ਪੰਜਾਬ: ਜਮੀਨੀ ਵਿਵਾਦ ਚ ਹੋਏ ਧੱਕੇ ਕਾਰਨ ਨੌਜਵਾਨ ਕੁੜੀ ਨੇ ਕੀਤੀ ਖ਼ੁਦਕੁਸ਼ੀ, ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਦੇ ਆਪਸੀ ਮਤਭੇਦ ਇਸ ਕਦਰ ਵੱਧ ਜਾਂਦੇ ਹਨ ਕੇ ਲੋਕਾਂ ਵੱਲੋਂ ਇਕ-ਦੂਸਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਇਕ ਦੂਜੇ ਉਪਰ ਹਮਲਾ ਕੀਤਾ ਜਾਂਦਾ ਹੈ ਜਿਥੇ ਪੁਲਿਸ ਦੀ ਕਾਰਵਾਈ ਦੇ ਚਲਦਿਆਂ ਹੋਇਆਂ ਕਈ ਘਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉੱਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਪੰਜਾਬ ਵਿੱਚ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਕੁੜੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਇਹ ਘਟਨਾ ਅਬੋਹਰ ਦੇ ਹਲਕਾ ਬੱਲੂਆਣਾ ਅਧੀਨ ਆਉਂਦੇ ਪਿੰਡ ਨਿਹਾਲਗੜ੍ਹ ਤੋਂ ਸਾਹਮਣੇ ਆਈ ਹੈ। ਅੱਜ ਇਥੇ ਇਸ ਪਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿਚਕਾਰ ਝਗੜਾ ਹੋ ਗਿਆ ਸੀ ਜਿੱਥੇ ਇਸ ਝਗੜੇ ਦੇ ਦੌਰਾਨ ਹੀ ਪਰਿਵਾਰ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇੰਨੇ ਨੂੰ ਲੈ ਕੇ ਜਿੱਥੇ ਵਿਨੋਦ ਕੁਮਾਰ ਦੇ ਪਰਵਾਰ ਉਤੇ ਪੁਲੀਸ ਵੱਲੋਂ ਧਾਰਾ 302 ਦੇ ਤਹਿਤ ਜੇਲ ਵਿੱਚ ਕੈਦ ਕਰ ਦਿੱਤਾ ਗਿਆ।

ਵਿਨੋਦ ਕੁਮਾਰ ਵੱਲੋਂ ਜਿੱਥੇ ਇਸ ਜ਼ਮੀਨ ਦੇ ਉੱਪਰ 70 ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਸੀ। ਦੂਜੀ ਧਿਰ ਨੇ ਗਿਰਦਾਵਰੀ ਤੁੜਵਾ ਕੇ ਇਸ ਉੱਤੇ ਆਪਣਾ ਹੀ ਕਬਜ਼ਾ ਕਰਨ ਦੇ ਚਲਦਿਆਂ ਹੋਇਆ ਪਰਵਾਰ ਨੂੰ ਫਸਾ ਦਿੱਤਾ ਹੈ। ਪਰਵਾਰ ਦੀ ਬੇਟੀ ਜੋ ਕਿ ਦਿੱਲੀ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ। ਉਥੇ ਹੀ ਕਾਜਲ ਸਰਮਾ ਪਰਿਵਾਰ ਦੇ ਵਿਵਾਦ ਨੂੰ ਲੈ ਕੇ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰ ਰਹੀ ਸੀ ਜਿਸ ਨੂੰ ਮਹਿਸੂਸ ਹੁੰਦਾ ਸੀ ਕਿ ਉਸਦਾ ਪਰਿਵਾਰ ਬੇਕਸੂਰ ਹੈ ਇਸ ਕਾਰਨ ਉਸ ਕੁੜੀ ਵੱਲੋਂ ਖੁਦਕੁਸ਼ੀ ਕਰ ਲਈ ਅਤੇ ਪਿੰਡ ਵਾਸੀਆਂ ਵੱਲੋਂ ਲਾਸ਼ ਨੂੰ ਪਿੰਡ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪਰਿਵਾਰ ਨਾਲ ਇਨਸਾਫ਼ ਕੀਤਾ ਜਾਵੇ ਕਿਉਂਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਨਾਲ ਧੱਕਾ ਹੋਇਆ ਹੈ। ਜਿੱਥੇ ਮਾਤਾ ਪਿਤਾ ਨੂੰ ਬੇਟੀ ਦੇ ਸਸਕਾਰ ਤੋਂ ਬਾਅਦ ਪੁਲਿਸ ਵੱਲੋਂ ਫਿਰ ਤੋਂ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ।