ਪੰਜਾਬ: ਚਾਰਜਰ ਚ ਕਰੰਟ ਆਉਣ ਨਾਲ ਹੋਈ 12 ਸਾਲਾਂ ਪੁੱਤ ਦੀ ਮੌਤ

ਆਈ ਤਾਜਾ ਵੱਡੀ ਖਬਰ 

ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜਿਥੇ ਮਾਪਿਆਂ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ ਉਥੇ ਹੀ ਬੱਚਿਆਂ ਨੂੰ ਕਈ ਵਾਰ ਅਜਿਹੇ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਕਿਸੇ ਮਾਪੇ ਵੱਲੋਂ ਸੋਚਿਆ ਨਹੀਂ ਜਾਂਦਾ। ਬਹੁਤ ਸਾਰੇ ਬੱਚੇ ਜਿੱਥੇ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਉਥੇ ਹੀ ਘਰਾਂ ਵਿੱਚ ਵੀ ਅਚਾਨਕ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਬੱਚਿਆਂ ਦੀ ਜਾਨ ਚਲੇ ਜਾਂਦੀ ਹੈ। ਬੱਚੇ ਘਰ ਦੀ ਰੌਣਕ ਹੁੰਦੇ ਹਨ ਅਤੇ ਆਪਣੇ ਮਾਂ-ਬਾਪ ਦੀ ਜਾਨ ਹੁੰਦੇ ਹਨ ਉਥੇ ਹੀ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਕਈ ਪਰਿਵਾਰਾਂ ਵਿੱਚ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਜਿਥੇ ਬਹੁਤ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਮਾਪਿਆਂ ਦੇ ਦਿਲ ਵਿੱਚ ਡਰ ਪੈਦਾ ਹੋ ਜਾਂਦਾ ਹੈ। ਹੁਣ ਇਥੇ ਇਕ ਚਾਰਜਰ ਵਿੱਚ ਕਰੰਟ ਆਉਣ ਨਾਲ 12 ਸਾਲਾ ਬੱਚੇ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਦੇ ਗਾਂਧੀਆ ਪਨਿਆੜ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 12 ਸਾਲਾਂ ਦੇ ਬੱਚੇ ਦੀ ਉਸ ਸਮੇਂ ਮੌਤ ਹੋ ਗਈ।

ਜਦੋ ਇਹ ਬੱਚਾ ਆਪਣੇ ਘਰ ਵਿੱਚ ਮੋਬਾਇਲ ਫੋਨ ਨੂੰ ਚਾਰਜ ਤੇ ਲਗਾ ਰਿਹਾ ਸੀ ਅਤੇ ਤਾਰ ਵਿੱਚ ਕਰੰਟ ਆਉਣ ਨਾਲ ਇਹ ਬੱਚਾ ਜਿਥੇ ਬਿਜਲੀ ਦੀ ਤਾਰ ਦੇ ਕਰੰਟ ਦੀ ਚਪੇਟ ਵਿਚ ਆ ਗਿਆ ਅਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿੱਥੇ ਇਸ ਮ੍ਰਿਤਕ ਬੱਚੇ ਲਵਲੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਉਥੇ ਹੀ ਇਸ ਬੱਚੇ ਦੇ ਮਾਪਿਆਂ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ।

ਇਸ ਸਾਰੀ ਘਟਨਾ ਦੀ ਜਾਣਕਾਰੀ ਜਿੱਥੇ ਮ੍ਰਿਤਕ ਬੱਚੇ ਲਈ ਤੇ ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਹੈ। ਉੱਥੇ ਹੀ ਉਨ੍ਹਾਂ ਦੱਸਿਆ ਹੈ ਕੇ ਮ੍ਰਿਤਕ ਬੱਚੇ ਦੇ ਘਰ ਦੇ ਹਾਲਾਤ ਸਹੀ ਨਹੀਂ ਹਨ ਅਤੇ ਮਾਲੀ ਹਾਲਤ ਕਾਫ਼ੀ ਖਸਤਾ ਹੈ।