ ਬਹੁਤ ਸਾਰੇ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਵਾਈ ਉਡਾਨ ਦੇ ਜ਼ਰੀਏ ਆਸਮਾਨ ਦੇ ਵਿੱਚ ਉੱਡਣ ਦਾ ਆਪਣਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਹਵਾਈ ਰਸਤੇ ਨੂੰ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਠੀਕ ਸਮਝਿਆ ਜਾਂਦਾ ਹੈ ਪਰ ਕਦੇ-ਕਦਾਈ ਤਕਨੀਕੀ ਖਰਾਬੀ ਦੇ ਕਾਰਨ ਜਾਂ ਫਿਰ ਲਾਪਰਵਾਹੀ ਦੇ ਕਾਰਨ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੇ ਨਾਲ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਅਜਿਹਾ ਇੱਕ ਹਾਦਸਾ ਸਾਹਮਣੇ ਆਇਆ ਸੀ ਵੀਰਵਾਰ ਰਾਤ ਨੂੰ ਮੋਗਾ ਜ਼ਿਲੇ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਜਿੱਥੇ ਇੱਕ ਫੌਜ਼ ਦਾ ਮਿਗ 21 ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਪੰਜਾਬ ਦੇ ਮੋਗਾ ਵਿੱਚ ਹੋਏ ਇਸ ਜਹਾਜ਼ ਕਰੈਸ਼ ਬਾਰੇ ਹੁਣ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਹਰ ਕੋਈ ਹੈਰਾਨ ਹੋ ਗਿਆ ਹੈ। ਵੀਰਵਾਰ ਰਾਤ ਜਿੱਥੇ ਇਕ ਹਵਾਈ ਫੌਜ ਦਾ ਮਿਗ-21 ਰਾਜਸਥਾਨ ਤੇ ਸੂਰਤਗੜ੍ਹ ਤੋਂ ਟ੍ਰੇਨਿੰਗ ਦੇ ਲਈ ਲੁਧਿਆਣਾ ਦੇ ਜਗਰਾਓ ਦੇ ਸ਼ੂਟਿੰਗ ਰੇਂਜ ਤੇ ਆਇਆ ਸੀ। ਉੱਥੇ ਅਭਿਆਸ ਤੋਂ ਬਾਅਦ ਜਹਾਜ਼ ਮੁੜ ਵਾਪਸੀ ਦੌਰਾਨ ਸੂਰਤਗੜ੍ਹ ਜਾ ਰਿਹਾ ਸੀ। ਉਡਾਨ ਤੋਂ ਬਾਅਦ ਇਸ ਵਿੱਚ ਤਕਨੀਕੀ ਖਰਾਬੀ ਆ ਗਈ , ਜਿਸ ਨੂੰ ਦੇਖਦੇ ਹੋਏ ਜਹਾਜ਼ ਦੇ ਪਾਇਲਟ ਵੱਲੋਂ ਜਹਾਜ਼ ਨੂੰ ਮੋਗਾ ਦੇ ਅਧੀਨ ਪੈਂਦੇ ਪਿੰਡ ਲੰਗੇਆਣਾ ਖੁਰਦ ਵਿਖੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜ਼ਿਆਦਾ ਮੁਸ਼ਕਿਲ ਦੇਖਦੇ ਹੋਏ ਉਸ ਪਾਇਲਟ ਵੱਲੋਂ ਜਹਾਜ਼ ਚੋਂ ਛਾਲ ਲਗਾ ਦਿੱਤੀ ਗਈ ਤਾਂ ਜੋ ਉਹ ਪੈਰਾਸ਼ੂਟ ਦੇ ਜ਼ਰੀਏ ਸੁਰੱਖਿਅਤ ਉਤਰ ਸਕੇ
ਪੈਰਾਸ਼ੂਟ ਨਾ ਖੁੱਲਣ ਕਾਰਨ ਉਹ ਜ਼ਮੀਨ ਉੱਪਰ ਗਰਦਨ ਦੇ ਭਾਰ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਜਾਨ ਚਲੇ ਗਈ। ਉੱਥੇ ਹੀ ਉਸ ਤੋਂ 500 ਮੀਟਰ ਦੀ ਦੂਰੀ ਉੱਪਰ ਜਹਾਜ ਕਰੈਸ ਹੋ ਕੇ ਡਿੱਗ ਗਿਆ ਤੇ ਜਿਸ ਨੂੰ ਅੱਗ ਲੱਗ ਗਈ। ਜਿੱਥੇ ਪਿੰਡ ਦੇ ਲੋਕਾਂ ਵੱਲੋਂ ਜ਼ੋਰਦਾਰ ਧਮਾਕਾ ਸੁਣਨ ਤੋਂ ਬਾਅਦ ਘਟਨਾ ਵਾਲੀ ਜਗ੍ਹਾ ਉਪਰ ਪਹੁੰਚ ਕੀਤੀ ਗਈ ਸੀ। ਉੱਥੇ ਹੀ ਘਟਨਾ ਦਾ ਸ਼ਿਕਾਰ ਹੋਏ ਇਸ ਜਹਾਜ਼ ਦੇ ਪੁਰਜੇ ਅਤੇ ਬਲੈਕ ਬਾਕਸ ਵੀ ਗਾਇਬ ਦੱਸੇ ਜਾ ਰਹੇ ਹਨ।
ਕਿਉਂਕਿ ਜਹਾਜ ਜਿਸ ਸਮੇਂ ਜ਼ਮੀਨ ਤੇ ਡਿੱਗਿਆ ਤਾਂ ਕਰੀਬ ਪੰਜ ਫੁੱਟ ਤੱਕ ਥੱਲੇ ਧਸ ਗਿਆ ਅਤੇ 100 ਫੁੱਟ ਤੱਕ ਜਹਾਜ਼ ਦੇ ਟੁਕੜੇ ਖਿੱਲਰ ਗਏ ਸਨ। ਉਥੇ ਹੀ ਹੁਣ ਜਾਂਚ ਕਰਨ ਵਾਲੀ ਟੀਮ ਨੂੰ ਜਹਾਜ਼ ਦੇ ਪੁਰਜੇ ਅਤੇ ਬਲੈਕ ਬਾਕਸ ਨਹੀਂ ਮਿਲ ਰਿਹਾ ਜੋ ਕਿ ਚੋਰੀ ਹੋ ਚੁੱਕਾ ਹੈ। ਇਸ ਬਾਰੇ ਪਿੰਡ ਦੇ ਸਰਪੰਚ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਹਾਜ਼ ਦੇ ਪੁਰਜਿਆ ਨੂੰ ਵਾਪਸ ਕਰ ਦੇਣ।
Home ਤਾਜਾ ਖ਼ਬਰਾਂ ਪੰਜਾਬ ਦੇ ਮੋਗੇ ਚ ਹੋਏ ਜਹਾਜ ਕਰੇਸ਼ ਬਾਰੇ ਆਈ ਅਜਿਹੀ ਖਬਰ , ਹਰ ਕੋਈ ਹੋ ਗਿਆ ਹੈਰਾਨ , ਸਾਰੇ ਪਾਸੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਪੰਜਾਬ ਦੇ ਮੋਗੇ ਚ ਹੋਏ ਜਹਾਜ ਕਰੇਸ਼ ਬਾਰੇ ਆਈ ਅਜਿਹੀ ਖਬਰ , ਹਰ ਕੋਈ ਹੋ ਗਿਆ ਹੈਰਾਨ , ਸਾਰੇ ਪਾਸੇ ਹੋ ਗਈ ਚਰਚਾ
Previous Postਪੰਜਾਬ ਚ 27 ਮਈ ਬਾਰੇ ਹੁਣ ਇਹਨਾਂ ਵਲੋਂ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
Next Postਸਾਵਧਾਨ : ਅੱਜ ਰਾਤ ਤੋਂ 14 ਘੰਟਿਆਂ ਦੇ ਲਈ ਹੋਇਆ ਇਹ ਐਲਾਨ – ਤਾਜਾ ਵੱਡੀ ਖਬਰ