ਪੰਜਾਬ ਚ ਮੀਂਹ ਪੈਣ ਦੇ ਬਾਰੇ ਹੁਣ ਜਾਰੀ ਹੋ ਗਿਆ ਇਹ ਵੱਡਾ ਅਲਰਟ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਇਸ ਵੇਲੇ ਸਰਦੀ ਵਾਲੇ ਮੌਸਮ ਵਿੱਚ ਲੋਕਾਂ ਨੂੰ ਧੁੱਪ ਵਿਚ ਬੈਠਣ ਤੇ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਬਦਲਦੇ ਮੌਸਮ ਵਿੱਚ ਪੱਖੇ ਵੀ ਲਗਾਏ ਜਾ ਰਹੇ ਹਨ। ਜਿਸ ਕਾਰਨ ਇਸ ਬਦਲਦੇ ਮੌਸਮ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕ ਬਿਮਾਰ ਵੀ ਹੋ ਰਹੇ ਹਨ। ਇਸ ਬਦਲਦੇ ਮੌਸਮ ਦਾ ਅਸਰ ਜਿੱਥੇ ਸਾਰੇ ਲੋਕਾਂ ਉਪਰ ਵੇਖਿਆ ਜਾ ਰਿਹਾ ਹੈ ਉਥੇ ਹੀ ਲੋਕਾਂ ਨੂੰ ਕਿਸੇ ਦਿਨ ਗਰਮੀ ਅਤੇ ਕਿਸੇ ਦਿਨ ਠੰਢ ਮਹਿਸੂਸ ਹੋ ਰਹੀ ਹੈ। ਇਹ ਮੌਸਮ ਦੀ ਤਬਦੀਲੀ ਫਸਲਾਂ ਲਈ ਨੁਕਸਾਨਦਾਇਕ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ।

ਹੁਣ ਪੰਜਾਬ ਵਿੱਚ ਮੀਂਹ ਪੈਣ ਬਾਰੇ ਇਹ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮੌਸਮ ਵਿਭਾਗ ਵੱਲੋਂ 9 ਅਤੇ 10 ਮਾਰਚ ਨੂੰ ਦੇਸ਼ ਦੇ ਕੁਝ ਸੂਬਿਆਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੱਛਮੀ ਉੱਤਰ ਪ੍ਰਦੇਸ਼, ਪੰਜਾਬ,ਹਰਿਆਣਾ ਅਤੇ ਦਿੱਲੀ ਸ਼ਾਮਲ ਹਨ। ਆਉਣ ਵਾਲੇ ਦੋ ਦਿਨਾਂ ਦੌਰਾਨ ਹੋਣ ਵਾਲੀ ਇਸ ਬਰਸਾਤ ਦੇ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁ-ਕ-ਸਾ-ਨ ਹੋ ਸਕਦਾ ਹੈ। ਜਿੱਥੇ 9 ਅਤੇ 10 ਮਾਰਚ ਨੂੰ ਕੁਝ ਸੂਬਿਆਂ ਵਿਚ ਬਰਸਾਤ ਹੋਵੇਗੀ ਉਥੇ ਹੀ ਇਹਨਾਂ ਖੇਤਰਾਂ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਬਲਾਟਿਸਤਾਨ, ਮੁਜ਼ੱਫਰਾਬਾਦ ਅਤੇ ਲੱਦਾਖ ਦੇ ਵਿੱਚ ਵੀ ਭਾਰੀ ਬਰਸਾਤ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਉਥੇ ਹੀ ਦੱਸਿਆ ਗਿਆ ਹੈ ਕਿ ਮੀਂਹ ਪੈਣ ਦੇ ਬਾਵਜੂਦ ਵੀ ਪਾਰੇ ਵਿੱਚ ਵੀ ਵਾਧਾ ਹੋਣ ਕਾਰਨ ਲੋਕਾਂ ਨੂੰ ਗਰਮੀ ਮਹਿਸੂਸ ਹੋਵੇਗੀ। ਆਉਣ ਵਾਲੇ 24 ਘੰਟਿਆਂ ਦੌਰਾਨ ਜਿੱਥੇ ਬੰਗਾਲ ਦੀ ਖਾੜੀ ਵਿੱਚ ਬਣਨ ਵਾਲਾ ਲੋਅ ਪ੍ਰੈਸ਼ਰ ਵੀ ਹੁਣ ਤਾਮਿਲਨਾਡੂ ਵੱਲ ਵਧ ਜਾਵੇਗਾ।

ਆਉਣ ਵਾਲੇ ਦੋ ਦਿਨਾਂ ਦੌਰਾਨ ਜਿੱਥੇ ਇਹਨਾਂ ਵੱਖ-ਵੱਖ ਸੂਬਿਆਂ ਵਿਚ ਬਰਸਾਤ ਹੋਵੇਗੀ ਉਥੇ ਹੀ ਤਾਪਮਾਨ ਵਿੱਚ ਵੀ ਦੇਖਿਆ ਜਾਵੇਗਾ। ਰਾਜਧਾਨੀ ਦਿੱਲੀ ਵਿੱਚ ਅੱਜ ਇੱਥੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਥੇ ਹੀ ਦੋ ਦਿਨਾਂ ਦੌਰਾਨ ਮੌਸਮ ਵਿਚ ਤਬਦੀਲੀ ਆਉਣ ਅਤੇ ਬਰਸਾਤ ਹੋਣ ਕਾਰਨ ਠੰਡ ਵਿਚ ਫਿਰ ਤੋਂ ਵਾਧਾ ਹੋ ਜਾਵੇਗਾ।