ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੇ ਹੁਨਰ ਅਤੇ ਟੈਲੇਂਟ ਸਦਕਾ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ । ਅਜਿਹੇ ਹੀ ਇੱਕ ਨੌਜਵਾਨ ਬਾਰੇ ਤੁਹਾਨੂੰ ਦੱਸਾਂਗੇ ਜਿਸ ਵੱਲੋਂ ਬਚਪਨ ਤੋਂ ਫ਼ੌਜੀ ਬਣਨ ਦਾ ਸੁਪਨਾ ਵੇਖਿਆ ਜਾਂਦਾ ਸੀ । ਪਰ ਉਸ ਦਾ ਇਹ ਸੁਪਨਾ ਉਸ ਵੇਲੇ ਟੁੱਟ ਗਿਆ, ਜਦ ਉਹ ਭਾਰਤੀ ਫੌਜ ਦੀ ਭਰਤੀ ਵਿੱਚ ਅਸਫ਼ਲ ਹੋ ਗਿਆ। ਪਰ ਉਸ ਨੇ ਹਿੰਮਤ ਨਹੀਂ ਹਾਰੀ । ਬਲਕਿ ਆਪਣੇ ਦ੍ਰਿੜ੍ਹ ਨਿਸ਼ਚੇ ਨਾਲ ਹੋਰ ਜ਼ਿਆਦਾ ਮਿਹਨਤ ਕੀਤੀ। ਜਿਸ ਤੋਂ ਬਾਅਦ ਹੁਣ ਉਸਦੀ ਅਮਰੀਕਾ ਫੌਜ ਵਿੱਚ ਭਰਤੀ ਹੋ ਚੁੱਕੀ ਹੈ।
ਪੰਜਾਬ ਦੇ ਜ਼ਿਲ੍ਹਾ ਕੰਵਰਪ੍ਰੀਤ ਸਿੰਘ ਸਿੰਘ ਨੇ ਵੀਰਵਾਰ ਨੂੰ ਕੈਲੀਫੋਰਨੀਆਂ ਰਾਜ ਤੋਂ ਸੰਯੁਕਤ ਰਾਜ ਫ਼ੌਜ ਤੇ ਨੈਸ਼ਨਲ ਗਾਰਡ ਤੇ ਵਿੱਤ ਵਿਭਾਗ ਵਿੱਚ ਸਪੈਸ਼ਲਿਟੀ ਦੇ ਰੈਂਕ ਨਾਲ ਗਰੈਜੂਏਸ਼ਨ ਕੀਤੀ ਤੇ ਯੂਐਸ ਨੈਸ਼ਨਲ ਗਾਰਡ ਇਕ ਰਾਜ ਅਧਿਕਾਰਤ ਮਿਲਟਰੀ ਫੋਰਸ ਹੈ, ਜੋ ਕਿ ਰਿਜ਼ਰਵ ਕੰਪੋਨੈਂਟ ਦਾ ਹਿੱਸਾ ਹੈ, ਜਿਸਨੂੰ ਲੋੜ ਪੈਣ ‘ਤੇ ਸਰਗਰਮ ਕੀਤਾ ਜਾ ਸਕਦਾ ਹੈ।ਉੱਥੇ ਹੀ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਕੰਵਰਪ੍ਰੀਤ ਸਿੰਘ ਨੇ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਨੇ ਜਲੰਧਰ ਦੇ ਬੀਐਸਐਫ ਸਕੂਲ ਵਿੱਚ ਪੜ੍ਹਾਈ ਕੀਤੀ ।
ਜਿੱਥੇ ਉਸ ਦੀ ਮਾਂ ਅਧਿਆਪਕ ਸੀ ਅਤੇ ਉਹ ਇਕ ਛਾਉਣੀ ਦੇ ਮਾਹੌਲ ਵਿੱਚ ਵੱਡਾ ਹੋਇਆ। ਜਿਸ ਨੇ ਉਸ ਨੂੰ ਯੂਐਸ ਫ਼ੌਜ ਵਿੱਚ ਸੇਵਾ ਕਰਨ ਲਈ ਪ੍ਰੇਰਿਤ ਕੀਤਾ । ਉਸ ਨੇ ਦੱਸਿਆ ਕਿ ਉਹ ਭਾਰਤੀ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ , ਉਸ ਦੇ ਵੱਲੋਂ ਇਸ ਦੇ ਲਈ ਕੋਸ਼ਿਸ਼ ਵੀ ਬਹੁਤ ਕੀਤੀ ਗਈ ਸੀ । ਪਰ ਉਹ ਸਫਲ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਕਿ ਸ਼ਾਇਦ ਮੇਰੀ ਕਿਸਮਤ ਵਿੱਚ ਅਮਰੀਕੀ ਫ਼ੌਜ ਵਿੱਚ ਸੇਵਾ ਨਿਭਾਉਣਾ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ ।
ਹੁਣ ਇਸ ਵੱਡੀ ਉਪਲੱਬਧੀ ਦੇ ਕਾਰਨ ਕੰਵਰਪ੍ਰੀਤ ਸਿੰਘ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਮਾਪਿਆਂ ਦਾ ਕਹਿਣਾ ਹੈ ਕਿ ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ । ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਰਮੀ ਵਿੱਚ ਭਰਤੀ ਹੋ ਜਾਣ ਪਰ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ, ਜਿਸ ਦੇ ਚਲਦੇ ਉਨ੍ਹਾਂ ਕਿਹਾ ਕਿ ਅੱਜ ਮੇਰੇ ਬੇਟੇ ਨੇ ਇਹ ਸੁਪਨਾ ਪੂਰਾ ਕਰ ਦਿੱਤਾ ਹੈ । ਜਿਸ ਕਾਰਨ ਅੱਜ ਸਾਨੂੰ ਉਸ ਤੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ।
Previous Postਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ, ਕਰੋਨਾ ਦੇ ਨਵ੍ਹੇ ਜਿਆਦਾ ਛੂਤ ਵਾਲਾ ਸਬਵੇਰੀਐਂਟ ਆਇਆ ਸਾਹਮਣੇ
Next Postਪੰਜਾਬ ਚ 24 ਘੰਟਿਆਂ ਵਿਚਾਲੇ ਕਰੋਨਾ ਨੂੰ ਲੈਕੇ ਆਈ ਮਾੜੀ ਖਬਰ, ਇਸ ਜਿਲੇ ਚ ਹਾਲਤ ਬਦਤਰ- ਏਨੇ ਮਾਮਲੇ ਆਏ ਸਾਹਮਣੇ