ਆਈ ਤਾਜ਼ਾ ਵੱਡੀ ਖਬਰ
ਇਨੀ ਦਿਨੀ ਪੰਜਾਬ ਵਿੱਚ ਜਿੱਥੇ ਗਰਮੀ ਦੇ ਕਹਿਰ ਨੇ ਲੋਕਾਂ ਵਿੱਚ ਹਾਹਾਕਾਰ ਮਚਾ ਕੇ ਰੱਖੀ ਹੋਈ ਹੈ ਅਤੇ ਲੋਕਾਂ ਨੂੰ ਇਸ ਗਰਮੀ ਦੇ ਚਲਦਿਆਂ ਹੋਇਆਂ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਗਰਮੀ ਦੇ ਕਾਰਨ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਗਰਮੀ ਤੇ ਇਸ ਮੌਸਮ ਦਾ ਅਸਰ ਜਿੱਥੇ ਇਨਸਾਨ ਉਪਰ ਪੈ ਰਿਹਾ ਹੈ ਉਥੇ ਹੀ ਪਸ਼ੂ ,ਪੰਛੀਆਂ ,ਜਾਨਵਰਾਂ ਅਤੇ ਫ਼ਸਲਾਂ ਉਪਰ ਵੀ ਲਗਾਤਾਰ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਪੈਣ ਵਾਲੀ ਇਹ ਗਰਮੀ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਰਹੀ ਹੈ ਜਿਥੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਪਹੁੰਚਾਣ ਵਿੱਚ ਭਾਰੀ ਮੁਸ਼ਕਲਾਂ ਹੋ ਰਹੀਆਂ ਹਨ। ਬੀਤੇ ਦੋ ਦਿਨਾਂ ਦੌਰਾਨ ਜਿੱਥੇ ਮੌਸਮ ਵਿਚ ਕੁਝ ਤਬਦੀਲੀ ਦੇਖੀ ਗਈ ਸੀ ਅਤੇ ਲੋਕਾਂ ਵਿੱਚ ਰਾਹਤ ਵੀ ਦੇਖੀ ਗਈ।
ਉਥੇ ਹੀ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਹੁਣ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਆਉਣ ਵਾਲੀ 19 ਅਤੇ 20 ਤਰੀਕ ਨੂੰ ਪੰਜਾਬ ਦੇ ਵਿਚ ਲੋਕਾਂ ਨੂੰ ਜਿਥੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਉਥੇ ਹੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਚੱਲਦੇ ਹੋਏ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬੱਦਲ ਵੀ ਛਾਏ ਰਹਿਣਗੇ।
ਇਨ੍ਹੀਂ ਦਿਨੀਂ ਜਿੱਥੇ ਵੱਧ ਤੋਂ ਵੱਧ ਤਾਪਮਾਨ 44.8 ਅਤੇ ਬਠਿੰਡਾ ਸਭ ਤੋਂ ਵਧੇਰੇ ਕਰਵਾਇਆ ਗਿਆ ਹੈ। ਉਥੇ ਹੀ ਸਾਫ ਮੌਸਮ ਅਤੇ ਤੇਜ਼ ਧੁੱਪ ਦੇ ਕਾਰਨ ਪੰਜਾਬ ਵਿੱਚ ਤਾਪਮਾਨ ਵਧੇਰੇ ਰਹਿ ਸਕਦਾ ਹੈ। ਬਠਿੰਡਾ ਤੋਂ ਇਲਾਵਾ ਪਟਿਆਲਾ ਲੁਧਿਆਣਾ ਹੁਸ਼ਿਆਰਪੁਰ ,ਮੁਕਤਸਰ ਅਤੇ ਬਰਨਾਲਾ ਵਿੱਚ ਵੀ ਵਧੇਰੇ ਤਾਪਮਾਨ ਦਰਜ ਕੀਤਾ ਗਿਆ ਹੈ।
20 ਮਈ ਤੋਂ ਬਾਅਦ ਜਿੱਥੇ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਦੱਸੀ ਗਈ ਹੈ ਉਥੇ ਹੀ ਹਲਕੀ ਬਰਸਾਤ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਜਾਣਕਾਰੀ ਵੀ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਅੱਜ ਇੱਥੇ ਦੱਸਿਆ ਗਿਆ ਹੈ ਕਿ 22 ਮਈ ਤੱਕ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਵੇਗੀ ਅਤੇ ਲੋਕਾਂ ਨੂੰ ਇਸ ਗਰਮੀ ਤੋਂ ਕੁਝ ਹੱਦ ਤਕ ਰਾਹਤ ਮਿਲੇਗੀ।
Home ਤਾਜਾ ਖ਼ਬਰਾਂ ਪੰਜਾਬ ਚ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ,ਆਉਣ ਵਾਲੇ ਦਿਨਾਂ ਚ ਮੀਹ ਪੈਣ ਨੂੰ ਲੈਕੇ ਦਿੱਤੀ ਇਹ ਜਾਣਕਾਰੀ
Previous Postਪੰਜਾਬ ਚ ਇਥੇ ਚੜ੍ਹਦੀ ਜਵਾਨੀ 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ, ਇਲਾਕੇ ਚ ਛਾਇਆ ਸੋਗ
Next Postਅਦਾਲਤ ਵਲੋਂ ਸਜਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਦਾ ਆਇਆ ਪਹਿਲਾ ਬਿਆਨ- ਤਾਜਾ ਵੱਡੀ ਖਬਰ