ਪੰਜਾਬ ਦੇ ਨੌਜਵਾਨ ਅਤੇ ਗੋਰੀ ਕੁੜੀ ਦੀ ਗੂਗਲ ਟਰਾਂਸਲੇਟਰ ਨੇ ਇਸ ਤਰਾਂ ਬਣਾਤੀ ਜੋੜੀ – ਹੁਣ ਹੋਏ ਅਨੰਦ ਕਾਰਜ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਤਾਂ ਰੱਬ ਬਣਾ ਕੇ ਭੇਜਦਾ ਹੈ ਤੇ ਧਰਤੀ ਉੱਪਰ ਤਾ ਸਿਰਫ਼ ਰਸਮਾਂ ਨਿਭਾਈਆਂ ਜਾਂਦੀਆਂ ਹਨ । ਪਰ ਹੁਣ ਰੱਬ ਦੇ ਵੱਲੋਂ ਬਣਾ ਕੇ ਭੇਜੀਆਂ ਜੋਡ਼ੀਆਂ ਨੂੰ ਆਪਸ ਵਿਚ ਮਿਲਾਉਣ ਦਾ ਕੰਮ ਇੰਟਰਨੈੱਟ ਵਧੇਰੇ ਚੰਗੇ ਢੰਗ ਦੇ ਨਾਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਅਜਿਹਾ ਹੀ ਅੱਜ ਇਕ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਕਿ ਗੂਗਲ ਟ੍ਰਾਂਸਲੇਟ ਨੇ ਪੰਜਾਬੀ ਮੁੰਡੇ ਦਾ ਗੋਰੀ ਕੁੜੀ ਨਾਲ ਵਿਆਹ ਕਰਵਾ ਦਿੱਤਾ । ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਠਾਨਕੋਟ ਦੇ ਰਹਿਣ ਵਾਲੇ ਨੀਰਜ ਨਾਮ ਦੇ ਨੌਜਵਾਨ ਦਾ ਮੱਧ ਅਮਰੀਕਾ ਦੀ ਕੋਸਟਾ ਰੀਕਾ ਦੇਸ਼ ਦੀ ਗਰੇਲਿਨ ਨਾ ਦੀ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਹੈ ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੱਖਾਂ ਮੀਲ ਦੂਰ ਇਸ ਜੋੜੀ ਦੀ ਦਿਲ ਇੱਕ ਦੂਜੇ ਦਿਲ ਧੜਕਦੇ ਰਹੇ ਤੇ ਆਖਰਕਾਰ ਬਹੁਤ ਸਾਰੀਆਂ ਮੁਸੀਬਤਾਂ ਝੱਲਣ ਤੋਂ ਬਾਅਦ ਉਨ੍ਹਾਂ ਦਾ ਪਿਆਰ ਜਿੱਤ ਗਿਆ ਤੇ ਆਖਿਰਕਾਰ ਦੋਵਾਂ ਦਾ ਵਿਆਹ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਫੇਸਬੁੱਕ ਤੇ ਜਾਣ ਪਛਾਣ ਤੋਂ ਬਾਅਦ ਨੀਰਜ ਤੇ ਗਰੇਲਿਨ ਦੀ ਦੋਸਤੀ ਹੋਈ ਸੀ। ਹਾਲਾਂਕਿ ਦੋਵਾਂ ਦੀ ਭਾਸ਼ਾ ਵੱਖ ਸੀ, ਪਰ ਇਹ ਭਾਸ਼ਾ ਵੀ ਉਨ੍ਹਾਂ ਵਿਚਕਾਰ ਕੰਧ ਨਹੀਂ ਬਣ ਸਕੀ । ਕਿਉਂਕਿ ਇਹ ਦੋਵੇਂ ਕੋਰੋਨਾ ਮਹਾਂਮਾਰੀ ਦੇ ਸਮੇ ਦੌਰਾਨ ਗੂਗਲ ਟ੍ਰਾਂਸਲੇਟਰ ਰਾਹੀਂ ਫੇਸਬੁੱਕ ਤੇ ਚੈਕਿੰਗ ਕਰਦੇ ਰਹੇ ।

ਉਨ੍ਹਾਂ ਦੀ ਦੋਸਤੀ ਇਕ ਦਿਨ ਇੰਨੀ ਜ਼ਿਆਦਾ ਵਧ ਜਾਵੇਗੀ ਕੀ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਇਹ ਦੋਸਤੀ ਪਿਆਰ ਦਾ ਰੂਪ ਧਾਰ ਚੁੱਕੀ ਸੀ , ਫਿਰ ਇਸ ਪਿਆਰ ਤੋਂ ਬਾਅਦ ਇਹ ਦੋਵੇਂ ਇਕ ਦੂਜੇ ਤੇ ਪਤੀ ਪਤਨੀ ਬਣ ਗਏ । ਉੱਥੇ ਹੀ ਜਦੋਂ ਇਸ ਬਾਬਤ ਨੀਰਜ ਨਾਲ ਗੱਲਬਾਤ ਕੀਤੀ ਗਈ ਤਾਂ ਨੀਰਜ ਨੇ ਦੱਸਿਆ ਦੋਵਾਂ ਦੀ ਦੋਸਤੀ ਇੰਟਰਨੈੱਟ ਤੇ ਹੋਈ ਸੀ ਤੇ ਕੋਰੋਨਾ ਦੌਰਾਨ ਇਕ ਦੂਜੇ ਦੇ ਕਾਫ਼ੀ ਨਜ਼ਦੀਕ ਆਏ।

ਪਹਿਲਾਂ ਦੋਸਤੀ ਹੋਈ , ਫਿਰ ਫੋਨ ਤੇ ਗੱਲ ਹੋਈ, ਹੌਲੀ ਹੌਲੀ ਇਹ ਦੋਸਤੀ ਪਿਆਰ ਵਿਚ ਬਦਲ ਗਈ। ਫਿਰ ਦੋਵਾਂ ਨੇ ਇਕ ਦੂਜੇ ਦੇ ਨਾਲ ਮੁਲਾਕਾਤ ਕੀਤੀ । ਪਰਿਵਾਰਕ ਮੈਬਰਾਂ ਨੂੰ ਮਨਾਇਆ ਅਤੇ ਫਿਰ ਦੋਵਾਂ ਦਾ ਹੁਣ ਵਿਆਹ ਹੋ ਚੁੱਕਿਆ ਹੈ । ਜਿਸ ਦੇ ਚਲਦੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ ।