ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਮੌਜੂਦਾ ਸਮੇਂ ਦੌਰਾਨ ਬਹੁਤ ਸਾਰੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਆਏ ਦਿਨ ਕੋਈ ਨਾ ਕੋਈ ਨਵੀਂ ਖਬਰ ਦੇਸ਼ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਵਿਚ ਸ਼ਾਮਲ ਹੁੰਦੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚੋਂ ਕੁਝ ਮੁੱਦੇ ਬੇਹੱਦ ਅਹਿਮ ਮੁੱਦੇ ਹਨ ਜਿਨ੍ਹਾਂ ਉਪਰ ਸਮੇਂ ਅਨੁਸਾਰ ਕੰਮ ਕਰ ਲਿਆ ਜਾਣਾ ਵੀ ਜ਼ਰੂਰੀ ਹੁੰਦਾ ਹੈ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਵਿਚ ਇਸ ਕੋਰੋਨਾ ਕਾਲ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਇਨ੍ਹਾਂ ਦੇ ਵਿੱਚੋਂ ਹੀ ਇੱਕ ਫੈਸਲਾ ਚੋਣਾਂ ਦੇ ਨਾਲ ਜੁੜਿਆ ਹੋਇਆ ਸੀ।
ਜਿਸ ਦੇ ਤਹਿਤ ਹੀ ਪੰਜਾਬ ਦੇ ਵਿੱਚ ਵੀ ਇੱਕ ਅਹਿਮ ਐਲਾਨ ਹੋ ਚੁੱਕਾ ਹੈ। ਪੰਜਾਬ ਦੇ ਵਿੱਚ ਅਗਲੇ ਮਹੀਨੇ ਲੋਕਲ ਬਾਡੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਾਸਤੇ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਤਹਿਤ ਇਸ ਸਾਰੀ ਚੋਣ ਪ੍ਰਕਿਰਿਆ ਨੂੰ 30 ਜਨਵਰੀ ਤੋਂ ਲੈ ਕੇ 17 ਫਰਵਰੀ ਤੱਕ ਨਿਪਟਾ ਲਿਆ ਜਾਵੇਗਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਤੀ 30 ਜਨਵਰੀ ਨਿਸ਼ਚਿਤ ਕਰ ਦਿਤੀ ਗਈ ਹੈ ਜੋ 3 ਫਰਵਰੀ ਤੱਕ ਰਹੇਗੀ। ਇਸ ਦੌਰਾਨ ਨਾਮਜ਼ਦਗੀ ਪੱਤਰ ਨੂੰ ਵਾਪਸ ਲੈਣ ਦੀ ਆਖ਼ਰੀ ਤਰੀਖ 5 ਫਰਵਰੀ ਨੂੰ ਮੁਕੱਰਰ ਕਰ ਦਿੱਤੀ ਗਈ ਹੈ।
8 ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਪੈਣਗੀਆਂ ਜਦ ਕੇ 109 ਸਿਟੀ ਕੌਂਸਲ ਅਤੇ ਨਗਰ ਪੰਚਾਇਤਾਂ ਦੇ ਲਈ ਵੋਟਾਂ ਵੀ ਇਸੇ ਹੀ ਦਿਨ ਪੁਆਈਆਂ ਜਾਣਗੀਆਂ। 14 ਫਰਵਰੀ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਨ ਦਾ ਕੰਮ ਚੱਲੇਗਾ ਜੋ ਅਗਲੇ ਤਿੰਨ ਦਿਨ ਤੱਕ ਜਾਰੀ ਰਹੇਗਾ। ਇਨ੍ਹਾਂ ਸਾਰੀਆਂ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਹੀ ਐਲਾਨ ਦਿੱਤੇ ਜਾਣਗੇ। ਇਨ੍ਹਾਂ ਚੋਣਾਂ ਦੇ ਦੌਰਾਨ ਕਾਰਪੋਰੇਸ਼ਨਾਂ ਵਿੱਚ 400 ਕੌਂਸਲਰ ਮੈਂਬਰਾਂ ਨੂੰ ਚੁਣਿਆ ਜਾਵੇਗਾ। ਜਦ ਕਿ ਸਿਟੀ ਕੌਂਸਲ ਅਤੇ ਮੈਂਬਰ ਪੰਚਾਇਤਾਂ ਵਾਸਤੇ 1902 ਮੈਂਬਰ ਚੁਣੇ ਜਾਣਗੇ।
ਪੰਜਾਬ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਸੰਬੰਧ ਵਿੱਚ 3,915,280 ਰਜਿਸਟਰਡ ਵੋਟਰਜ਼ ਪੰਜਾਬ ਦੇ ਵਿਚ ਮੌਜੂਦ ਹਨ। ਕੋਰੋਨਾ ਕਾਲ ਦੇ ਸਮੇਂ ਦੌਰਾਨ ਦੇਸ਼ ਅੰਦਰ ਇਸ ਤਰ੍ਹਾਂ ਦੀਆਂ ਚੋਣਾਂ ਪਹਿਲੀ ਵਾਰ ਨਹੀਂ ਹੋ ਰਹੀਆਂ। ਇਨ੍ਹਾਂ ਚੋਣਾਂ ਤੋਂ ਪਹਿਲਾਂ ਵੀ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਕਰਵਾਈਆਂ ਜਾ ਚੁੱਕੀਆਂ ਹਨ।
Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ – ਆਈ ਤਾਜਾ ਵੱਡੀ ਖਬਰ
Next Postਦਿੱਲੀ ਬਾਡਰ ਤੇ ਲੰਗਰ ਚ ਸੇਵਾ ਕਰਦੇ ਕਿਸਾਨ ਨਾਲ ਵਾਪਰ ਗਿਆ ਇਹ ਭਾਣਾ , ਛਾਈ ਸੋਗ ਦੀ ਲਹਿਰ