ਆਈ ਤਾਜਾ ਵੱਡੀ ਖਬਰ
ਬੀਤੇ ਕੁਝ ਸਮੇਂ ਤੋਂ ਲਗਾਤਾਰ ਖੇਡ ਜਗਤ ਨਾਲ ਜੁੜੀਆਂ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ , ਜਿਹਨਾਂ ਬਾਰੇ ਸੁਣ ਕੇ ਹਰ ਕਿਸੇ ਦਾ ਦਿਲ ਝਿੰਜੋੜ੍ਹਿਆ ਜਾਂਦਾ ਹੈ l ਹੁਣ ਤੱਕ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਖੇਡ ਜਗਤ ਨਾਲ ਜੁੜੀਆਂ ਸਾਹਮਣੇ ਆ ਚੁਕੀਆਂ ਹਨ , ਜਿਹਨਾਂ ਬਾਰੇ ਸੁਣ ਕੇ ਸਭ ਦੀ ਰੂਹ ਕੰਬ ਉੱਠਦੀ ਹੈ, ਤੇ ਇਸ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਵੀ ਹੁੰਦਾ ਹੈ l ਅਜੇਹੀ ਹੀ ਇੱਕ ਮੰਦਭਾਗੀ ਖਬਰ ਸਾਂਝੀ ਕਰਾਂਗੇ ਕਿ ਪੰਜਾਬ ਦੀ ਮਸ਼ਹੂਰ ਕੌਮਾਂਤਰੀ ਖਿਡਾਰਨ ਦੀ ਅਚਾਨਕ ਮੌਤ ਹੋ ਗਈ ਹੈ, ਜਿਸ ਕਾਰਨ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ l ਦਰਅਸਲ ਹਾਕੀ ਵਿਸ਼ਵ ਕੱਪ-1975 ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਪਦਮ ਸ੍ਰੀ ਤੇ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਤੇ ਕੌਮਾਂਤਰੀ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ ਹੋ ਗਿਆ।
ਦੱਸਦਿਆਂ ਕਿ ਕਿਰਨ ਅਜੀਤ ਪਾਲ ਸਿੰਘ ਜਿਹਨਾਂ ਦੀ 69 ਸਾਲ ਦੀ ਸੀ , ਉਹ ਅੱਜ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ , ਅੱਜ ਨਵੀਂ ਦਿੱਲੀ ਵਿੱਚ ਬਿਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ l ਪ੍ਰਾਪ੍ਤ ਹੋਈ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਉਹ ਆਪਣੇ ਪਿੱਛੇ ਪਤੀ ਤੇ ਦੋ ਪੁੱਤਰ ਛੱਡ ਗਏ। ਉਹਨਾਂ ਦਾ ਅੰਤਿਮ ਸੰਸਕਾਰ ਕਲ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।
ਉਹਨਾਂ ਦੇ ਦੇਹਾਂਤ ਨੇ ਪੂਰੇ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ , ਜਿਸ ਕਾਰਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ , ਉਹਨਾਂ ਨੇ ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੇ ਤੁਰ ਜਾਣ ਨੂੰ ਖ਼ੇਡ ਜਗਤ ਲਈ ਵੱਡਾ ਘਾਟਾ ਦੱਸਿਆ।
ਉਨ੍ਹਾਂ ਵਲੋਂ ਕਿਹਾ ਗਿਆ ਕਿ ਅਜੀਤ ਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ ਦੋਵਾਂ ਨੇ ਕੌਮਾਂਤਰੀ ਪੱਧਰ ਤੇ ਖੇਡਾਂ ਦੇ ਖੇਤਰ ‘ਚ ਭਾਰਤੀ ਦੀ ਨੁਮਾਇੰਦਗੀ ਕਰਦਿਆਂ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ । ਜਿਸ ਕਾਰਨ ਮੀਤ ਹੇਅਰ ਨੇ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਜਿਸ ਕਾਰਨ ਹੁਣ ਵੱਖ ਵੱਖ ਸਖਸ਼ੀਅਤਾਂ ਵਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ l
Home ਤਾਜਾ ਖ਼ਬਰਾਂ ਪੰਜਾਬ ਦੀ ਮਸ਼ਹੂਰ ਕੌਮਾਂਤਰੀ ਖਿਡਾਰਨ ਦੀ ਹੋਈ ਅਚਾਨਕ ਮੌਤ, ਖੇਡ ਮੰਤਰੀ ਮੀਤ ਹੇਅਰ ਨੇ ਵੀ ਪ੍ਰਗਟਾਇਆ ਦੁੱਖ
Previous Postਯੂਰਪ ਚ ਇਥੇ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, 100 ਸਾਲਾਂ ਦਾ ਤੋੜਿਆ ਰਿਕਾਰਡ
Next Postਪੰਜਾਬ ਪੁਲਿਸ ਦੀ ਫੀਮੇਲ ਡੋਗ ਨੇ ਕੈਂਸਰ ਦੀ ਜੰਗ ਜਿੱਤ ਕੇ ਫਿਰ ਕੀਤੀ ਡਿਊਟੀ ਜੁਆਇਨ,ਡਰੱਗਸ ਲੱਭਣ ਚ ਹੈ ਮਾਹਿਰ