ਪੰਜਾਬ ਦੇ ਇਹਨਾਂ ਪਿੰਡਾਂ ਲਈ ਆਈ ਵੱਡੀ ਖਬਰ, ਮਿਲੀ ਇਹ ਖੁਸ਼ਖਬਰੀ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕ ਤੋੜਨ ਵਿੱਚ ਲੱਗੀ ਹੋਈ ਹੈ । ਜਿਸ ਤਰ੍ਹਾਂ ਹਰ ਰੋਜ਼ ਮਹਿੰਗਾਈ ਆਪਣੀਆਂ ਜਡ਼੍ਹਾਂ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ , ਉਸ ਦੇ ਚਲਦੇ ਹੁਣ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਤੇ ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਧ ਰਹੀ ਮਹਿੰਗਾਈ ਤੋਂ ਕੁਝ ਰਾਹਤ ਦਿੱਤੀ ਜਾਵੇ । ਪਰ ਇਸ ਦੇ ਬਾਵਜੂਦ ਵੀ ਹਰ ਰੋਜ਼ ਵੱਖ ਵੱਖ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ । ਜਿਸ ਦੇ ਚਲਦੇ ਆਮ ਲੋਕ ਹੁਣ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਹਰ ਰੋਜ਼ ਵੱਖ ਵੱਖ ਚੀਜ਼ਾਂ ਅਸਮਾਨਾਂ ਨੂੰ ਛੂੰਹਦੀਆਂ ਵਿਖਾਈ ਦੇ ਰਹੀਆਂ ਹਨ , ਗੱਲ ਕੀਤੀ ਜਾਵੇ ਜੇਕਰ ਟੋਲ ਟੈਕਸ ਦੀ ਤਾਂ ਟੋਲ ਟੈਕਸ ਦੇ ਰੇਟ ਵੀ ਵੱਧ ਚੁੱਕੇ ਹਨ । ਜਿਸ ਦੇ ਚੱਲਦੇ ਆਮ ਜਨਤਾ ਦੇ ਨਾਲ ਨਾਲ ਹੁਣ ਕਿਸਾਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਟੋਲ ਟੈਕਸ ਚ ਕੁਝ ਛੋਟ ਦਿੱਤੀ ਜਾਵੇ ।

ਇਸ ਦੇ ਚੱਲਦੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਬਰਨਾਲਾ ਦੇ ਨੇੜਲੇ ਪਿੰਡਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸਨ । ਇਨ੍ਹਾਂ ਧਰਨਿਆਂ ਦੌਰਾਨ ਕਈ ਤਰ੍ਹਾਂ ਦੀਆਂ ਮੰਗਾਂ ਟੋਲ ਟੈਕਸ ਵਾਲਿਆਂ ਨੇ ਨਹੀਂ ਮੰਨਿਆ , ਜਿਸਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਤੌਰ ਇਕਾਈ ਨੇ ਲਗਭਗ ਬਾਰਾਂ ਦਿਨ੍ਹਾਂ ਦਾ ਧਰਨਾ ਲਾ ਕੇ ਭਦੌੜ ਦੇ ਨੇੜਲੇ ਪਿੰਡ ਜੋ ਤਕਰੀਬਨ ਤੀਹ ਤੋਂ ਪੈਂਤੀ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ ਉਨ੍ਹਾਂ ਪਿੰਡਾਂ ਨੂੰ ਟੋਲ ਦੀ ਕੋਈ ਵੀ ਵਿਖਾਉਣ ਉੱਤੇ ਛੋਟ ਦਿੱਤੀ ਸੀ । ਇੰਨਾ ਹੀ ਨਹੀਂ ਸਗੋਂ ਢੋਲ ਕੱਟਣ ਵਾਲੀ ਕੰਪਨੀ ਬਦਲਣ ਕਾਰਨ ਨੇੜਲੇ ਪਿੰਡਾਂ ਦੇ ਰਾਹਗੀਰਾਂ ਨੂੰ ਟੋਲ ਅਧਿਕਾਰੀਆਂ ਵੱਲੋਂ ਪਾਸ ਬਣਵਾਉਣ ਲਈ ਵੀ ਕਿਹਾ ਜਾ ਰਿਹਾ ਸੀ ।

ਜਿਸ ਦੀ ਜਾਣਕਾਰੀ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਕੋਲ ਪਹੁੰਚੀ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਨਵੀਂ ਕੰਪਨੀ ਦੇ ਮੈਨੇਜਰ ਦੇ ਨਾਲ ਮੀਟਿੰਗ ਰੱਖੀ। ਜਿਸ ਵਿੱਚ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹੁਣ ਸਰਪੰਚ ਮੱਖਣ ਸਿੰਘ ਯੂਥ ਆਗੂ ਅਤੇ ਗੁਰਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਨੇ ਟੋਲ ਪਲਾਜ਼ਾ ਦੇ ਮੈਨੇਜਰ ਪਹਿਲਾਂ ਦੀ ਤਰ੍ਹਾਂ ਹੀ ਟੋਲ ਟੈਕਸ ਤੇ ਛੋਟ ਦੇਣ ਦੀ ਮੰਗ ਰੱਖੀ । ਜਿਸ ਨੂੰ ਟੋਲ ਦੇ ਮੈਨੇਜਰ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਨੇੜਲੇ ਪਿੰਡਾਂ ਨੂੰ ਛੋਟ ਦੇਣ ਦੀ ਗੱਲ ਮੰਨ ਲਈ ਗਈ ।

ਕਿਸਾਨ ਆਗੂਆਂ ਨੇ ਕਿਹਾ ਕਿ ਜੇ ਟੋਲ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਤੋਂ ਪਰਚੀ ਮੰਗਦੇ ਹਨ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਸੋ ਕਿਸਾਨਾ ਦੇ ਵੱਲੋਂ ਬਰਨਾਲਾ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਇੱਕ ਵੱਡੀ ਰਾਹਤ ਮੁੜ ਤੋਂ ਦਿਵਾਈ ਗਈ ਹੈ ਕਿ ਉਨ੍ਹਾਂ ਨੂੰ ਹੁਣ ਟੌਲ ਟੈਕਸ ਨਹੀਂ ਭਰਨੇ ਪੈਣਗੇ ਅਤੇ ਜੇਕਰ ਕੋਈ ਟੌਲ ਅਧਿਕਾਰੀ ਉਨ੍ਹਾਂ ਕੋਲ ਪੈਸੇ ਮੰਗਦਾ ਹੈ ਤਾਂ ਇਸ ਬਾਬਤ ਉਹ ਜਥੇਬੰਦੀ ਦੇ ਨਾਲ ਸੰਪਰਕ ਕਰ ਸਕਦੇ ਹਨ ।