ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਆਏ ਦਿਨ ਹੀ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਕਹਿੰਦੇ ਨੇ ਕਿ ਐਕਸੀਡੈਂਟ ਦਾ ਤੇ ਨਾਮ ਹੀ ਮਾੜਾ ਹੁੰਦਾ ਹੈ ,ਜਦੋਂ ਵੀ ਇਸ ਨੂੰ ਸੁਣਦੇ ਹਾਂ, ਤਾਂ ਹਰ ਕੋਈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਖ਼ੈਰੀਅਤ ਮੰਗਦਾ ਹੈ। ਜਿਸ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ,ਜਿਸ ਦਾ ਜ਼ਿਕਰ ਹੋਇਆ ਹੋਵੇ। ਅੱਜ ਕੱਲ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੇ ਜਾਂਦੀਆਂ ਹਨ।
ਇਸ ਵਰ੍ਹੇ ਵਿੱਚ ਦੁਖਦਾਈ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਹੀ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਏਥੇ ਹੀ ਇੱਕ ਘਟਨਾ ਉੜਮੁੜ ਟਾਂਡਾ ਤੋ ਸਾਹਮਣੇ ਆਈ ਹੈ। ਜਿੱਥੇ ਇਕ ਸਵਾਰੀਆਂ ਨਾਲ ਭਰੀ ਬੱਸ ਅਤੇ ਐਕਟਿਵਾ ਸਵਾਰ ਪਿਓ-ਪੁੱਤ ਦੀ ਟੱਕਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ 6 ਵਜੇ ਵਾਪਰਿਆ, ਜਦੋਂ ਜਲੰਧਰ ਪਠਾਂਨਕੋਟ ਰਾਸਟਰੀ ਮਾਰਗ ਤੇ ਹਰਸੀ ਪਿੰਡ ਨੇੜੇ ਸਵਾਰੀਆਂ ਨਾਲ ਭਰੀ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ਤੇ ਪਲਟ ਗਈ।
ਇਸ ਹਾਦਸੇ ਵਿਚ ਬਸ ਦੀ ਚਪੇਟ ਵਿੱਚ ਐਕਟਿਵਾ ਸਵਾਰ ਪਿਉ ਪੁੱਤਰ ਦੇ ਆਉਣ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਸ ਵਿਚ ਸਵਾਰ ਸਵਾਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ । ਜ਼ਖਮੀਆਂ ਨੂੰ ਹਸਪਤਾਲ ਟਾਂਡਾ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ ਤੇ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਦੇ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਜ਼ਖ਼ਮੀਆਂ ਵਿੱਚ ਬੱਸ ਸਵਾਰ ਬਾਲ ਕਿਸ਼ਨ ਪੁੱਤਰ ਹੰਸ ਰਾਜ ਵਾਸੀ ਬਸੌਲੀ ਜੰਮੂ, ਰਕੇਸ਼ ਕੁਮਾਰ ਪੁੱਤਰ ਢੁੰਡੀ ਰਾਮ ਰਾਮਨਗਰ, ਸੁਭਾਸ਼ਚੰਦਰ ਅਤੇ ਸਾਕਸ਼ੀ ਸਾਰੇ ਨਿਵਾਸੀ ਜੰਮੂ ਜਖਮੀ ਹੋਏ ਹਨ। ਇਸ ਮੌਕੇ ਤੇ ਐਕਟਿਵਾ ਸਵਾਰ ਮ੍ਰਿਤਕ ਪਿਓ-ਪੁੱਤਰ ਦੀ ਪਹਿਚਾਣ ਕਸ਼ਮੀਰੀ ਲਾਲ ਪੁੱਤਰ ਤੇਜੂ ਰਾਮ , ਉਸ ਦਾ ਪੁੱਤਰ ਵਿਪਨ ਕੁਮਾਰ , ਜੋ ਕੇ ਟਾਂਡਾ ਤੋਂ ਪਿੰਡ ਆਲਮਪੁਰ ਜਾ ਰਹੇ ਸਨ। ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਿਸ ਨੂੰ ਸੂਚਨਾ ਮਿਲਦੇ ਹੀ ਘਟਨਾ ਸਥਾਨ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਾਂਡਾ ਥਾਣਾ ਮੁਖੀ ਬਿਕਰਮ ਸਿੰਘ ਨੇ ਪੁਲਸ ਪਾਰਟੀ ਨਾਲ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
Previous Postਹੋ ਜਾਵੋ ਸਾਵਧਾਨ-ਪੰਜਾਬ ਸਰਕਾਰ ਨੇ ਕਰਤੀ ਸਖਤੀ, ਹੁਣ ਇਸ ਕਾਰਨ ਕਲਰਕ ਤੇ ਕੋਚ ਵੀ ਕੱਟਣਗੇ ਚਲਾਨ
Next Postਕੇਂਦਰ ਤੋਂ ਕਿਸਾਨਾਂ ਲਈ ਆਈ ਹੁਣ ਇਹ ਵੱਡੀ ਖੁਸ਼ਖਬਰੀ , ਸਰਕਾਰ ਨੇ ਕੀਤਾ ਇਹ ਐਲਾਨ