ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਦੇਸ਼ ਦੇ ਵਿਚ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਪਰ ਦੂਜੇ ਪਾਸੇ ਦੇਸ਼ ਵਿਚ ਲਗਾਤਾਰ ਮੰਦਭਾਗੀ ਖ਼ਬਰ ਨੀਂ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਕੁਦਰਤੀ ਆਫਤਾਂ ਅਤੇ ਭਾਰੀ ਤੂਫ਼ਾਨਾਂ ਦੇ ਕਾਰਨ ਬਹੁਤ ਨੁਕਸਾਨ ਹੋ ਚੁੱਕਿਆ ਹੈ ਇਸੇ ਤਰ੍ਹਾਂ ਹੁਣ ਪੰਜਾਬ ਦੀ ਇਸ ਪਿੰਡ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ ਅਤੇ ਸਾਰੇ ਲੋਕਾਂ ਦੇ ਵਿਚ ਡਰ ਬਣਿਆ ਹੋਇਆ ਹੈ।
ਦਰਅਸਲ ਇਹ ਖਬਰ ਮੋਗਾ ਦੇ ਨਜ਼ਦੀਕੀ ਪਿੰਡ ਤੋਂ ਆ ਰਹੀ ਹੀ ਹੈ ਜਿੱਥੇ ਇੰਡੀਅਨ ਏਅਰ ਫੋਰਸ ਦਾ ਜਹਾਜ਼ ਕ੍ਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਿੱਗ-21 ਰੁਟੀਨ ਟ੍ਰੇਨਿੰਗ ਉਤੇ ਸੀ ਪਰ ਅਚਾਨਕ ਇਹ ਵੱਡਾ ਹਾਦਸਾ ਵਾਪਰ ਗਿਆ। ਇਹ ਜਹਾਜ਼ ਰਿਹਾਇਸ਼ੀ ਘਰਾਂ ਤੋਂ ਤਕਰੀਬਨ 500 ਮੀਟਰ ਦੂਰੀ ਤੇ ਕ੍ਰੈਸ਼ ਹੋਇਆ ਹੈ ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਤੋਂ ਰਾਹਤ ਰਹੀ। ਦੱਸ ਦੱਸੀਏ ਕਿ ਇਸ ਮੌਕੇ ਤੇ ਐਸ ਪੀ ਹੈਡ ਕੁਆਟਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮੋਗਾ ਦੇ ਪਿੰਡ
ਲੰਗਿਆਣਾ ਦੇ ਨਜ਼ਦੀਕ ਹੀ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਇਸ ਮੌਕੇ ਤੇ ਮੋਗਾ ਦੇ ਐਸ ਐਸ ਪੀ ਹਾਦਸੇ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਹੁਣ ਦਾ ਕਹਿਣਾ ਹੈ ਕਿ ਇਸ ਹਾਦਸੇ ਦਾ ਸ਼ਿਕਾਰ ਹੋਈ ਜਹਾਜ਼ ਦੇ ਪਾਇਲਟ ਨੂੰ ਲੱਭਣ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦਾ ਜਾਇਜ਼ਾ ਲੈਣ ਬਠਿੰਡਾ ਏਅਰਫੋਰਸ ਅਤੇ ਹਲਵਾਰਾ ਏਅਰਫੋਰਸ ਦੀਆਂ ਟੀਮਾਂ ਵੀ ਪਹੁੰਚੀਆਂ। ਜਿਨ੍ਹਾਂ ਨੇ ਵੱਲੋਂ ਪਾਈਲਟ ਨੂੰ ਲੱਭਣਾ ਸ਼ੁਰੂ ਕੀਤਾ ਤਾਂ
ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਪਾਇਲਟ ਦੀ ਲਾਸ਼ ਖੇਤਾਂ ਤੋਂ ਮਿਲੀ। ਦੱਸ ਦੇਈਏ ਕਿ ਪਾਇਲਟ ਦੀ ਪਹਿਚਾਣ ਅਭਿਨਵ ਚੌਧਰੀ ਨਾਮ ਤੋਂ ਹੋਈ ਹੈ। ਜੋ ਰਾਜਸਥਾਨ ਦੇ ਸੂਤਰ ਗੜ ਏਅਰ ਬੇਸ ਧੁਨ ਤੂੰ ਜਗਰਾਵਾਂ ਦੇ ਨਜ਼ਦੀਕੀ ਇਨਾਇਤਪੁਰਾ ਲਈ ਉਡਾਣ ਭਰੀ ਸੀ। ਪਰ ਟ੍ਰੇਨਿੰਗ ਲਈ ਗਏ ਪਾਇਲਟ ਵੱਲੋਂ ਜਦੋਂ ਵਾਪਸੀ ਲਈ ਉਡਾਣ ਭਰੀ ਗਈ ਤਾਂ ਰਸਤੇ ਦੇ ਵਿਚ ਇਹ ਹਾਦਸਾ ਵਾਪਰ ਗਿਆ।
Previous Postਚੋਟੀ ਦੇ ਮਸ਼ਹੂਰ ਪੰਜਾਬੀ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਨਰਿੰਦਰ ਮੋਦੀ ਦੇ ਲਈ ਗੁਰਦਵਾਰੇ ਚ ਅਰਦਾਸ ਕਰਨ ਵਾਲੇ ਗ੍ਰੰਥੀ ਬਾਰੇ ਆਈ ਇਹ ਵੱਡੀ ਤਾਜਾ ਖਬਰ