ਪੰਜਾਬ ਦੇ ਇਸ ਪਿੰਡ ਚ ਕੋਰੋਨਾ ਨੇ ਵਰਤਾਇਆ ਕਹਿਰ 13 ਲੋਕਾਂ ਦੀ ਹੋਈ ਮੌਤ , ਪਿੰਡ ਵਾਲਿਆਂ ਨੇ ਲੈ ਲਿਆ ਹੁਣ ਇਹ ਫੈਸਲਾ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਜਿਥੇ ਕਰੋਨਾ ਟੈਸਟ ਤੇ ਟੀਕਾਕਰਨ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਉਥੇ ਹੀ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸੂਬੇ ਅੰਦਰ ਜਿਥੇ ਸੂਬਾ ਸਰਕਾਰ ਵੱਲੋਂ 15 ਮਈ ਤੱਕ ਤਾਲਾਬੰਦੀ ਕੀਤੀ ਗਈ ਸੀ ਅਤੇ ਰਾਤ ਦਾ ਕਰਫ਼ਿਊ ਵੀ ਲਗਾਤਾਰ ਜਾਰੀ ਹੈ। ਉਥੇ ਹੀ ਅੱਜ ਸੂਬੇ ਦੇ ਮੁੱਖ ਮੰਤਰੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਉਨ੍ਹਾ ਦੇ ਅਨੁਸਾਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸਖਤੀ ਵਰਤਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਅਗਰ ਕੋਈ ਵੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੇ ਇਸ ਪਿੰਡ ਚ ਕੋਰੋਨਾ ਨੇ ਵਰਤਾਇਆ ਕਹਿਰ 13 ਲੋਕਾਂ ਦੀ ਹੋਈ ਮੌਤ ਜਿਸ ਨਾਲ ਪਿੰਡ ਵਾਲਿਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਵਿੱਚ ਜਿੱਥੇ ਵਧੇਰੇ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਨੂੰ ਮਾਇਕਰੋ ਕੰਟੇਨਮੈਂਟ ਜੋਨ ਐਲਾਨਿਆ ਜਾ ਰਿਹਾ ਹੈ। ਉਥੇ ਹੀ ਨਾਭਾ ਦੇ ਨਜ਼ਦੀਕ ਪਿੰਡ ਅਜਨੋਦਾ ਵਿੱਚ 13 ਵਿਅਕਤੀਆਂ ਦੀ 15 ਦਿਨਾਂ ਦੇ ਦੌਰਾਨ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਿੰਡ ਵਿਚ ਵਰਤੇ ਇਸ ਕਹਿਰ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਆਪਸੀ ਸਹਿਮਤੀ ਨਾਲ ਪਿੰਡ ਵਿੱਚ ਇਕ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ।

ਜਿਸ ਵਿੱਚ ਆਖਿਆ ਗਿਆ ਹੈ ਕਿ ਪਿੰਡ ਦੇ ਲੋਕ ਕਰੋਨਾ ਦੇ ਦੌਰ ਵਿੱਚ ਕਿਤੇ ਵੀ ਬਾਹਰ ਨਹੀਂ ਜਾਣਗੇ। ਇਸ ਤਰਾਂ ਨਾ ਤਾਂ ਕੋਈ ਵਿਆਹ ਕੀਤਾ ਜਾਵੇਗਾ ਤੇ ਨਾ ਹੀ ਪਿੰਡ ਦਾ ਕੋਈ ਵਿਅਕਤੀ ਸਿੰਘੂ ਬਾਰਡਰ ਤੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਸਕਦਾ ਹੈ। ਪਿੰਡ ਦੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਾਫ ਕਹਿ ਦਿੱਤਾ ਹੈ ਕਿ ਉਹ ਛੋਟੀ ਮੋਟੀ ਪਰੇਸ਼ਾਨੀ ਤੇ ਪਿੰਡ ਆਉਣ ਦੀ ਬਜਾਏ ਉਹ ਫੋਨ ਉੱਪਰ ਹੀ ਗੱਲ ਕਰ ਸਕਦੇ ਹਨ। ਕੋਈ ਵੀ ਬਾਹਰਲੇ ਪਿੰਡ ਦਾ ਵਿਅਕਤੀ ਪਿੰਡ ਵਿੱਚ ਦਾਖਲ ਨਹੀਂ ਹੋ ਸਕਦਾ।

ਪਿੰਡ ਵਿੱਚ ਆਉਣ ਵਾਲੇ ਕਿਸੇ ਵੀ ਅਣਜਾਣ ਵਿਅਕਤੀ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਗੁਰਦੁਆਰਾ ਸਾਹਿਬ ਵਿਚ ਸਿਰਫ ਸੁਖਮਨੀ ਸਾਹਿਬ ਦਾ ਪਾਠ ਪਾਇਆ ਜਾਵੇਗਾ। ਦੇਹਾਂਤ ਹੋਣ ਵਾਲੇ ਵਿਅਕਤੀ ਦੇ ਘਰ ਵਿੱਚ ਹੀ ਭੋਗ ਪਾਇਆ ਜਾਵੇਗਾ। ਸਾਰੀਆਂ ਰਸਮਾਂ ਘਰ ਵਿੱਚ ਕੀਤੀਆਂ ਜਾਣਗੀਆਂ। ਕਰੋਨਾ ਦੇ ਡਰ ਨਾਲ ਇਹ ਫੈਸਲਾ ਪਿੰਡ ਵੱਲੋਂ ਲਿਆ ਗਿਆ ਹੈ।