ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਮੋਰਚਾ ਲਗਏ ਨੂੰ ਸੱਤ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ ਪਰ ਅੱਜ ਵੀ ਉਹ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਲਈ ਮੋਰਚੇ ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਦੇ ਕਾਲੇ ਕਾਨੂੰਨਾ ਕਾਰਨ ਕਿਸਾਨ ਭਾਜਪਾ ਸਰਕਾਰ ਤੋਂ ਕਾਫੀ ਖਫਾ ਹਨ ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਵਿਚ ਕਿਸਾਨਾਂ ਵੱਲੋਂ ਸਮੇਂ ਸਮੇਂ ਤੇ ਸਰਕਾਰ ਖਿਲਾਫ ਰੈਲੀਆਂ ਕੱਢੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਉਗਾਉਣ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਪਿਛਲੇ ਕਾਫੀ ਦਿਨਾਂ ਤੋਂ ਰੋਜ਼ਾਨਾ ਲੱਗ ਰਹੇ ਲੰਮੇ ਕੱਟਾਂ ਕਾਰਨ ਕਿਸਾਨ ਪੰਜਾਬ ਸਰਕਾਰ ਤੋਂ ਵੀ ਨਾਖ਼ੁਸ਼ ਹਨ ਅਤੇ ਕਿਸਾਨਾਂ ਵੱਲੋਂ ਅਣਮਿਥੇ ਸਮੇਂ ਲਈ ਕਈ ਸੜਕਾਂ ਜਾਮ ਕਰ ਲਈਆਂ ਗਈਆਂ ਹਨ।
ਇਹਨਾਂ ਸਭ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਇਕ ਚੰਗੀ ਖਬਰ ਜਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਿਟੇਡ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਇਸ ਸਾਲ ਪੰਜਾਬ ਦੇ ਕਿਸਾਨਾਂ ਨੂੰ 12 ਕਰੋੜ ਰੁਪਏ ਦੀ ਲਾਗਤ ਨਾਲ 20,000 ਮੈਟ੍ਰਿਕ ਟਨ ਜਿਪਸਮ ਮੁਹਈਆ ਕਰਵਾਈ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ 6 ਕਰੋੜ ਰੁਪਏ ਦਾ 50 ਫੀਸਦੀ ਸਬਸਿਡੀ ਮਿਲਣ ਨਾਲ ਲਾਭ ਪ੍ਰਾਪਤ ਹੋਵੇਗਾ।
ਬਰਾੜ ਦੁਆਰਾ ਸਬਸਿਡੀ ਤੇ ਮਿਲ ਰਹੀ ਜਿਪਸਮ ਲਈ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਜਿਲ੍ਹੇ ਦੇ ਬਲਾਕ ਖੇਤੀਬਾੜੀ ਅਫਸਰ/ ਖੇਤੀਬਾੜੀ ਵਿਕਾਸ ਅਫਸਰ/ਮੁੱਖ ਖੇਤੀਬਾੜੀ ਅਫਸਰ ਜਾਂ ਪੰਜਾਬ ਐਗਰੋ ਦੇ ਖੇਤੀਬਾੜੀ ਦਫ਼ਤਰ ਜੋ ਕਿ ਕੋਟਕਪੂਰਾ, ਸੰਗਰੂਰ, ਲੁਧਿਆਣਾ ਜਾਂ ਜਲੰਧਰ ਵਿੱਚ ਹਨ ਨਾਲ ਸੰਪਰਕ ਕਰਨ। ਜਿਥੇ ਪੰਜਾਬ ਦੀਆਂ ਜ਼ਮੀਨਾਂ ਦੀ ਦਸ਼ਾ ਸੁਧਾਰਨ ਲਈ 340 ਰੁਪਏ ਪ੍ਰਤੀ 50 ਕਿੱਲੋ ਮਿਲਣ ਵਾਲੇ ਜੀਵਨ ਨੂੰ ਸਿਰਫ 170 ਰੁਪਏ ਪ੍ਰਤੀ ਕਿੱਲੋ ਦੇ ਰੇਟ ਤੇ ਉਪਲੱਭਦ ਕੀਤਾ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੋ ਦੁਆਰਾ 70 ਫੀਸਦੀ ਕੈਲਸ਼ੀਅਮ ਸਲਫੇਟ ਜਿਪਸਨ ਨੂੰ 50 ਫੀਸਦੀ ਸਬਸਿਡੀ ਤੇ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਇਹ ਸਬਸਿਡੀ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ ਜਿਸ ਵਿੱਚ ਬੈਂਕ ਪਾਸ ਬੁੱਕ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਫਾਰਮ ਪਿੰਡ ਜਾਂ ਸ਼ਹਿਰ ਦੇ ਸਰਪੰਚ,/ਪੰਚ/ਲੰਬੜਦਾਰ/ਐਮ ਸੀ ਦੁਆਰਾ ਤਸਦੀਕ ਕੀਤਾ ਹੋਇਆ ਹੋਵੇ।
Previous Postਅਚਾਨਕ ਇਥੇ ਏਅਰਪੋਰਟ ਟਰਮੀਨਲ ਨੂੰ ਇਸ ਕਾਰਨ ਕਰਾਇਆ ਗਿਆ ਖਾਲੀ – ਪਈਆਂ ਭਾਜੜਾਂ ਬਚਾਅ ਕਾਰਜ ਜੋਰਾਂ ਤੇ ਜਾਰੀ
Next Postਪੰਜਾਬੀਆਂ ਲਈ ਆਈ ਚੰਗੀ ਖਬਰ – ਇਸ ਦਿਨ ਤੋਂ ਆ ਸਕਦਾ ਪੰਜਾਬ ਚ ਮਾਨਸੂਨ , ਖਿੱਚੋ ਤਿਆਰੀ