ਪੰਜਾਬ ਚ ਫਿਰ ਆ ਰਹੀਆਂ ਲਗਾਤਾਰ 2 ਛੁੱਟੀਆਂ , ਬੰਦ ਰਹਿਣਗੇ ਸਕੂਲ ਤੇ ਵਿਦਿਅਕ ਅਦਾਰੇ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਜਿੱਥੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ l ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ l ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ ਹਨ l ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਵੀ ਆਪੋ ਆਪਣੇ ਪੱਧਰ ਦੇ ਉੱਪਰ ਇਹਨਾਂ ਤਿਉਹਾਰਾਂ ਨੂੰ ਲੈ ਕੇ ਵੱਖੋ ਵੱਖਰੇ ਐਲਾਨ ਕੀਤੇ ਜਾ ਰਹੇ ਹਨ l ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਲਗਾਤਾਰ ਦੋ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ l ਜਿਸ ਦੇ ਚਲਦੇ ਹੁਣ ਸਾਰੇ ਸਕੂਲ ਤੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣ ਵਾਲੇ ਹਨ। ਦੱਸਦਿਆ ਕਿ 12 ਅਕਤੂਬਰ ਨੂੰ ਦੁਸਹਿਰਾ ਹੈ, ਜਿਸ ਕਾਰਣ ਸਰਕਾਰ ਵਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਇਸ ਤੋਂ ਬਾਅਦ 13 ਅਕਤੂਬਰ ਨੂੰ ਐਤਵਾਰ ਹੈ, ਇਸ ਦਿਨ ਉਂਝ ਹੀ ਛੁੱਟੀ ਹੁੰਦੀ ਹੈ। ਲਿਹਾਜ਼ਾ 12 ਤੇ 13 ਅਕਤੂਬਰ ਨੂੰ ਲਗਾਤਾਰ ਦੋ ਛੁੱਟੀਆਂ ਹਨ l ਜਿਸਦੇ ਚੱਲਦੇ ਹੁਣ ਘੁੰਮਣ ਫਿਰਨ ਦਾ ਪਲੈਨ ਬਣਾਇਆ ਜਾ ਸਕਦਾ ਹੈ l ਉਂਝ ਅਕਤੂਬਰ ਦਾ ਤਿਉਹਾਰਾ ਮਹੀਨਾ ਹੋਣ ਕਾਰਣ ਛੁੱਟੀਆਂ ਭਰਿਆ ਹੈ, ਇਸ ਮਹੀਨੇ ਦੇ ਵਿੱਚ ਅਜਿਹੇ ਬਹੁਤ ਸਾਰੇ ਦਿਨ ਹਨ ਜਿੱਥੇ ਛੁੱਟੀਆਂ ਹੋਣਗੀਆਂ l ਇਸ ਤੋਂ ਬਾਅਦ 17 ਅਕਤੂਬਰ ਦਿਨ ਵੀਰਵਾਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੀ ਦੀ ਛੁੱਟੀ ਵੀ ਐਲਾਨੀ ਗਈ ਹੈ। ਜ਼ਿਕਰਯੋਗ ਹੈ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਹਨਾਂ ਵੱਲੋਂ ਆਪੋ ਆਪਣੇ ਪੱਧਰ ਦੇ ਉੱਪਰ ਪੰਜਾਬ ਦੇ ਮੇਲਿਆ , ਤਿਉਹਾਰਾਂ ਤੇ ਖਾਸ ਸ਼ਖਸ਼ੀਅਤਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿੱਥੇ ਵੱਖੋ ਵੱਖਰੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਨਾਲ ਹੀ ਸੂਬੇ ਵਿੱਚ ਛੁੱਟੀ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ਤਾਂ, ਜੋ ਲੋਕਾਂ ਨੂੰ ਇਹਨਾਂ ਖਾਸ ਦਿਨਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਹੋ ਸਕੇ l ਇਸੇ ਵਿਚਾਲੇ ਹੁਣ ਸੂਬੇ ਵਿੱਚ ਦੁਸ਼ਹਿਰੇ ਮੌਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ l ਸ਼ਨੀਵਾਰ ਦੇ ਦੁਸ਼ਹਿਰੇ ਦਾ ਤਿਉਹਾਰ ਹੈ ਅਤੇ ਐਤਵਾਰ ਦੀ ਵੀ ਛੁੱਟੀ ਹੈ l ਜਿਸ ਕਾਰਨ ਹੁਣ ਪਰਿਵਾਰ ਆਪਣੇ ਬੱਚਿਆਂ ਸਮੇਤ ਕਿਤੇ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਸਕਦੇ ਹਨ।