ਪੰਜਾਬ: ਦੀਵਾਲੀ ਦਾ ਸਮਾਨ ਲੈਣ ਜਾ ਰਹੇ ਮਾਂ ਪੁੱਤ ਨਾਲ ਵਾਪਰਿਆ ਦਰਦਨਾਕ ਹਾਦਸਾ, ਮਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਤਿਉਹਾਰਾਂ ਦੇ ਸੀਜ਼ਨ ਵਿੱਚ ਜਿੱਥੇ ਲੋਕਾਂ ਵੱਲੋਂ ਪਿਆਰ ਅਤੇ ਮਿਲਵਰਤਨ ਦੇ ਨਾਲ ਇਨ੍ਹਾਂ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ। ਸਾਰੇ ਧਰਮਾਂ ਦੇ ਲੋਕਾਂ ਵੱਲੋਂ ਜਿਥੇ ਆਪਸੀ ਪਿਆਰ ਦੇ ਨਾਲ ਇਨ੍ਹਾਂ ਤਿਉਹਾਰਾਂ ਨੂੰ ਮਿਲ-ਜੁਲ ਕੇ ਮਨਾਇਆ ਜਾਂਦਾ ਹੈ ਉਥੇ ਹੀ ਸਾਰੇ ਧਰਮਾਂ ਵੱਲੋਂ ਸਾਰੇ ਧਰਮਾ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ। ਹੁਣ ਜਿੱਥੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸਭ ਧਰਮਾਂ ਦੇ ਲੋਕਾਂ ਵੱਲੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਬਜ਼ਾਰਾਂ ਦੇ ਵਿਚ ਖਰੀਦੋ ਫਰੋਖਤ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਭਿਆਨਕ ਹਾਦਸੇ ਵੀ ਵਾਪਰਦੇ ਹਨ।

ਜਿਥੇ ਵਾਪਰਨ ਵਾਲੇ ਅਜਿਹੇ ਭਿਆਨਕ ਸੜਕ ਹਾਦਸਿਆ ਦੇ ਕਾਰਨ ਕਈ ਪਰਵਾਰਾਂ ਦੀ ਇਹ ਦੀਵਾਲੀ ਕਾਲੀ ਦੀਵਾਲੀ ਬਣ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾ ਬਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇੱਥੇ ਦਿਵਾਲੀ ਦਾ ਸਮਾਨ ਲੈਣ ਜਾ ਰਹੇ ਮਾਂ-ਪੁੱਤਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਮਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿਥੇ ਖੰਨਾ ਦੇ ਰੇਲਵੇ ਰੋਡ ਤੇ ਗਲਤ ਪਾਸੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਐਕਟਿਵਾ ਤੇ ਬਜ਼ਾਰ ਸਮਾਨ ਲੈਣ ਜਾ ਰਹੇ ਮਾਂ ਪੁੱਤਰ ਨੂੰ ਭਿਆਨਕ ਟੱਕਰ ਮਾਰ ਦਿੱਤੀ।

ਦੱਸਿਆ ਗਿਆ ਹੈ ਕਿ ਜਿਥੇ ਇਹ ਕਾਰ ਪੁਲਿਸ ਵਾਲਿਆਂ ਦੀ ਸੀ ਉਥੇ ਹੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਘਟਨਾ ਵਿੱਚ ਜਿੱਥੇ ਗੱਡੀ ਹੇਠ ਆਉਣ ਕਾਰਨ ਔਰਤ ਕੁਚਲੀ ਵੀ ਗਈ ਅਤੇ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਜੀਪ ਵਿੱਚ ਸਵਾਰ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸਨ ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਉੱਥੇ ਹੀ ਪੁੱਤਰ ਨੂੰ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦੱਸਿਆ ਗਿਆ ਕਿ ਉਹ ਗਲਤ ਪਾਸੇ ਤੋਂ ਤੇਜ਼ ਰਫਤਾਰ ਦੇ ਨਾਲ ਆ ਰਹੇ ਪੁਲਸ ਵਾਲਿਆਂ ਦੀ ਜੀਪ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਕਾਰਨ ਪਰਿਵਾਰ ਦੀ ਦਿਵਾਲੀ ਤੋ ਪਹਿਲਾ ਕੀਤੀ ਜਾ ਰਹੀ ਤਿਆਰੀ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ।