ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਕਦਮ ਚੁੱਕੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਮੀਰ ਬਣਨ ਦੇ ਚੱਕਰ ਵਿਚ ਜਿਥੇ ਲੁੱਟ-ਖੋਹ, ਚੋਰੀ ਠਗੀ ਅਤੇ ਕਈ ਹੋਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਜਿਥੇ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਇਨ੍ਹਾਂ ਠੱਗਾਂ ਦੀ ਚਪੇਟ ਵਿੱਚ ਆਉਣ ਵਾਲੇ ਕਈ ਚੰਗੇ ਭਲੇ ਪੜ੍ਹੇ ਲਿਖੇ ਲੋਕ ਵੀ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਬਾਰੇ ਪਤਾ ਚੱਲਣ ਤੇ ਉਹ ਹੈਰਾਨ ਰਹਿ ਜਾਂਦੇ ਹਨ। ਆਏ ਦਿਨ ਹੀ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਹੁਣ ਇਥੇ ਪੰਜਾਬ ਦੇ ਡਾਕਟਰ ਨਾਲ ਵੱਜੀ ਠੱਗੀ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਪੀਜ਼ੀਆਈ ਹਸਪਤਾਲ ਵਿੱਚ ਡਿਊਟੀ ਕਰਨ ਵਾਲਾ ਇਕ ਮਨੋਰੋਗ ਵਿਭਾਗ ਦਾ ਸੀਨੀਅਰ ਡਾਕਟਰ ਸਵਪਨਜੀਤ ਇੱਕ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਜਿੱਥੇ ਕੁਝ ਠੱਗਾਂ ਵੱਲੋਂ ਉਸ ਨੂੰ ਆਪਣੇ ਝਾਂਸੇ ਵਿੱਚ ਲੈ ਕੇ 2.75 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਪੀੜਤ ਡਾਕਟਰ ਵੱਲੋਂ ਜਿਥੇ ਇਸ ਘਟਨਾਂ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਕੀਤੀ ਗਈ ਹੈ।
ਉਥੇ ਹੀ ਉਸ ਵੱਲੋਂ ਦੱਸਿਆ ਗਿਆ ਹੈ ਕਿ ਕੁੱਝ ਦਿਨ ਪਹਿਲਾਂ ਹੀ ਉਸ ਦੀ ਫੇਸਬੁੱਕ ਉੱਪਰ ਇੱਕ ਡਾਕਟਰ ਦੀ ਫਰੈਂਡ ਰਿਕਵੈਸਟ ਆਈ ਸੀ। ਜਿਸ ਦਾ ਨਾਮ ਰੈਂਡੀ ਆਰਮਸਟਰਾਂਗ ਸੀ। ਜਿੱਥੇ ਫਿਰ ਉਨ੍ਹਾਂ ਵੱਲੋਂ ਵਟਸਐੱਪ ਤੇ ਕਈ ਦਿਨ ਗੱਲਬਾਤ ਹੁੰਦੀ ਰਹੀ ਅਤੇ ਉਨ੍ਹਾਂ ਵਿਚਕਾਰ ਦੋਸਤੀ ਹੋ ਗਈ। ਡਾਕਟਰ ਵੱਲੋਂ ਜਿੱਥੇ ਜਾਅਲੀ ਹਵਾਈ ਟਿਕਟ ਦੀ ਫੋਟੋ ਭੇਜ ਦਿੱਤੀ ਗਈ ਕਿ ਉਹ ਭਾਰਤ ਆ ਰਹੇ ਹਨ। ਜਿਸ ਤੋਂ ਬਾਅਦ ਦਿੱਲੀ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਹੈ ਉਸ ਨੂੰ ਏਅਰਪੋਰਟ ਤੇ ਕਸਟਮ ਅਧਿਕਾਰੀਆਂ ਵੱਲੋਂ ਰੋਕ ਲਿਆ ਗਿਆ ਹੈ।
ਹੋਰ ਅਮਰੀਕੀ ਡਾਲਰ ਹਨ ਇਸ ਲਈ ਮਦਦ ਮੰਗੀ ਗਈ ਅਤੇ ਡਾਕਟਰ ਵੱਲੋਂ ਹੀ ਉਸ ਦੇ ਅਕਾਊਂਟ ਵਿਚ 2:75 ਲੱਖ ਰੁਪਏ ਪਾ ਦਿੱਤੇ ਗਏ। ਉਸ ਤੋਂ ਬਾਅਦ ਉਹ ਨੰਬਰ ਬੰਦ ਹੋਣਾ ਸ਼ੁਰੂ ਹੋ ਗਿਆ। ਡਾਕਟਰ ਵੱਲੋਂ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।