ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ, ਪਰ ਇਸ ਸਰਕਾਰ ਦੇ ਵੇਲੇ ਹੁਣ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਇਨ੍ਹਾਂ ਤਸਵੀਰਾਂ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਨ੍ਹਾਂ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਇੱਕ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਰ ਰੋਜ਼ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ , ਦਿਨ ਦਿਹਾੜੇ ਗੋਲੀਆਂ ਮਾਰ ਕੇ ਇਕ ਦੂਜੇ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ । ਹਾਲਾਤ ਅਜਿਹੇ ਹਨ ਕਿ ਵੱਡੇ ਵੱਡੇ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਵੀ ਪੰਜਾਬ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ।
ਜਿੱਥੇ ਲੋਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਰਨ ਹੋਏ ਘਾਟੇ ਨੂੰ ਸਹਿਣ ਨਹੀ ਕਰ ਪਾਏ ਸੀ ਕੀ ਇਸੇ ਵਿਚਕਾਰ ਹੁਣ ਕਬੱਡੀ ਜਗਤ ਨਾਲ ਜੁੜੀ ਹੋਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੰਜਾਬ ਭਰ ਵਿਚ ਸੋਗ ਦੀ ਲਹਿਰ ਬਣਾ ਦਿੱਤੀ ਹੈ । ਦਰਅਸਲ ਓਲੰਪਿਕ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਮੰਗਲਵਾਰ ਨੂੰ ਪੰਜਾਬ ਦੇ ਜਲੰਧਰ ਵਿੱਚ ਦੇਹਾਂਤ ਹੋ ਗਿਆ । ਕਾਫ਼ੀ ਲੰਬੇ ਸਮੇਂ ਤੋਂ ਉਹ ਬਿਮਾਰ ਸਨ ।
ਜਿਸ ਦੇ ਚੱਲਦੇ ਅੱਜ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਜ਼ਿਕਰਯੋਗ ਹੈ ਕਿ ਓਲੰਪਿਕ ਹਾਕੀ ਖਿਡਾਰੀ ਗੁਰਜਿੰਦਰ ਸਿੰਘ ਦਾ ਜਨਮ 16 ਮਈ, 1947 ਨੂੰ ਹੋਇਆ ਤੇ ਉਨ੍ਹਾਂ ਨੇ ਧਿਆਨ ਚੰਦ ਐਵਾਰਡੀ ਮਿਊਨਿਖ ਵਿੱਚ 1972 ਦੇ ਸਮਰ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਸਾਲ 1976 ਵਿੱਚ ਵਰਿੰਦਰ ਸਿੰਘ ਨੇ ਸਮਰ ਓਲੰਪਿਕ ਵਿੱਚ ਭਾਗ ਲਿਆ ਅਤੇ ਸੁਰਜੀਤ ਹਾਕੀ ਸੁਸਾਇਟੀ ਨੇ ਵਰਿੰਦਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਨ੍ਹਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿਹਾ ਕਿ ਅਸੀਂ ਸਾਰੇ ਸੁਸਾਇਟੀ ਮੈਂਬਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣਾ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣਾ ।
Previous Postਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਮੈਨੇਜਰ ਨੇ ਖੁਦ ਨੂੰ ਦਸਿਆ ਜਾਨ ਦਾ ਖਤਰਾ, ਕੀਤਾ ਹਾਈਕੋਰਟ ਦਾ ਰੁਖ਼
Next Postਸਿੱਧੂ ਮੂਸੇ ਵਾਲੇ ਦੇ ਪਿਤਾ ਵਲੋਂ SYL ਗੀਤ ਲੀਕ ਕਰਨ ਦੇ ਮਾਮਲੇ ਦਰਜ ਕਰਾਇਆ ਕੇਸ- ਤਾਜਾ ਵੱਡੀ ਖਬਰ