ਆਈ ਤਾਜ਼ਾ ਵੱਡੀ ਖਬਰ
ਕਰੋਨਾ ਕਾਰਨ ਬਹੁਤ ਸਾਰੇ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰੇ ਉਥੇ ਹੀ ਕਈ ਲੋਕਾਂ ਵੱਲੋਂ ਆਰਥਿਕ ਮੰਦੀ ਦੇ ਕਾਰਣ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਵੀ ਕਈ ਅਜਿਹੇ ਕਦਮ ਚੁੱਕ ਲਏ ਗਏ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਬਹੁਤ ਸਾਰੇ ਪਰਿਵਾਰਾਂ ਵਿੱਚ ਤਾਂ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ ਉਥੇ ਹੀ ਕਈ ਦੁਖਦਾਈ ਘਟਨਾਵਾਂ ਵੀ ਸਾਹਮਣੇ ਆਈਆਂ। ਬਹੁਤ ਸਾਰੇ ਪਰਿਵਾਰਕ ਝਗੜੇ ਵੀ ਇਸ ਕਦਰ ਵਧ ਜਾਂਦੇ ਹਨ ਕਿ ਕਈ ਨੌਜਵਾਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜੋ ਉਨ੍ਹਾਂ ਦੀ ਸੋਚ ਤੋਂ ਪਰੇ ਹੁੰਦੀ ਹੈ।
ਹੁਣ ਇੱਥੇ ਪੰਜਾਬ ਵਿੱਚ ਥਾਣੇਦਾਰ ਦੇ ਪੁੱਤ ਵੱਲੋਂ ਸੁਸਾਈਡ ਨੋਟ ਲਿਖ ਕੇ ਘਰ ਵਿਚ ਖੌਫਨਾਕ ਕਦਮ ਚੁੱਕਿਆ ਗਿਆ ਹੈ ਜਿੱਥੇ ਪਰਿਵਾਰ ਵਿੱਚ ਚੀਕ ਚਿਹਾੜਾ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਗਰੇਵਾਲ ਕਲੌਨੀ ਟਿੱਬਾ ਰੋਡ ਤੇ ਇਕ ਨੌਜਵਾਨ ਵੱਲੋਂ ਘਰ ਵਿੱਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਪੁਲਿਸ ਵਿਚ ਤੈਨਾਤ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ ਜਿੱਥੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਹੀ ਗੁਰਪ੍ਰੀਤ ਦਾ ਵਿਆਹ ਹਰਮਨ ਕੌਰ ਦੇ ਨਾਲ ਕੀਤਾ ਗਿਆ ਸੀ। ਜਿਨ੍ਹਾਂ ਦਾ ਵਿਆਹ ਤੋਂ ਕੁਝ ਦਿਨ ਬਾਅਦ ਹੀ ਆਪਸ ਵਿਚ ਕਲੇਸ਼ ਸ਼ੁਰੂ ਹੋ ਗਿਆ ਸੀ। ਤੇ ਇਨ੍ਹੀਂ ਦਿਨੀਂ ਹਰਮਨ ਜਿੱਥੇ ਆਪਣੇ ਪੇਕੇ ਰਹਿ ਰਹੀ ਸੀ ਉਥੇ ਗੁਰਪ੍ਰੀਤ ਸਿੰਘ ਵੱਲੋਂ ਇਹ ਖੌਫਨਾਕ ਕਦਮ ਚੁੱਕ ਲਿਆ ਗਿਆ।
ਪਰਿਵਾਰ ਨੂੰ ਇਸ ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਉਸ ਵੱਲੋਂ ਦਰਵਾਜਾ ਨਾ ਖੋਲ੍ਹਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਸਭ ਦੇ ਹੋਸ਼ ਉੱਡ ਗਏ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਸਦੀ ਭਾਬੀ ਨੂੰ ਕੈਨੇਡਾ ਭੇਜਣ ਵਾਸਤੇ 25 ਲੱਖ ਰੁਪਏ ਤੋਂ ਵਧੇਰੇ ਰਕਮ ਖਰਚ ਕੀਤੀ ਗਈ ਸੀ ਤੇ ਵੀਜ਼ਾ ਲੱਗਣ ਤੋਂ ਬਾਅਦ ਉਹ ਬਦਲ ਗਈ। ਮ੍ਰਿਤਕ ਵੱਲੋਂ ਸੁਸਾਈਡ ਨੋਟ ਵਿੱਚ ਆਪਣੀ ਮਾਂ ਅਤੇ ਪਤਨੀ ਤੋਂ ਮਾਫੀ ਵੀ ਮੰਗੀ ਗਈ ਹੈ। ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ: ਥਾਣੇਦਾਰ ਦੇ ਪੁੱਤ ਨੇ ਸੁਸਾਈਡ ਨੋਟ ਲਿਖ ਘਰ ਚ ਚੁੱਕ ਲਿਆ ਖੌਫਨਾਕ ਕਦਮ- ਪਰਿਵਾਰ ਚ ਪਿਆ ਚੀਕ ਚਿਹਾੜਾ
ਤਾਜਾ ਖ਼ਬਰਾਂ
ਪੰਜਾਬ: ਥਾਣੇਦਾਰ ਦੇ ਪੁੱਤ ਨੇ ਸੁਸਾਈਡ ਨੋਟ ਲਿਖ ਘਰ ਚ ਚੁੱਕ ਲਿਆ ਖੌਫਨਾਕ ਕਦਮ- ਪਰਿਵਾਰ ਚ ਪਿਆ ਚੀਕ ਚਿਹਾੜਾ
Previous Postਫੋਨ ਰਿਪੇਅਰ ਕਰਨਾ ਪਿਆ ਮਹਿੰਗਾ, ਇਸ ਤਰੀਕੇ ਨਾਲ ਖਾਤੇ ਚੋਂ ਉਡਾਏ ਲੱਖਾਂ ਰੁਪਏ
Next Postਭਿਆਨਕ ਹਾਦਸੇ ਚ 4 ਨੌਜਵਾਨਾਂ ਦੀ ਹੋਈ ਮੌਤ, ਦੀਵਾਲੀ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ