ਪੰਜਾਬ ਤੋਂ ਗਈ ਸੰਗਤ ਦਾ ਭਰਿਆ ਹੋਇਆ ਟਰੱਕ ਪਲਟਿਆ ਹੋਈਆਂ ਏਨੀਆਂ ਮੌਤਾਂ ਅਤੇ ਏਨੇ ਜਖਮੀ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਹੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਅਤੇ ਉਤਸ਼ਾਹ ਵੇਖਿਆ ਗਿਆ,ਉਥੇ ਹੀ ਆਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਹੁਤ ਸਾਰੇ ਸ਼ਰਧਾਲੂ ਲਗਾਤਾਰ ਸਮਾਗਮ ਵਿੱਚ ਪਹੁੰਚ ਰਹੇ ਸਨ। ਜਿੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਇਨ੍ਹਾਂ ਸਮਾਗਮਾਂ ਵਿੱਚ ਪਹੁੰਚੇ ਉਥੇ ਹੀ ਰਸਤੇ ਵਿੱਚ ਆਉਂਦਿਆਂ ਹੋਇਆਂ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਨ ਕਾਰਨ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਬਹੁਤ ਸਾਰੇ ਪਰਿਵਾਰ ਜਿੱਥੇ ਧਾਰਮਿਕ ਅਸਥਾਨਾਂ ਉਪਰ ਨਤਮਸਤਕ ਹੋਣ ਲਈ ਜਾਂਦੇ ਹਨ ਉਥੇ ਹੀ ਵਾਪਰਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੰਜਾਬ ਤੋਂ ਗਈ ਸੰਗਤ ਦੇ ਭਰੇ ਟਰੱਕ ਦੇ ਪਲਟਣ ਕਾਰਨ ਏਨੀਆ ਮੌਤਾਂ ਤੇ ਏਨੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਿਮਾਚਲ ਦੇ ਊਨਾ ਜ਼ਿਲ੍ਹੇ ਅਧੀਨ ਆਉਂਦੇ ਅੰਬ ਉਪ ਮੰਡਲ ਦੇ ਪੰਜੋਆ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਤਰਨਤਾਰਨ ਪੰਜਾਬ ਤੋਂ ਸ਼ਰਧਾਲੂਆਂ ਨਾਲ ਭਰਿਆ ਹੋਇਆ ਟਰੱਕ ਬਾਬਾ ਵਡਭਾਗ ਸਿੰਘ ਦੇ ਡੇਰੇ ਤੋਂ ਵਾਪਸ ਪਰਤ ਰਿਹਾ ਸੀ। ਜਿੱਥੇ ਇਹ ਸਾਰੇ ਸ਼ਰਧਾਲੂ ਬਾਬਾ ਵਡਭਾਗ ਸਿੰਘ ਮੇਡੀ ਵਿਚ ਨਤਮਸਤਕ ਹੋਣ ਲਈ ਹੋਲੇ ਮਹੱਲੇ ਦੇ ਮੌਕੇ ਤੇ ਗਏ ਹੋਏ ਸਨ।

ਟਰੱਕ ਦੇ ਪਲਟਣ ਕਾਰਨ ਜਿੱਥੇ ਬਹੁਤ ਸਾਰੇ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਉਥੇ ਹੀ ਕਈ ਸ਼ਰਧਾਲੂਆਂ ਨੂੰ ਜ਼ਖਮੀ ਹਾਲਤ ਵਿਚ ਅੰਬ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਹਾਦਸੇ ਕਾਰਨ 41 ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਹਨਾਂ ਵਿੱਚੋ 11 ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜਲਦ ਹੀ ਰਾਹਤ ਟੀਮਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਣਾ ਸ਼ੁਰੂ ਕੀਤਾ।

ਦੱਸਿਆ ਗਿਆ ਹੈ ਕਿ ਜ਼ਖਮੀ ਹੋਣ ਵਾਲਿਆਂ ਵਿਚ ਕੁਝ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਹਨ। ਉੱਥੇ ਹੀ ਇਸ ਹਾਦਸੇ ਕਾਰਨ 42 ਸਾਲਾ ਜਗਤਾਰ ਸਿੰਘ ਅਤੇ 40 ਸਾਲਾ ਰਾਜ ਕੌਰ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਿਸ ਸਮੇਂ ਤੇਜ਼ ਰਫਤਾਰ ਟਰੱਕ ਮੋੜ ਕੱਟਣ ਲੱਗੇ ਆਪਣਾ ਸੰਤੁਲਨ ਖੋਹ ਬੈਠਾ ਅਤੇ ਖਾਈ ਵਿਚ ਡਿਗ ਗਿਆ। ਇਸ ਹਾਦਸੇ ਦੀ ਜਾਣਕਾਰੀ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਜਾ ਰਹੀ ਹੈ।