ਆਈ ਤਾਜਾ ਵੱਡੀ ਖਬਰ
ਸਮੇਂ ਦੇ ਅੰਦਰ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ ਜਿਨ੍ਹਾਂ ਦੇ ਨਾਲ ਪ੍ਰਸਥਿਤੀਆਂ ਵੀ ਬਦਲ ਰਹੀਆਂ ਹਨ। ਇਨਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੇ ਨਾਲ ਸੰ-ਕ-ਟ ਦੇ ਬੱਦਲ ਅਜੇ ਤੱਕ ਮੰਡਰਾ ਰਹੇ ਹਨ। ਜੋ ਕਿ ਇਸ ਸੰਸਾਰ ਦੇ ਵਿਚ ਬੇਹੱਦ ਗਹਿਰੀ ਚਿੰ-ਤਾ ਦਾ ਵਿਸ਼ਾ ਬਣੇ ਹੋਏ ਹਨ। ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਅਜੇ ਤੱਕ ਵੀ ਇੱਕ ਬਿਮਾਰੀ ਆਪਣਾ ਕ-ਹਿ-ਰ ਲੋਕਾਂ ਉਪਰ ਬਰਸਾ ਰਹੀ ਹੈ। ਬੀਤੇ ਕੁਝ ਮਹੀਨਿਆਂ ਦੌਰਾਨ ਜਿਸ ਬਿ-ਮਾ-ਰੀ ਦੇ ਕੇਸਾਂ ਵਿੱਚ ਬਹੁਤ ਵੱਡੀ ਕਮੀ ਦੇਖਣ ਨੂੰ ਮਿਲੀ ਸੀ ਉਸ ਬਿਮਾਰੀ ਦੇ ਨਵੇਂ ਮਾਮਲੇ ਹੁਣ ਇਕ ਵਾਰ ਫਿਰ ਤੋਂ ਵੱਡੀ ਤਾਦਾਦ ਦੇ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਜਿਸ ਉਪਰ ਠੱਲ੍ਹ ਪਾਉਣ ਦੇ ਲਈ ਹੁਣ ਕੇਂਦਰ ਸਰਕਾਰ ਨੇ ਕੁਝ ਖਾਸ ਲੋੜੀਂਦੇ ਕਦਮ ਚੁੱਕੇ ਹਨ। ਕੇਂਦਰ ਸਰਕਾਰ ਨੇ ਦੇਸ਼ ਦੇ ਅੰਦਰ ਮਹਾਰਾਸ਼ਟਰ ਅਤੇ ਪੰਜਾਬ ਦੇ ਵਿਚ ਵਧ ਰਹੇ ਕੇਸਾਂ ਉਪਰ ਕੰਟਰੋਲ ਕਰਨ ਦੇ ਲਈ ਉੱਚ ਪੱਧਰੀ ਬਹੁ ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਦਾ ਗਠਨ ਕਰਕੇ ਭੇਜਿਆ ਹੈ। ਜਿਸ ਦੌਰਾਨ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਟੈਸਟ-ਟਰੈਕ-ਟਰੀਟ ਦੀ ਰਣਨੀਤੀ ਨੂੰ ਅਪਣਾ ਕੇ ਅਤੇ ਮੁੱਢਲੀ ਪਹਿਲ ਵਾਲੇ ਵਰਗਾਂ ਦੇ ਲੋਕਾਂ ਦਾ ਕੋਰੋਨਾ ਤੋਂ ਬਚਾਣ ਦੇ ਲਈ ਟੀਕਾਕਰਣ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਿਹਤ ਮੰਤਰਾਲੇ ਵੱਲੋਂ ਬਣਾਈਆਂ ਗਈਆਂ ਇਹ ਟੀਮਾਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਉਥੇ ਕੇਸਾਂ ਦੇ ਵਧਣ ਦੇ ਕਾਰਨ ਅਤੇ ਰੋਕਥਾਮ ਨਾਲ ਸਬੰਧਤ ਜਾਣਕਾਰੀ ਮੁੱਖ ਸਕੱਤਰੇਤ ਅਤੇ ਸਿਹਤ ਸਕੱਤਰੇਤ ਨੂੰ ਦੇਣਗੀਆਂ। ਇਸ ਸਬੰਧੀ ਬਿਆਨ ਜਾਰੀ ਕਰਦੇ ਹੋਏ ਸਿਹਤ ਮੰਤਰਾਲੇ ਦੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਨੀਤੀ ਆਯੋਗ ਦੀ ਸਿਹਤ ਸੰਸਥਾ ਦੇ ਮੈਂਬਰ ਵਿਨੋਦ ਕੇ. ਪੌਲ ਨੇ ਦੱਸਿਆ ਕਿ ਅੱਜ ਹਰਿਆਣਾ, ਆਂਧਰਾ ਪ੍ਰਦੇਸ਼, ਉੜੀਸਾ, ਗੋਆ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਅਤੇ ਚੰਡੀਗੜ੍ਹ ਦੇ ਸਿਹਤ ਸਕੱਤਰ ਅਤੇ ਕੌਮੀ ਸਿਹਤ ਮਿਸ਼ਨ ਦੇ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ ਗਈ ਹੈ।
ਜਿਸ ਦੌਰਾਨ ਸਬੰਧਤ ਥਾਵਾਂ ਉਪਰ ਕੋਰੋਨਾ ਦੀ ਰੋਕਥਾਮ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ ਅਤੇ ਮੁੱਢਲੀ ਪਹਿਲ ਵਾਲੇ ਸਮੂਹ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਕਰਨ ਲਈ ਆਖਿਆ ਗਿਆ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿਚ ਰਾਤ ਦੇ ਸਮੇਂ ਦਾ ਕ-ਰ-ਫ਼ਿ-ਊ ਲੱਗ ਚੁੱਕਾ ਹੈ ਜਿਸ ਦੀ ਸਮਾਂ-ਸੀਮਾਂ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ।
Previous Postਪੰਜਾਬ : ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ , ਛਾਈ ਸੋਗ ਦੀ ਲਹਿਰ
Next Postਪੰਜਾਬ ਚ ਦਿਨ ਦੇ ਕਰਫਿਊ ਲਗਨ ਬਾਰੇ ਇਸ ਲੀਡਰ ਨੇ ਦਿੱਤਾ ਇਹ ਵੱਡਾ ਬਿਆਨ – ਸਾਰੇ ਪਾਸੇ ਹੋ ਗਈ ਚਰਚਾ