ਪੰਜਾਬ ਚ ਵਾਪਰਿਆ ਕਹਿਰ, ਖੇਤਾਂ ਚ ਕੰਮ ਕਰਦੇ 2 ਸਕੇ ਭਰਾਵਾਂ ਦੀ ਹੋਈ ਇਸ ਤਰਾਂ ਦਰਦਨਾਕ ਮੌਤ, ਇਲਾਕੇ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਜਿੱਥੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਕੰਮ ਹੋ ਚੁੱਕਾ ਹੈ ਅਤੇ ਫ਼ਸਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਬਰਸਾਤ ਦਾ ਭਰਪੂਰ ਫਾਇਦਾ ਵੀ ਕਿਸਾਨਾਂ ਨੂੰ ਹੋਇਆ ਹੈ। ਪਰ ਬਰਸਾਤ ਦੇ ਦਿਨਾਂ ਵਿੱਚ ਜਿੱਥੇ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਲਗਾਉਣ ਵਾਸਤੇ ਬਿਜਲੀ ਦੀ ਜ਼ਰੂਰਤ ਹੈ ਉਥੇ ਹੀ ਇਸ ਬਿਜਲੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਜਿਥੇ ਕਈ ਲੋਕ ਖੇਤਾਂ ਵਿਚ ਕੰਮ ਕਰਦੇ ਹੋਏ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਪੰਜਾਬ ਵਿੱਚ ਏਥੇ ਵਾਪਰਿਆ ਕਹਿਰ, ਜਿੱਥੇ ਖੇਤਾਂ ਚ ਕੰਮ ਕਰਦੇ 2 ਸਕੇ ਭਰਾਵਾਂ ਦੀ ਹੋਈ ਇਸ ਤਰਾਂ ਦਰਦਨਾਕ ਮੌਤ, ਜਿਸ ਨਾਲ ਇਲਾਕੇ ਚ ਪਿਆ ਸੋਗ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਮਾ ਮੰਡੀ ਅਧੀਨ ਆਉਂਦੇ ਪਿੰਡ ਫਲੇੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ ਵਿਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਦੋ ਸਕੇ ਭਰਾਵਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖੇਤਾਂ ਦੇ ਵਿੱਚ ਇੱਕ ਹੀ ਘਰ ਦੇ ਦੋ ਨੌਜਵਾਨ ਅਤੇ ਸਕੇ ਭਰਾ ਖੇਤਾਂ ‘ਚ ਕੰਮ ਕਰ ਰਹੇ ਸਨ ਤਾਂ ਉਸੇ ਸਮੇਂ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਗਈ

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁਖ ਅਤੇ ਕਲੱਬ ਪ੍ਰਧਾਨ ਹਰਦੀਪ ਸਿੰਘ ਭੰਗੂ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਪਿੰਡ ਦੇ ਦੋ ਨੌਜਵਾਨ ਬੱਲਾ ਰਾਮ (23 ਸਾਲ) ਅਤੇ ਵਿੱਕੀ ਸ਼ਰਮਾ (28 ਸਾਲ) ਸਪੁੱਤਰ ਸਵ: ਮਿੱਠੂ ਰਾਮ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ, ਜਦੋਂ ਉਹ ਦੋਨੋਂ ਖੇਤ ਵਿੱਚ ਕੰਮ ਕਰਦੇ ਹੋਏ ਕਰੰਟ ਦੀ ਚਪੇਟ ਵਿਚ ਆ ਗਏ ਅਤੇ ਦੋਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਥੇ ਹੀ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ ਅਤੇ ਸੱਭ ਵਲੋ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ।