ਪੰਜਾਬ ਚ ਮੀਂਹ ਪੈਣ ਬਾਰੇ ਆਈ ਇਹ ਵੱਡੀ ਤਾਜਾ ਜਾਣਕਾਰੀ – ਹੋ ਜਾਵੋ ਤਿਆਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਵਗਣ ਵਾਲੀਆਂ ਗਰਮ ਹਵਾਵਾਂ ਅਤੇ ਲੂ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਗਰਮੀ ਦੇ ਮੌਸਮ ਦੌਰਾਨ ਜਿੱਥੇ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋ ਰਹੇ ਹਨ ਉਥੇ ਹੀ ਲੋਕਾਂ ਨੂੰ ਵੀ ਗਰਮੀ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਬਿਜਲੀ ਤੇ ਉਪਕਰਣਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਉਥੇ ਹੀ ਮੌਨਸੂਨ ਦੇ ਜਲਦੀ ਆਉਣ ਕਾਰਨ ਲੋਕਾਂ ਨੂੰ ਅਜੇ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੀ ਹੈ। ਮੌਸਮ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਸਬੰਧੀ ਜਾਣਕਾਰੀ ਲੋਕਾਂ ਨੂੰ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਪੰਜਾਬ ਵਿਚ ਹੁਣ ਮੀਂਹ ਪੈਣ ਬਾਰੇ ਇਹ ਵੱਡੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ।

ਪੰਜਾਬ ਵਿੱਚ ਜਿੱਥੇ ਹਾੜ ਮਹੀਨੇ ਦੀ ਗਰਮੀ ਲੋਕਾਂ ਨੂੰ ਤੜਫਾ ਰਹੀ ਹੈ। ਉੱਥੇ ਹੀ ਕੁਝ ਜਗਹਾ ਤੇ ਕਦੇ ਕਦੇ ਬਰਸਾਤ ਹੋਣ ਅਤੇ ਠੰਢੀਆਂ ਹਵਾਵਾਂ ਚੱਲਣ ਨਾਲ ਲੋਕਾਂ ਵੱਲੋਂ ਰਾਹਤ ਦੀ ਸਾਹ ਲਈ ਜਾ ਰਹੀ ਹੈ। ਹੁਣ ਡਾਕਟਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਗਰਮੀ ਕਾਰਨ ਲੋਕਾਂ ਨੂੰ ਡੀਹਾਈਡਰੇਸ਼ਨ ਹੋ ਸਕਦੀ ਹੈ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ 3 ਤੋਂ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਓਥੇ ਹੀ ਖੁੱਲ੍ਹੇ ਵਿੱਚ ਵਿਕਣ ਵਾਲੇ ਪਦਾਰਥਾਂ ਨੂੰ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਬੀਤੇ ਹਫਤੇ ਜ਼ਿਆਦਾਤਰ ਦਿਨ ਰਾਹਤ ਭਰੇ ਰਹੇ ਹਨ ਜਿੱਥੇ ਲੋਕਾਂ ਨੂੰ ਗਰਮੀ ਦਾ ਵਧੇਰੇ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਅਸਮਾਨ ਵਿੱਚ ਛਾਏ ਹੋਏ ਬੱਦਲਾਂ ਤੇ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਸੀ। ਅੱਜ ਮੰਗਲਵਾਰ ਨੂੰ ਗਰਮੀ ਦੇ ਵਧਣ ਕਾਰਨ ਸੜਕਾਂ ਤੇ ਬਜ਼ਾਰਾਂ ਵਿਚ ਸਨਾਟਾ ਦੇਖਿਆ ਗਿਆ ਅਤੇ ਦੁਕਾਨਦਾਰਾਂ ਵੱਲੋਂ ਵੀ ਗਾਹਕਾਂ ਦੇ ਨਾ ਆਉਣ ਨੂੰ ਲੈ ਕੇ ਕਾਰੋਬਾਰਾਂ ਵਿੱਚ ਮੰਦੀ ਛਾਈ ਹੋਈ ਹੈ। ਉਥੇ ਹੀ ਬੁੱਧਵਾਰ ਨੂੰ ਵੀ ਤਾਪਮਾਨ ਇਸੇ ਤਰ੍ਹਾਂ ਗਰਮੀ ਵਾਲਾ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।

ਉਥੇ ਹੀ ਸੂਬੇ ਅੰਦਰ ਤਾਪਮਾਨ ਵਿੱਚ ਸ਼ੁੱਕਰਵਾਰ ਤੱਕ ਬਦਲਾਅ ਹੋ ਸਕਦਾ ਹੈ ਜਿਸ ਕਾਰਨ ਅਸਮਾਨ ਵਿੱਚ ਬੱਦਲ ਰਹਿਣਗੇ ਅਤੇ ਬਰਸਾਤ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਉਥੇ ਹੀ ਵਧੇ ਹੋਏ ਪਾਰੇ ਵਿਚ ਵੀ ਕਮੀ ਆ ਜਾਵੇਗੀ। ਸੂਬੇ ਵਿੱਚ ਠੰਢੇ ਪਦਾਰਥ ਵੇਚਣ ਵਾਲਿਆਂ ਦੀ ਚਾਂਦੀ ਹੋ ਰਹੀ ਹੈ। ਕਿਉਂਕਿ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਦਾ ਵਧੇਰੇ ਇਸਤੇਮਾਲ ਕੀਤਾ ਜਾ ਰਿਹਾ ਹੈ।