ਪੰਜਾਬ ਚ ਮੌਸਮ ਵਿਭਾਗ ਵਲੋਂ ਤੇਜ ਹਵਾਵਾਂ ਅਤੇ ਮੀਹ ਪੈਣ ਨੂੰ ਲੈਕੇ ਆਈ ਵੱਡੀ ਖਬਰ, ਗਰਮੀ ਤੋਂ ਮਿਲੇਗੀ ਰਾਹਤ

ਆਈ ਤਾਜ਼ਾ ਵੱਡੀ ਖਬਰ 

ਇਸ ਵਾਰ ਪੈਣ ਵਾਲੀ ਗਰਮੀ ਨੇ ਜਿਥੇ ਲੋਕਾਂ ਦੇ ਵੱਟ ਕੱਢੇ ਹੋਏ ਹਨ ਉਥੇ ਹੀ ਪਿਛਲੇ ਕਈ ਸਾਲਾਂ ਦਾ ਰਿਕਾਰਡ ਵੀ ਟੁੱਟ ਗਿਆ ਹੈ। ਇਸ ਗਰਮੀ ਦੇ ਕਾਰਨ ਜਿੱਥੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਉੱਥੇ ਹੀ ਗਰਮੀ ਦੇ ਮੌਸਮ ਵਿੱਚ ਰੋਜ਼ਾਨਾ ਕੰਮ ਕਾਰ ਉਪਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਿਥੇ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਦੁਪਹਿਰ ਦੇ ਸਮੇਂ ਘਰ ਤੋਂ ਜ਼ਰੂਰੀ ਕੰਮ ਦੇ ਚੱਲਦੇ ਹੋਏ ਹੀ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਅਤੇ ਵੱਧ ਤੋਂ ਵੱਧ ਪਾਣੀ ਪੀਣ ਵਾਸਤੇ ਵੀ ਆਖਿਆ ਜਾ ਰਿਹਾ ਹੈ। ਇਸ ਗਰਮੀ ਦਾ ਅਸਰ ਫਸਲਾਂ ਉਪਰ ਵੀ ਵੇਖਿਆ ਜਾ ਰਿਹਾ ਹੈ ਕਿ, ਕਿਉਂਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਪੰਜਾਬ ਵਾਸੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਕੱਲ ਤੋਂ ਮੌਸਮ ਵਿਚ ਤਬਦੀਲੀ ਆ ਜਾਵੇਗੀ। ਮੌਸਮ ਵਿਭਾਗ ਨੇ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਜਿਥੇ ਅੱਜ ਸ਼ਾਮ ਤੋਂ ਹੀ ਮੌਸਮ ਵਿੱਚ ਤਬਦੀਲੀ ਆ ਜਾਵੇਗੀ ਜਿੱਥੇ ਸ਼ਾਮ 4 ਵਜੇ ਤੋਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲ ਜਾਵੇਗੀ। ਉੱਥੇ ਹੀ ਸ਼ੁੱਕਰਵਾਰ ਨੂੰ ਗਰਮੀ ਦਾ ਕਹਿਰ ਬਰਕਰਾਰ ਹੈ। ਜਿੱਥੇ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਅੰਦਰ ਪਾਰਾ 47 ਡਿਗਰੀ ਸੈਲਸੀਅਸ ਤਕ ਪਹੁੰਚ ਚੁੱਕਾ ਹੈ।

ਸ਼ੁਕਰਵਾਰ ਸ਼ਾਮ ਨੂੰ ਜਿੱਥੇ ਮੌਸਮ ਵਿੱਚ ਤਬਦੀਲੀ ਹੋਵੇਗੀ ਉੱਥੇ ਹੀ ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ਵਿਚ ਤੇਜ਼ ਹਵਾਵਾਂ ਵਗਣ ਅਤੇ ਬੱਦਲਵਾਈ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਜਾਰੀ ਕੀਤੀ ਗਈ ਹੈ। ਉੱਥੇ ਹੀ ਕਈ ਬਰਫਬਾਰੀ ਵਾਲੇ ਖੇਤਰਾਂ ਵਿੱਚ ਵੀ ਬਰਸਾਤ ਹੋ ਸਕਦੀ ਹੈ। ਹੁਣ ਜਿੱਥੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਬਰਸਾਤ ਹੋਣ ਦੇ ਨਾਲ ਜਿੱਥੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਕਿਉਂਕਿ ਬਿਜਲੀ ਸੰਕਟ ਦੇ ਚਲਦਿਆਂ ਕਿਸਾਨਾਂ ਨੂੰ ਸਿੰਚਾਈ ਕਰਨ ਲਈ ਪਾਣੀ ਅਤੇ ਬਿਜਲੀ ਦੀ ਕਿੱਲਤ ਆ ਰਹੀ ਹੈ।

ਉਥੇ ਹੀ ਹੋਣ ਵਾਲੀ ਇਹ ਬਰਸਾਤ ਉਹਨਾਂ ਲਈ ਕਾਫੀ ਲਾਹੇਵੰਦ ਹੋਵੇਗੀ । ਐਤਵਾਰ ਨੂੰ ਕਈ ਜਿਲ੍ਹਿਆਂ ਵਿੱਚ ਜਿੱਥੇ ਅਸਮਾਨ ਵਿੱਚ ਬੱਦਲ ਬਣੇ ਰਹਿਣਗੇ ਉਥੇ ਹੀ ਤੂਫ਼ਾਨ ਆਉਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ,ਅਤੇ ਸੋਮਵਾਰ ਤੋਂ ਫਿਰ ਮੌਸਮ ਸਾਫ਼ ਰਹੇਗਾ।