ਆਈ ਤਾਜਾ ਵੱਡੀ ਖਬਰ
ਪੰਜਾਬ ਦੀ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ। ਇਸ ਧੀ ਨੇ ਰਿਕਾਰਡ ਬਣਾ ਕੇ ਵਿਸ਼ਵ ਰਿਕਾਰਡ ਵਿਚ ਦਰਜ ਕਰਵਾਇਆ ਆਪਣਾ ਨਾਮ। ਅੰਗਰੇਜ਼ੀ ਵਰਨਮਾਲਾ ਹਿੰਦੀ ਟਾਇਪਿੰਗ ਦੀ ਸਪੀਡ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। 4.57 ਸਕਿੰਟ ਵਿਚ ਇਕ ਉਂਗਲ ਨਾਲ ਕਰਦੀ ਹੈ ਅੰਗਰੇਜ਼ੀ ਵਰਨਮਾਲਾ ਦੀ ਟਾਇਪਿੰਗ। ਦੱਸ ਦੇਈਏ ਕਿ ਮਾਪਿਆਂ ਦਾ ਨਾਮ ਚਮਕਾਉਣ ਵਾਲੇ ਇਹ ਧੀ ਬਠਿੰਡਾ ਦੀ ਰਹਿਣ ਵਾਲੀ ਹੈ। ਰਾਧਿਕਾ ਸ਼ਰਮਾ ਜੋ ਕਿ ਕਸਬਾ ਫੂਲ ਟਾਊਨ ਵਿਚ ਰਹਿੰਦੀ ਹੈ ਉਸਦੇ ਵੱਲੋਂ ਤੇਜ਼ ਰਫ਼ਤਾਰ ਨਾਲ ਅੰਗਰੇਜ਼ੀ ਵਰਨਮਾਲਾ ਦੀ ਟਾਇਪਿੰਗ ਕਰਕੇ ਗਿਨੀਜ ਵਲਡ ਰਿਕਾਰਡ ਬਣਾਇਆ ਗਿਆ।
ਦੱਸ ਦਈਏ ਕਿ ਰਾਧਿਕਾ ਸਮਾਟ ਮੋਬਾਈਲ ਫੋਨ ਉਤੇ ਸਿਰਫ ਇਕ ਹੱਥ ਦੀ ਉਂਗਲ ਨਾਲ ਸਭ ਤੋਂ ਘੱਟ ਸਮੇਂ 4.57 ਸੈਕਿੰਡ ਵਿੱਚ ਅੰਗਰੇਜ਼ੀ ਵਰਨਮਾਲਾ ਦੀ ਟਾਇਪਿੰਗ ਸਭ ਤੋਂ ਤੇਜ਼ ਰਫਤਾਰ ਨਾਲ ਕਰਦੀ ਹੈ ਅਜਿਹਾ ਕਰਨ ਨਾਲ ਉਸ ਨੇ ਇਹ ਵਲਡ ਰਿਕਾਰਡ ਬਣਾਇਆ ਹੈ। ਜਾਣਕਾਰੀ ਦੇ ਮੁਤਾਬਿਕ ਇਸ ਰਿਕਾਰਡ ਨੂੰ ਬਣਾਉਣ ਤੋਂ ਬਾਅਦ ਰਾਧਿਕਾ ਨੇ ਮਿਕਾਇਲ ਫਿਰਾਜ਼ ਜੋ ਯੂਨਾਇਟਿਡ ਅਰਬ ਅਮੀਰਾਤ ਦਾ ਰਹਿਣ ਵਾਲਾ ਹੈ ਉਸਦਾ ਗਿਨੀਜ ਵਲਡ ਰਿਕਾਰਡ ਤੋੜਿਆ।
ਜਾਣਕਾਰੀ ਦੇ ਮੁਤਾਬਿਕ ਚੰਡੀਗੜ੍ਹ ਦੇ ਸੇਂਟ ਜੇਵੀਅਰਜ਼ ਸੀਨੀਅਰ ਸਕੈਡਰੀ ਸਕੂਲ ਦੀ ਰਾਧਿਕਾ ਵਿਦਿਆਰਥਣ ਹੈ। 15 ਜਨਵਰੀ 2023 ਨੂੰ ਰਾਧਿਕਾ ਨੇ ਇਹ ਵਲਡ ਰਿਕਾਰਡ ਬਣਾਇਆ ਹੈ ਪਰ ਗਿਨੀਜ ਵਲਡ ਰਿਕਉਡ ਦੀ ਮੈਨੇਜਮੇਂਟ ਟੀਮ ਦੇ ਵੱਲੋਂ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ 6 ਜੂਨ ਨੂੰ ਅਧਿਕਾਰਿਤ ਵੈਬਸਾਈਟ ਦੇ ਉਤੇ ਇਹ ਰਿਕਾਰਡ ਦਰਜ ਕੀਤਾ ਗਿਆ। ਰਾਧਿਕਾ ਦੇ ਮਾਪੇ ਉਸ ਤੇ ਮਾਣ ਮਹਿਸੂਸ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਸਾਨੂੰ ਬਹੁਤ ਖੁਸ਼ੀ ਹੋਈ।
ਰਾਧਿਕਾ ਦੇ ਪਿਤਾ ਗੌਤਮ ਰਿਸ਼ੀ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ। ਰਾਧਿਕਾ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਆਪਣੇ ਪਿਤਾ ਤੋਂ ਪ੍ਰੇਰਨਾ ਲਿੱਤੀ ਗਈ ਜਿਸ ਤੋਂ ਬਾਅਦ ਉਸ ਵੱਲੋਂ ਰਿਕਾਰਡ ਬਣਾਇਆ ਗਿਆ ਹੈ।
Home ਤਾਜਾ ਖ਼ਬਰਾਂ ਪੰਜਾਬ ਦੀ ਧੀ ਦਾ ਨਾਮ ਵਿਸ਼ਵ ਰਿਕਾਰਡ ਚ ਕੀਤਾ ਗਿਆ ਦਰਜ , ਇਕ ਉਂਗਲੀ ਨਾਲ 4.57 ਸੈਕਿੰਡ ‘ਚ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ
ਤਾਜਾ ਖ਼ਬਰਾਂ
ਪੰਜਾਬ ਦੀ ਧੀ ਦਾ ਨਾਮ ਵਿਸ਼ਵ ਰਿਕਾਰਡ ਚ ਕੀਤਾ ਗਿਆ ਦਰਜ , ਇਕ ਉਂਗਲੀ ਨਾਲ 4.57 ਸੈਕਿੰਡ ‘ਚ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ
Previous Postਅਮਰੀਕਾ ਚ ASI ਦੇ ਪੁੱਤ ਦੀ ਹੋਈ ਦਰਦਨਾਕ ਹਾਦਸੇ ਚ ਮੌਤ , ਘਰ ਚ ਵਿਛੇ ਸੱਥਰ
Next Postਵੱਡੀ ਭੈਣ ਨੇ ਛੋਟੀ ਭੈਣ ਨੂੰ ਬਣਾ ਲਿਆ ਸੌਂਤਣ, ਸਾਲੀ ਦਾ ਜੀਜੇ ਤੇ ਦਿਲ ਆਉਣ ਤੇ ਕਰਵਾ ਦਿੱਤਾ ਵਿਆਹ