ਪੰਜਾਬ ਚ ਵਾਪਰੀ ਵੱਡੀ ਵਾਰਦਾਤ , 30 ਤੋਂ 40 ਬੰਦੇ ਫੂਕ ਗਏ ਘਰ ਮਚਾਈ ਤਬਾਹੀ

ਕਹਿੰਦੇ ਨੇ ਕਿ ਸਭ ਤੋਂ ਔਖਾ ਹੁੰਦਾ ਹੈ ਘਰ ਬਣਾਉਣਾ , ਜਿਸ ਵਾਸਤੇ ਮਨੁੱਖ ਬਹੁਤ ਮਿਹਨਤ ਕਰਦਾ ਹੈ , ਸਖਤ ਮਿਹਨਤ ਤੋਂ ਬਾਅਦ ਮਨੁੱਖ ਆਪਣਾ ਘਰ ਬਣਾ ਪਾਉਂਦਾ ਹੈ। ਪਰ ਜਦੋਂ ਕੋਈ ਸੁਪਨਿਆਂ ਦੇ ਬਣਾਏ ਘਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ , ਮਨੁੱਖ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਬਚਾ ਸਕੇ ਤੇ ਉਸ ਵਾਸਤੇ ਇਹ ਘੜੀ ਲੰਘਾਉਣੀ ਬਹੁਤ ਜਿਆਦਾ ਔਖੀ ਹੋ ਜਾਂਦੀ ਹੈ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਪੰਜਾਬ ਅੰਦਰ ਇੱਕ ਵੱਡੀ ਵਾਰਦਾਤ ਵਾਪਰੀ 30 ਤੋਂ 40 ਬੰਦੇ ਕਿਸੇ ਦਾ ਚਾਵਾਂ ਨਾਲ ਬਣਾਇਆ ਹੋਇਆ ਘਰ ਮਿੰਟਾਂ ਦੇ ਨਾਲ ਅੱਗ ਲਾ ਕੇ ਫੂਕ ਗਏ ਤੇ ਇਸ ਘਰ ਦੇ ਵਿੱਚ ਪਈ ਇੱਕ ਵੀ ਚੀਜ਼ ਨਹੀਂ ਬਚੀ । ਮਾਮਲਾ ਅੰਮ੍ਰਿਤਸਰ ਦੇ ਨਾਲ ਜੁੜਿਆ ਹੋਇਆ ਹੈ , ਜਿੱਥੇ ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ‘ਚ ਪੁਰਾਣੀ ਰੰਜਿਸ਼ ਦੇ ਚਲਦੇ ਕੁੱਝ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਗਈ। ਇੰਨਾ ਹੀ ਨਹੀਂ ਸਗੋਂ ਘਰ ਨੂੰ ਅੱਗ ਵੀ ਲਗਾਈ ਗਈ। ਇਸ ਦੌਰਾਨ ਘਰ ‘ਚ ਦੋ ਔਰਤਾਂ ਅਤੇ ਇਕ ਬੱਚਾ ਮੌਜੂਦ ਸੀ। ਜਿਹੜੇ ਇਸ ਸਭ ਨੂੰ ਵੇਖ ਕੇ ਡਰ ਗਏ । ਇਸ ਖੌਫਨਾਕ ਘਟਨਾ ਨੂੰ ਅੱਖਾਂ ਸਾਹਮਣੇ ਵੇਖਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ 30 ਤੋਂ 40 ਵਿਅਕਤੀਆਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਪਹਿਲਾ ਸਾਰੇ ਸਾਮਾਨ ਦੀ ਭੰਨਤੋੜ ਕੀਤੀ ਗਈ ਅਤੇ ਉਸ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ ਗਈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਰ ਦੀ ਛੱਤ ‘ਤੇ ਭੱਜ ਕੇ ਆਪਣੀ ਜਾਨ ਬਚਾਈ ਗਈ । ਇਸ ਹਮਲੇ ਤੋਂ ਬਾਅਦ ਪੀੜਿਤ ਪਰਿਵਾਰ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ, ਪਰ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ । ਜਿਸ ਦੇ ਚਲਦੇ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।